09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮਾਈ ਭਾਗੋ ਗਰੁੱਪ ਆਫ ਕਾਲਜਿਜ ਮਾਝੇ ਅਤੇ ਮਾਲਵੇ ਦੀਆਂ ਵਿਦਿਆਰਥਣਾਂ ਦੀ ਬਣਿਆ ਪਹਿਲੀ ਪਸੰਦ

ਤਰਨ ਤਾਰਨ, 8 ਅਗਸਤ (ਹਰਿੰਦਰ ਸਿੰਘ)— ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਪਿਛਲੇ 25 ਸਾਲ ਤੋਂ ਚੱਲ ਰਹੇ ਮਾਈ ਭਾਗੋ ਕਾਲਜ ਆਫ ਨਰਸਿੰਗ ਨੇ ਨਰਸਿੰਗ ਦੇ ਨਤੀਜਿਆਂ ਮੁਤਾਬਿਕ ਪੰਜਾਬ ਭਰ ਵਿਚ ਪਹਿਲੀ ਥਾਂ ਬਣਾਈ ਹੋਈ ਹੈ। ਇਸੇ ਇਹ ਦੱਸਣਯੋਗ ਹੈ ਕਿ ਪਿਛਲੇ ਸਾਲ ਕਾਲਜ ਦੀਆਂ 6 ਵਿਦਿਆਰਥਣਾਂ ਨੇ ਬੀ.

Ad Position 21
No active advertisement
ਅਜੀਤ ਡੈਸਕ 09-08-2026
ਤਰਨ ਤਾਰਨ, 8 ਅਗਸਤ (ਹਰਿੰਦਰ ਸਿੰਘ)— ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਪਿਛਲੇ 25 ਸਾਲ ਤੋਂ ਚੱਲ ਰਹੇ ਮਾਈ ਭਾਗੋ ਕਾਲਜ ਆਫ ਨਰਸਿੰਗ ਨੇ ਨਰਸਿੰਗ ਦੇ ਨਤੀਜਿਆਂ ਮੁਤਾਬਿਕ ਪੰਜਾਬ ਭਰ ਵਿਚ ਪਹਿਲੀ ਥਾਂ ਬਣਾਈ ਹੋਈ ਹੈ। ਇਸੇ ਇਹ ਦੱਸਣਯੋਗ ਹੈ ਕਿ ਪਿਛਲੇ ਸਾਲ ਕਾਲਜ ਦੀਆਂ 6 ਵਿਦਿਆਰਥਣਾਂ ਨੇ ਬੀ.ਐੱਸ.ਸੀ. ਨਰਸਿੰਗ ਆਖਰੀ ਸਾਲ ਦੇ ਬਾਬਾ ਫਰੀਦ ਯੂਨੀਵਰਸਿਟੀ ਦੁਆਰਾ ਐਲਾਨੇ ਨਤੀਜੇ ਵਿਚੋਂ 10 ਸੀ.ਜੀ.ਪੀ. ਹਾਸਲ ਕਰਕੇ ਇਕ ਰਿਕਾਰਡ ਕਾਇਮ ਕੀਤਾ ਹੈ। ਇਸੇ ਇਹ ਵੀ ਦੱਸਣਯੋਗ ਹੈ ਕਿ ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ ਦੇ ਨਤੀਜੇ ਵਿਚ ਵੀ ਕਾਲਜ ਦੀ ਵਿਦਿਆਰਥਣ ਵਿਨਿਮਰਪ੍ਰੀਤ ਕੌਰ ਨੇ ਸਾਰੇ ਵਿਸ਼ਿਆਂ ਵਿਚੋਂ ਡਿਸਟਿਕਸ਼ਨ ਪ੍ਰਾਪਤ ਕਰਕੇ ਪੂਸੇ ਪੰਜਾਬ ਵਿਚੋਂ ਪਹਿਲਾਂ ਸਥਾਨ ਹਾਸਲ ਕਰਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਸੰਸਥਾ ਐੱਮ.ਡੀ. ਇੰਦਰਪਾਲ ਸਿੰਘ ਵਾਲੀਆ ਅਤੇ ਜਸਮੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਅਨੁਸਾਰ ਪ੍ਰਬੰਧਕਾਂ ਨੇ ਪਿਛਲੇ ਸਾਲ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਵਿਦਿਆਰਥਣਾਂ ਲਈ ਮਾਈ ਭਾਗੋ ਗਰੁੱਪ ਆਫ ਕਾਲਜਿਜ ਵਿਚ ਬੀ. ਫਾਰਮੇਸੀ ਅਤੇ ਡੀ. ਫਾਰਮੇਸੀ ਦੇ ਕੋਰਸ ਵਿਚ ਸਿਰਫ ਲੜਕੀਆਂ ਲਈ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿਚ ਸਿਰਫ ਲ਼ੜਕੀਆਂ ਲਈ ਫਾਰਮੇਸੀ ਕੋਰਸ ਸ਼ੁਰੂ ਕਰਨ ਵਾਲਾ ਪਹਿਲਾਂ ਕਾਲਜ ਬਣਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਵਲੋਂ ਬੀ.ਐੱਸ.ਸੀ. ਨਰਸਿੰਗ, ਜੀ.ਐੱਨ.ਐੱਮ., ਬੀ.ਫਾਰਮੇਸੀ, ਡੀ.ਫਾਰਮੇਸੀ, ਬੀ.ਐੱਸ.ਟੀ. ਓ.ਟੀ.ਏ.ਟੀ, ਬੀ.ਐੱਸ.ਸੀ ਰੇਡਿਓਲੋਜੀ, ਬੀ.ਐੱਸ.ਸੀ. ਲੈਬ ਸਾਇੰਸਜ਼ ਕੋਰਸ ਵਿਚ ਦਾਖਲਾ ਲੈਣ ਲਈ ਵਿਦਿਆਰਥਣਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਰਟਸ ਕਮਰਸ ਵਾਲੀਆਂ ਵਿਦਿਆਰਥਣਾਂ ਲਈ ਬੀ.ਐੱਸ.ਸੀ. ਹੋਟਲ ਮੈਨਜਮੈਂਟ, ਨੈਨੀ ਕੇਅਰ, ਬੀ.ਵਾਕ ਬਿਊਟੀਸੀਅਨ, ਫੈਸ਼ਨ ਡਿਜਾਇਨਿੰਗ, ਬੀ.ਐੱਸ.ਸੀ ਕੰਪਿਊਟਰ ਸਾਇੰਸ ਦੇ ਕੋਰਸ ਵੀ ਮਾਈ ਭਾਗੋ ਗਰੁੱਪ ਆਫ ਕਾਲਜਿਜ ਵਿਚ ਵਿਦਿਆਰਥਣਾਂ ਲਈ ਸ਼ੁਰੂ ਕਰ ਦਿੱਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਦੇ ਪਾਣੀ ’ਚ ਡੁੱਬਿਆ ਪੱਟੀ ਸ਼ਹਿਰ ਦਾ ‘ਵਿਕਾਸ’ ਅਗਲੀ ਖ਼ਬਰ ਗੋਇੰਦਵਾਲ ਜੇਲ੍ਹ ’ਚੋਂ ਤਿੰਨ ਹਵਾਲਾਤੀਆਂ ਪਾਸੋਂ ਮੋਬਾਈਲ ਬਰਾਮਦ
Ad Position 24