06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਮੰਦਰ ਲਾਲ ਦੁਆਰਾ ਪੱਟੀ ਵਿਖੇ ਗੁਰੂ ਪੂਜਾ ਅਤੇ ਮਾਤਾ ਜੀ ਦਾ ਸਾਵਣ ਦਾ ਦਿਹਾੜਾ ਮਨਾਇਆ

ਪੱਟੀ, 6 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਗੁਰੂ ਨਾਨਕ ਕਲੋਨੀ ਪੱਟੀ (ਨੇੜੇ ਬੁਆਣਾ ਮੰਦਰ) ਸਥਿਤ ਮੰਦਰ ਲਾਲ ਦੁਆਰਾ ਵਿਖੇ ਗੁਰੂ ਪੂਜਾ ਅਤੇ ਮਾਤਾ ਜੀ ਦਾ ਸਾਵਣ ਦਾ ਦਿਹਾੜਾ ਮਨਾਇਆ ਗਿਆ। ਇਹ ਵਿਸ਼ਾਲ ਧਾਰਮਿਕ ਸਮਾਗਮ ਬਾਵਾ ਲਾਲ ਦਿਆਲ ਦੇ ਪਰਮ ਭਗਤ ਮਹੰਤ ਜੱਜ ਭਾਟੀਆ ਅਤੇ ਸਮੂਹ ਸੰਗਤਾਂ ਦੇ ਉੱਦਮ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 07-08-2026
ਪੱਟੀ, 6 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਗੁਰੂ ਨਾਨਕ ਕਲੋਨੀ ਪੱਟੀ (ਨੇੜੇ ਬੁਆਣਾ ਮੰਦਰ) ਸਥਿਤ ਮੰਦਰ ਲਾਲ ਦੁਆਰਾ ਵਿਖੇ ਗੁਰੂ ਪੂਜਾ ਅਤੇ ਮਾਤਾ ਜੀ ਦਾ ਸਾਵਣ ਦਾ ਦਿਹਾੜਾ ਮਨਾਇਆ ਗਿਆ। ਇਹ ਵਿਸ਼ਾਲ ਧਾਰਮਿਕ ਸਮਾਗਮ ਬਾਵਾ ਲਾਲ ਦਿਆਲ ਦੇ ਪਰਮ ਭਗਤ ਮਹੰਤ ਜੱਜ ਭਾਟੀਆ ਅਤੇ ਸਮੂਹ ਸੰਗਤਾਂ ਦੇ ਉੱਦਮ ਨਾਲ ਕਰਵਾਇਆ ਗਿਆ। ਇਸ ਦਿਹਾੜੇ ਮੌਕੇ ਸਵੇਰੇ ਸ੍ਰੀ ਸੁੰਦਰ ਕਾਂਡ ਭਜਨ ਮੰਡਲੀ ਕਲਾਨੌਰ ਵਾਲਿਆਂ ਵਲੋਂ ਸ੍ਰੀ ਸੁੰਦਰ ਕਾਂਡ ਦੇ 21 ਪਾਠ ਕੀਤੇ ਗਏ। ਇਸ ਉਪਰੰਤ ਦੁਪਹਿਰ ਨੂੰ ਬਾਵਾ ਲਾਲ ਭਜਨ ਮੰਡਲੀ ਤਪ ਅਸਥਾਨ ਕਲਾਨੌਰ ਵਾਲਿਆਂ ਨੇ ਸਤਿਸੰਗ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿਚ ਸੰਤ ਮਹਾਂਪੁਰਸ਼ਾਂ ਵਜੋਂ ਰਜਿੰਦਰ ਸਚਦੇਵਾ, ਮਹੰਤ ਹਰੀ ਨਰਾਇਣ ਦਿੱਲੀ ਵਾਲੇ, ਮਹੰਤ ਤ੍ਰਿਵੈਣੀ ਗਿਰੀ ਪੱਟੀ ਵਾਲੇ, ਬਾਬਾ ਮੰਗਲ ਦਾਸ ਅਤੇ ਬਾਬਾ ਸੁਰਜੀਤ ਸਿੰਘ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਹੰਤ ਜੱਜ ਭਾਟੀਆ ਨੇ ਦੱਸਿਆ ਕਿ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਅਨਿਲ ਕੁਮਾਰ ਚੋਪੜਾ ਈ.ਓ. ਨੇ ਸ਼ਿਰਕਤ ਕੀਤੀ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਿਸ਼ੇਸ਼ ਤੌਰ ’ਤੇ ਪਹੰਚੇ, ਜਦਕਿ ਜੋਤੀ ਪ੍ਰਚੰਡ ਕਰਨ ਦੀ ਰਸਮ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਵਲੋਂ ਨਿਭਾਈ ਗਈ। ਸਮਾਗਮ ਦੀ ਪ੍ਰਧਾਨਗੀ ਕਰਿਆਨਾ ਯੂਨੀਅਨ ਦੇ ਪ੍ਰਧਾਨ ਵਿਨੋਦ ਕੁਮਾਰ ਖੰਨਾ ਨੇ ਕੀਤੀ ਅਤੇ ਝੰਡੇ ਦੀ ਰਸਮ ਐਡਵੋਕੇਟ ਰਾਜਪ੍ਰੀਤ ਸਿੰਘ ਐੱਮ.ਸੀ. ਵਾਰਡ ਨੰਬਰ 6 ਪੱਟੀ ਨੇ ਅਦਾ ਕੀਤੀ। ਆਰਤੀ ਪੂਜਨ ਗੁਰਪ੍ਰੀਤ ਸਿੰਘ ਨੇ ਕੀਤਾ ਅਤੇ ਹਵਨ ਦੀ ਪੂਰਨ ਆਹੂਤੀ ਬਾਊ ਵਿਜੇ ਕੁਮਾਰ ਅਤੇ ਵਿਕਾਸ ਕੁਮਾਰ ਮਿੰਟਾ ਵਲੋਂ ਪਾਈ ਗਈ। ਸਮਾਗਮ ਦੌਰਾਨ ਮਾ. ਚਰਨ ਸਿੰਘ, ਡਾ. ਅਰਵਿੰਦਰਜੀਤ ਸਿੰਘ ਸਮੇਤ ਸ਼ਹਿਰ ਦੀਆਂ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਮਹੰਤ ਜੱਜ ਭਾਟੀਆ ਅਤੇ ਬਾਵਾ ਲਾਲ ਭਜਨ ਮੰਡਲੀ ਦੇ ਸਮੂਹ ਮੈਂਬਰਾਂ ਵਲੋਂ ਸਮਾਗਮ ਵਿਚ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ 70 ਵੀਂ ਜ਼ੋਨਲ ਸਪੋਰਟਸ 2026-27 ਵਿਚ ਵਿਜ਼ਡਮ ਸਕੂਲ ਦੇ ਕਰਾਟੇ ਚੈਂਪੀਅਨਾਂ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਵੇਸਟ ਮਟੀਰੀਅਲ ਤੋਂ ਸਿਰਜਣਾਤਮਕ ਵਸਤੂਆਂ ਬਣਾ ਕੇ ਵਿਦਿਆਰਥੀਆਂ ਨੇ ਵਿਖਾਈ ਪ੍ਰਤਿਭਾ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਨੇ...
Ad Position 24
No active advertisement