09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਵਿਅਕਤੀ ਵਲੋਂ ਮੰਗਵੀਂ ਗੱਡੀ ਮਾਲਕ ਨੂੰ ਨਾ ਮੋੜਨ ’ਤੇ ਮਾਮਲਾ ਦਰਜ

ਤਰਨ ਤਾਰਨ, 9 ਅਗਸਤ (ਹਰਿੰਦਰ ਸਿੰਘ)—ਇਕ ਵਿਅਕਤੀ ਵਲੋਂ ਮੰਗ ਕੇ ਗੱਡੀ ਲਿਜਾਣ ’ਤੇ ਬਾਅਦ ਵਿਚ ਅਸਲ ਮਾਲਕ ਨੂੰ ਗੱਡੀ ਨਾ ਮੋੜਨ ’ਤੇ ਥਾਣਾ ਸਰਹਾਲੀ ਦੀ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਸਰਹਾਲੀ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਰਾਜਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗਲੀ ਨੰਬਰ 7 ਮੁਰਗੀ ਮੁਹੱਲਾ ਬਟਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 24 ਅਪ੍ਰੈਲ 2026 ਨੂੰ ਉਸ ਦੇ ਸਾਲੇ ਲਵਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਸਰਹਾਲੀ ਦਾ ਰੋਕਾ ਪ੍ਰੋਗਰਾਮ ਸੀ।

Ad Position 21
No active advertisement
ਅਜੀਤ ਡੈਸਕ 10-08-2026
ਤਰਨ ਤਾਰਨ, 9 ਅਗਸਤ (ਹਰਿੰਦਰ ਸਿੰਘ)—ਇਕ ਵਿਅਕਤੀ ਵਲੋਂ ਮੰਗ ਕੇ ਗੱਡੀ ਲਿਜਾਣ ’ਤੇ ਬਾਅਦ ਵਿਚ ਅਸਲ ਮਾਲਕ ਨੂੰ ਗੱਡੀ ਨਾ ਮੋੜਨ ’ਤੇ ਥਾਣਾ ਸਰਹਾਲੀ ਦੀ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਸਰਹਾਲੀ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਰਾਜਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗਲੀ ਨੰਬਰ 7 ਮੁਰਗੀ ਮੁਹੱਲਾ ਬਟਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 24 ਅਪ੍ਰੈਲ 2026 ਨੂੰ ਉਸ ਦੇ ਸਾਲੇ ਲਵਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਸਰਹਾਲੀ ਦਾ ਰੋਕਾ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਦੌਰਾਨ ਉਹ ਆਪਣੀ ਫੋਰਚੂਨਰ ਗੱਡੀ ਪੀ.ਬੀ. 10 ਜੇ.ਐਲ.1358 ਲੈੈ ਕੇ ਆਇਆ ਸੀ। ਲਵਪ੍ਰੀਤ ਸਿੰਘ, ਜੋ ਪਹਿਲਾਂ ਵੀ ਛੋਟੇ ਮੋਟੇ ਕੰਮ ਪ੍ਰੋਗਰਾਮਾਂ ਜਾਂ ਘਰੇਲੂ ਕੰਮਾਂ ਲਈ ਦੂਰ ਨੇੜੇ ਜਾਣ ਲਈ ਉਸ ਦੀ ਗੱਡੀ ਫਾਰਚੂਨਰ ਮੰਗ ਕੇ ਲੈ ਜਾਂਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਮਿਤੀ 24 ਅਪ੍ਰੈਲ 2026 ਨੂੰ ਹੋਟਲ ਸਵਾਗਤ ਡੀ. ਬਲਾਕ ਅੰਮ੍ਰਿਤਸਰ ਵਿਖੇ ਪ੍ਰੋਗਰਾਮ ਦੇਖ ਕੇ ਪਰਿਵਾਰ ਸਮੇਤ ਸਰਹਾਲੀ ਕਲਾਂ ਘਰ ਆ ਗਿਆ। ਮਿਤੀ 25 ਅਪ੍ਰੈਲ 2026 ਨੂੰ ਲਵਪ੍ਰੀਤ ਸਿੰਘ ਦਾ ਦੋਸਤ ਬਰਿੰਦਰਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗਲੀ ਨੰਬਰ 7 ਮੁਰਗੀ ਮੁਹੱਲਾ ਬਟਾਲਾ, ਜਿਸ ਨਾਲ ਉਸ ਦਾ ਕੋਈ ਲੈਣ–ਦੇਣ ਨਹੀਂ ਸੀ। ਬਰਿੰਦਰਪਾਲ ਸਿੰਘ ਨੇ ਲਵਪ੍ਰੀਤ ਸਿੰਘ ਕੋਲੋਂ ਉਸ ਦੀ ਫੌਰਚੂਨਰ ਗੱਡੀ ਦੋ ਦਿਨ ਲਈ ਲੈ ਗਿਆ। ਫਿਰ ਦੋ ਦਿਨ ਬੀਤ ਜਾਣ ਮਗਰੋਂ ਲਵਪ੍ਰੀਤ ਸਿੰਘ ਨੇ ਬਰਿੰਦਰਪਾਲ ਸਿੰਘ ਨਾਲ ਫੋਨ ’ਤੇ ਰਾਬਤਾ ਕੀਤਾ, ਪਰ ਬਰਿੰਦਰਪਾਲ ਸਿੰਘ ਵਲੋਂ ਟਾਲ ਮਟੋਲ ਕਰ ਦਿੱਤਾ ਗਿਆ। ਇਸ ਤੋਂ ਦੋ ਦਿਨ ਬਾਅਦ ਬਰਿੰਦਰਪਾਲ ਸਿੰਘ ਵਲੋਂ ਲਵਪ੍ਰੀਤ ਸਿੰਘ ਕੋਲੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਅਤੇ ਮੁੰਡਿਆਂ ਕੋਲੋ ਧਮਕੀਆਂ ਦਿਵਾਈਆਂ । ਇਸ ਸੰਬੰਧੀ ਏ.ਐਸ.ਆਈ. ਬੀਰ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਬਰਿੰਦਰਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗਲੀ ਨੰਬਰ 7 ਮੁਰਗੀ ਮੁਹੱਲਾ ਵਾਸੀ ਬਟਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ 376ਵਾਂ ਗੁਰੂ ਨਾਨਕ ਯਾਦਗਾਰੀ ਜੰਗਲ ਸਥਾਪਿਤ ਅਗਲੀ ਖ਼ਬਰ ਮਾਰ ਦੇਣ ਦੀ ਨੀਅਤ ਨਾਲ ਚਲਾਈ ਗੋਲੀ, ਕਾਰ ਦੀ ਕੀਤੀ ਭੰਨਤੋੜ
Ad Position 24