29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਵਰਿੰਦਾਵਨ ਗਾਰਡਨ ਵੈਲਫੇਅਰ ਐਸੋਸੀਏਸ਼ਨ ਨੇ ਕੰਧ ਤੋੜ ਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਗੇਟ ਲਗਾਉਣ ਦਾ ਲਾਇਆ ਦੋਸ਼

ਅੰਮ੍ਰਿਤਸਰ, 29 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਵਰਿੰਦਾਵਨ ਗਾਰਡਨ ਵੈਲਫੇਅਰ ਐਸੋਸੀਏਸ਼ਨ ਨੇ ਕੁਝ ਵਿਕਤੀਆਂ ’ਤੇ ਕੰਧ ਤੋੜ ਕੇ ਉਸ ’ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਗੇਟ ਲਗਾਉਣ ਦਾ ਦੋਸ਼ ਲਗਾਇਆ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਲੀਟ ਕਾਉਂਟੀ ਕੰਪਨੀ ਦੇ ਮਾਲਕ ਜਸਕਰਨ ਸਿੰਘ ਸੰਧੂ, ਐਸੋਸੀਏਸ਼ਨ ਦੇ ਸੀਨੀਅਰ ਅਧਿਕਾਰੀ ਰਣਬੀਰ ਕੁਮਾਰ, ਆਨੰਦ ਕੁਮਾਰ, ਨਿਤਿਨ ਅਰੋੜਾ ਆਦਿ ਨੇ ਦੱਸਿਆ ਕਿ 27 ਨਵੰਬਰ ਨੂੰ ਕਾਲੋਨੀ ਦੀ ਚਾਰ ਦੀਵਾਰੀ ਨਾਲ ਲੱਗਦੇ ਪਲਾਟ ਦੇ ਮਾਲਕਾਂ ਵਲੋਂ ਜੇ.

Ad Position 21
No active advertisement
ਅਜੀਤ ਡੈਸਕ 30-11-2026
ਅੰਮ੍ਰਿਤਸਰ, 29 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਵਰਿੰਦਾਵਨ ਗਾਰਡਨ ਵੈਲਫੇਅਰ ਐਸੋਸੀਏਸ਼ਨ ਨੇ ਕੁਝ ਵਿਕਤੀਆਂ ’ਤੇ ਕੰਧ ਤੋੜ ਕੇ ਉਸ ’ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਗੇਟ ਲਗਾਉਣ ਦਾ ਦੋਸ਼ ਲਗਾਇਆ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਲੀਟ ਕਾਉਂਟੀ ਕੰਪਨੀ ਦੇ ਮਾਲਕ ਜਸਕਰਨ ਸਿੰਘ ਸੰਧੂ, ਐਸੋਸੀਏਸ਼ਨ ਦੇ ਸੀਨੀਅਰ ਅਧਿਕਾਰੀ ਰਣਬੀਰ ਕੁਮਾਰ, ਆਨੰਦ ਕੁਮਾਰ, ਨਿਤਿਨ ਅਰੋੜਾ ਆਦਿ ਨੇ ਦੱਸਿਆ ਕਿ 27 ਨਵੰਬਰ ਨੂੰ ਕਾਲੋਨੀ ਦੀ ਚਾਰ ਦੀਵਾਰੀ ਨਾਲ ਲੱਗਦੇ ਪਲਾਟ ਦੇ ਮਾਲਕਾਂ ਵਲੋਂ ਜੇ. ਸੀ. ਬੀ. ਦੀ ਮਦਦ ਨਾਲ ਕੰਧ ਤੋੜ ਕੇ ਉਸ ’ਤੇ ਆਪਣਾ ਗ਼ੈਰ ਕਾਨੂੰਨੀ ਢੰਗ ਨਾਲ ਗੇਟ ਲਗਾ ਕੇ ਤਾਲਾ ਲਗਾ ਦਿੱਤਾ। ਉਨ੍ਹਾਂ ਦੱਸਿਆ ਕਿ ਪਲਾਟ ਦਾ ਰਸਤਾ ਵਰਿੰਦਾਵਨ ਕਲੋਨੀ ਰਾਹੀਂ ਨਾ ਹੋ ਕੇ ਪ੍ਰੀਤ ਨਗਰ-ਦਯਾਨੰਦ ਨਗਰ ਰਾਹੀਂ ਪੈਂਦਾ ਹੈ। ਇਸ ਮਾਮਲੇ ’ਚ ਸਥਾਨਕ ਅਰਜੁਨ ਸਿੰਘ ਅਦਾਲਤ ਵਲੋਂ 11 ਅਕਤੂਬਰ 2019 ਨੂੰ ਐਸੋਸੀਏਸ਼ਨ ਅਤੇ ਸਥਾਨਕ ਲੋਕਾਂ ਦੇ ਹੱਕ ’ਚ ਸਟੇਅ ਵੀ ਦਿੱਤਾ ਗਿਆ ਸੀ, ਜਿਸ ’ਚ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਇਸ ਕੰਧ ਨੂੰ ਢਾਹੁਣ ਦੀ ਕੋਸ਼ਿਸ਼ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸੇ ਤਰ੍ਹਾਂ 4 ਸਤੰਬਰ 2025 ਦੇ ਹੁਕਮਾਂ ’ਚ ਵੀ ਮਾਨਯੋਗ ਵੈਸ਼ਵੀ ਸਿੱਕਾ ਦੀ ਅਦਾਲਤ ਨੇ ਕੰਧ ਨਾ ਢਾਹੁਣ ਦੇ ਆਦੇਸ਼ ਦਿੱਤੇ ਸਨ, ਲੇਕਿਨ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਨਾ ਕਰਦੇ ਹੋਏ ਵਿਅਕਤੀਆਂ ਨੇ 27 ਨਵੰਬਰ 2026 ਨੂੰ ਕੰਧ ਦਾ ਇਕ ਹਿੱਸਾ ਤੋੜ ਕੇ ਇਸ ’ਤੇ ਆਪਣਾ ਗੇਟ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਸ਼ਿਕਾਇਤ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪਲਾਟ ਮਾਲਕ ਜਤਿੰਦਰ ਸਿੰਘ ਰਿੰਕੂ ਸੈਣੀ, ਰਾਜੇਸ਼ ਕੁਮਾਰ, ਸੁਰੇਸ਼ ਮਹਾਜਨ ਨੇ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਦੱਸਿਆ ਕਿ ਇਹ ਕੰਧ ਉਨ੍ਹਾਂ ਦੇ ਪਲਾਟ ਦਾ ਹਿੱਸਾ ਹੈ। ਕੋਈ ਵੀ ਉਨ੍ਹਾਂ ਨੂੰ ਗੇਟ ਬਣਾਉਣ ਜਾਂ ਇਥੋਂ ਵਰਿੰਦਾਵਨ ਕਾਲੋਨੀ ’ਚ ਦਾਖਲ ਹੋਣ ਤੋਂ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਉਹ ਚਾਰਦੀਵਾਰੀ ਬਣਾ ਕੇ ਸੜਕ ਰੋਕਣ ਦੇ ਹੱਕਦਾਰ ਹਨ, ਤਾਂ ਉਨ੍ਹਾਂ ਨੂੰ ਪੁੱਡਾ ਦੁਆਰਾ ਪ੍ਰਮਾਣਿਤ ਨਕਸ਼ਾ ਅਤੇ ਹੋਰ ਸਬੂਤ ਪੇਸ਼ ਕਰਨੇ ਚਾਹੀਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਦੋ ਦਿਨਾ ‘ਸਿੱਖ ਵਿੱਦਿਅਕ ਵਿਚਾਰ ਸੰਮੇਲਨ -2026’ ਦੇ ਆਖਰੀ ਦਿਨ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਭਾਈ ਘਨ੍ਹੱਈਆ ਬਿਰਧ ਘਰ ਵਿਖੇ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ
Ad Position 24