09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਖਡੂਰ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਖਡੂਰ ਸਾਹਿਬ, 9 ਅਗਸਤ (ਰਸ਼ਪਾਲ ਸਿੰਘ ਕੁਲਾਰ)- ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਗੋਲਡਨ ਪਲਾਜ਼ਾ ਹਾਲ ਖਡੂਰ ਸਾਹਿਬ ਵਿਖੇ ਲੜਕੀਆਂ ਨੇ ਤੀਆਂ ਦੇ ਤਿਉਹਾਰ ਨੂੰ ਦਰਸਾਉਂਦਾ ਸੱਭਿਆਚਾਰਕ ਪ੍ਰੋਗਰਾਮ ਕੀਤਾ, ਜਿਸ ਵਿਚ ਗਿੱਧਾ, ਪੰਜਾਬੀ ਗੀਤਾਂ ਉਪਰ ਭੰਗੜਾ, ਸਕਿੱਟਾਂ, ਨਾਟਕ ਆਦਿ ਪੇਸ਼ ਕੀਤੇ ਗਏ ।

Ad Position 21
No active advertisement
ਅਜੀਤ ਡੈਸਕ 10-08-2026
ਖਡੂਰ ਸਾਹਿਬ, 9 ਅਗਸਤ (ਰਸ਼ਪਾਲ ਸਿੰਘ ਕੁਲਾਰ)- ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਗੋਲਡਨ ਪਲਾਜ਼ਾ ਹਾਲ ਖਡੂਰ ਸਾਹਿਬ ਵਿਖੇ ਲੜਕੀਆਂ ਨੇ ਤੀਆਂ ਦੇ ਤਿਉਹਾਰ ਨੂੰ ਦਰਸਾਉਂਦਾ ਸੱਭਿਆਚਾਰਕ ਪ੍ਰੋਗਰਾਮ ਕੀਤਾ, ਜਿਸ ਵਿਚ ਗਿੱਧਾ, ਪੰਜਾਬੀ ਗੀਤਾਂ ਉਪਰ ਭੰਗੜਾ, ਸਕਿੱਟਾਂ, ਨਾਟਕ ਆਦਿ ਪੇਸ਼ ਕੀਤੇ ਗਏ । ਇਸ ਮੌਕੇ ਗੁਰਵੰਤ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਕੋਮਲਪ੍ਰੀਤ ਕੌਰ, ਗੁਰਬੀਰ ਕੌਰ, ਰਮਨਦੀਪ ਕੌਰ, ਸੋਨੀਆ ਆਦਿ ਨੇ ਕਿਹਾ ਕਿ ਤੀਆਂ ਔਰਤਾਂ ਲਈ ਖਾਸ ਦਿਨ ਹੁੰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ, ਕਿਉਂਕਿ ਇਸ ਤਰ੍ਹਾਂ ਦੇ ਤਿਉਹਾਰ ਸਾਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਦੇ ਹਨ । ਇਸ ਮੌਕੇ ਲੜਕੀਆਂ ਨੇ ਬੋਲੀਆਂ ਤੇ ਗਿੱਧੇ ਨਾਲ ਹਾਲ ਗੂੰਝਣ ਲਾ ਦਿੱਤਾ ਅਤੇ ਤੀਆਂ ਦਾ ਤਿਉਹਾਰ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਸਾਰਾ ਪ੍ਰਬੰਧ ਸੁੱਖਾ ਸਿੰਘ ਖਡੂਰ ਸਾਹਿਬ ਵਲੋਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਰ ਦੇਣ ਦੀ ਨੀਅਤ ਨਾਲ ਚਲਾਈ ਗੋਲੀ, ਕਾਰ ਦੀ ਕੀਤੀ ਭੰਨਤੋੜ ਅਗਲੀ ਖ਼ਬਰ ਮਹਿਲਾ ਰਾਖਵਾਂਕਰਨ ਸੰਬੰਧੀ ਸ਼ੋ੍ਮਣੀ ਅਕਾਲੀ ਦਲ (ਬ) ਦਾ ਸਟੈਂਡ ਸ਼ਲਾਘਾਯੋਗ- ਔਲਖ
Ad Position 24