29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਗੁਰੂ ਨਗਰੀ ਦੀਆਂ ਸੜਕਾਂ ਦਾ ਸੁੰਦਰੀਕਰਨ, ਵਾਹਨਾਂ ਦੀ ਵਧਦੀ ਗਿਣਤੀ ਅਤੇ ਪ੍ਰਵਾਨਿਤ ਆਵਾਜਾਈ ਨਿਯਮਾਂ ਅਨੁਸਾਰ ਕਰਨ ਨਗਰ ਨਿਗਮ ਤੇ ਟਰੱਸਟ : ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ, 29 ਨਵੰਬਰ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਕਿਹਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੁਰੂ ਨਗਰੀ ਦੇ ਸਥਾਨਕ ਸਰਕਾਰਾਂ ਅਦਾਰੇ ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਵਲੋਂ ਅੰਮ੍ਰਿਤਸਰ ਦੀਆਂ ਪ੍ਰਮੁੱਖ ਸੜਕਾਂ ਦਾ ਕੀਤਾ ਜਾ ਰਿਹਾ ਸੁੰਦਰੀਕਰਨ ਸਵਾਗਤਯੋਗ ਹੈ, ਪਰ ਸੁੰਦਰੀਕਰਨ ਵਿਚ ਕਾਰਜਸ਼ੀਲ ਅਦਾਰੇ ਭਾਵੇਂ ਉਹ ਨਗਰ ਨਿਗਮ ਜਾਂ ਨਗਰ ਸੁਧਾਰ ਟਰੱਸਟ ਦੇ ਅਹੁਦੇਦਾਰ ਜਾਂ ਅਧਿਕਾਰੀ ਹੋਣ, ਸਾਰਿਆਂ ਨੂੰ ਦਿਨੋਂ ਦਿਨ ਵਾਹਨਾਂ ਦੀ ਵਧਦੀ ਗਿਣਤੀ ਅਤੇ ਪ੍ਰਵਾਨਿਤ ਸੜਕ ਆਵਾਜਾਈ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੋਜੈਕਟ ਤਿਆਰ ਕਰਕੇ ਲਾਗੂ ਕਰਨੇ ਚਾਹੀਦੇ ਹਨ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਣ ਸਿੰਘ ਬਰਾੜ, ਡਾ.

Ad Position 21
No active advertisement
ਅੰਮ੍ਰਿਤਸਰ ਮੰਚ ਦੇ ਸਰਪ੍ਰਸਤਾਂ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਣ ਸਿੰਘ ਬਰਾੜ ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਦੀਆਂ ਤਸਵੀਰਾਂ। 30-11-2026
ਅੰਮ੍ਰਿਤਸਰ, 29 ਨਵੰਬਰ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਕਿਹਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੁਰੂ ਨਗਰੀ ਦੇ ਸਥਾਨਕ ਸਰਕਾਰਾਂ ਅਦਾਰੇ ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਵਲੋਂ ਅੰਮ੍ਰਿਤਸਰ ਦੀਆਂ ਪ੍ਰਮੁੱਖ ਸੜਕਾਂ ਦਾ ਕੀਤਾ ਜਾ ਰਿਹਾ ਸੁੰਦਰੀਕਰਨ ਸਵਾਗਤਯੋਗ ਹੈ, ਪਰ ਸੁੰਦਰੀਕਰਨ ਵਿਚ ਕਾਰਜਸ਼ੀਲ ਅਦਾਰੇ ਭਾਵੇਂ ਉਹ ਨਗਰ ਨਿਗਮ ਜਾਂ ਨਗਰ ਸੁਧਾਰ ਟਰੱਸਟ ਦੇ ਅਹੁਦੇਦਾਰ ਜਾਂ ਅਧਿਕਾਰੀ ਹੋਣ, ਸਾਰਿਆਂ ਨੂੰ ਦਿਨੋਂ ਦਿਨ ਵਾਹਨਾਂ ਦੀ ਵਧਦੀ ਗਿਣਤੀ ਅਤੇ ਪ੍ਰਵਾਨਿਤ ਸੜਕ ਆਵਾਜਾਈ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੋਜੈਕਟ ਤਿਆਰ ਕਰਕੇ ਲਾਗੂ ਕਰਨੇ ਚਾਹੀਦੇ ਹਨ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਣ ਸਿੰਘ ਬਰਾੜ, ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਧਾਨ ਸੁਰਿੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ઠ ਰਾਜਵਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਬੋਪਾਰਾਏ, ਜਸਪਾਲ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਨੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਭੰਡਾਰੀ ਪੁਲ਼ ਉਤਰਦਿਆਂ ਹੀ ਕਚਿਹਰੀ ਵਾਲੀ ਸੜਕ ਦੇ ਕਿਨਾਰੇ ਪੌਦਿਆਂ ਲਈ ਕਿਆਰੀਆਂ (ਪਲਾਂਟੇਸ਼ਨ ਬੈੱਡਜ਼) ਬਣਾਉਣ ਦਾ ਪ੍ਰੋਜੈਕਟ ਬਿਲਕੁਲ ਬੇਲੋੜਾ ਅਤੇ ਆਵਾਜਾਈ ਸਮੱਸਿਆਵਾਂ ਪੈਦਾ ਕਰਨ ਵਾਲਾ ਹੈ। ਪਹਿਲਾਂ ਹੀ ਆਵਾਜਾਈ ਲਈ ਨਾਕਾਫ਼ੀ ਚੌੜਾਈ ਵਾਲੀਆਂ ਸੜਕਾਂ ਦੇ ਕਿਨਾਰੇ ਵੱਡ-ਅਕਾਰੀ ਕਿਆਰੀਆਂ ਉਸਾਰਨਾ ਨਾਕਾਰਾਤਮਕ ਯੋਜਨਾਬੰਦੀ,ਜਨਤਕ ਸਰਮਾਏ ਦੀ ਬਰਬਾਦੀ ਅਤੇ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਸਮੱਸਿਆਵਾਂ ਵਿਚ ਇਜ਼ਾਫਾ ਕਰੇਗਾ। ਉਨ੍ਹਾਂ ਕਿਹਾ ਕਿ ਬਣਾਈਆਂ ਗਈਆਂ ਇਨ੍ਹਾਂ ਕਿਆਰੀਆਂ ਨੂੰ ਢਾਹ ਕੇ ਆਵਾਜਾਈ-ਸਹਾਇਕ ਪ੍ਰੋਜੈਕਟ ਲਾਗੂ ਕਰਨੇ ਲੋੜੀਂਦੇ ਹਨ। ਮੰਚ ਆਗੂਆਂ ਨੇ ਕਿਹਾ ਮਜੀਠਾ ਰੋਡ ਦੇ ਡਿਵਾਈਡਰ ਨੂੰ ਦਿਲਕਸ਼ ਸਜਾਵਟੀ ਬੂਟਿਆਂ ਨਾਲ ਸ਼ਿੰਗਾਰਨਾ ਪ੍ਰਸ਼ੰਸਾਯੋਗ ਹੈ ਅਤੇ ਅਜਿਹੀ ਯੋਜਨਾ ਹੋਰ ਸੜਕਾਂ ਦੇ ਡਿਵਾਈਡਰਾਂ ਤੇ ਲਾਗੂ ਕਰਨੀ ਚਾਹੀਦੀ ਹੈ। ਮਦਨ ਮੋਹਨ ਮਾਲਵੀਆ ਸੜਕ ਦੇ ਡਿਵਾਈਡਰ ਦੇ ਕਿਨਾਰਿਆਂ ਤੇ ਬਣਾਏ ਜਾ ਰਹੇ ਬਹੁਰੰਗੀ ਡਿਜ਼ਾਈਨ ਵੇਖਣ ਨੂੰ ਤਾਂ ਚੰਗੇ ਲਗਦੇ ਹਨ, ਪਰ ਇਸ ਡਿਜ਼ਾਈਨ ਦੇ ਰੰਗ ਆਵਾਜਾਈ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਪ੍ਰਵਾਨਿਤ ਆਵਾਜਾਈ ਨਿਯਮਾਂ ਅਨੁਸਾਰ ਡਿਵਾਈਡਰਾਂ ਦੇ ਪਾਸਿਆਂ ਉੱਤੇ ਚਿੱਟੇ, ਕਾਲੇ, ਪੀਲ਼ੇ ਅਤੇ ਕੇਵਲ ਮੋੜਾਂ ਉੱਤੇ ਲਾਲ ਰੰਗ ਦੀ ਵਰਤੋਂ ਯੋਗ ਹੈ, ਪ੍ਰੰਤੂ ਮਾਲਵੀਆ ਸੜਕ ਦੇ ਡਿਵਾਈਡਰ ਦੇ ਕਿਨਾਰਿਆਂ ਨੂੰ ਸ਼ਿੰਗਾਰਨ ਲਈ ਇਨ੍ਹਾਂ ਮਨਜ਼ੂਰਸ਼ੁਦਾ ਰੰਗਾਂ ਤੋਂ ਇਲਾਵਾ ਹਰੇ ਨੀਲੇ ਰੰਗ ਆਦਿ ਰੰਗ ਵਰਤ ਕੇ ਆਵਾਜਾਈ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜੋ ਤੁਰੰਤ ਰੋਕ ਦੇਣੀ ਚਾਹੀਦੀ ਹੈ। ਕਾਲੇ ਚਿੱਟੇ ਰੰਗ ਦੀ ਪੱਟੀ ਥੱਲੇ ਹੋਣ ਕਾਰਨ ਪ੍ਰਭਾਵਹੀਣ ਹੋ ਗਈ ਹੈ। ਪ੍ਰਵਾਨਿਤ ਰੰਗਾਂ ਦੀ ਵਰਤੋਂ ਨਾਲ ਵੀ ਦਿਲਕਸ਼ ਅਤੇ ਸਜਾਵਟੀ ਡਿਜ਼ਾਈਨ ਚਿਤਰੇ ਜਾ ਸਕਦੇ ਹਨ। ਮੰਚ ਆਗੂਆਂ ਨੇ ਕਿਹਾ ਕਿ ਸ਼ਹਿਰ ਦੀ ਰੇਸ ਕੋਰਸ ਰੋਡ ਦੇ ਟੀ-ਪੁਆਇੰਟ ’ਤੇ ਦੋ ਫੁੱਟ ਦੇ ਕਰੀਬ ਉੱਚੀ ਅਤੇ ਅਣਚਾਹੀ ਉਸਾਰੀ ਅਵਾਜਾਈ ਸਮੱਸਿਆ ਪੈਦਾ ਕਰੇਗੀ। ਉਨ੍ਹਾਂ ਨਿਗਮ ਅਤੇ ਟਰੱਸਟ ਦੇ ਜ਼ਿੰਮੇਵਾਰ ਅਹੁਦੇਦਾਰਾਂ ਅਤੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਦਿਵਸ ਸਮਾਗਮਾਂ ਦੇ ਮੱਦੇਨਜ਼ਰ, ਅਧੁਨਿਕ ਅਤੇ ਭਵਿੱਖ਼ ਦੀਆਂ ਅਵਾਜਾਈ ਸਹੂਲਤਾਂ ਪ੍ਰਦਾਨ ਕਰਨ ਹਿੱਤ ਅਤੇ ਸੁਹਜਮਈ ਵਾਤਾਵਰਨ ਸਿਰਜਣ ਲਈ ਸਜਾਵਟੀ ਬੂਟੇ ਲਾਉਣ ਅਤੇ ਉਨ੍ਹਾਂ ਦੀ ਮਿਆਰੀ ਅਤੇ ਨਿਰੰਤਰ ਦੇਖਭਾਲ, ਮਿਆਰੀ ਲੈਂਡਸਕੇਪਿੰਗ, ਪੈਦਲ ਰਸਤਿਆਂ ਦਾ ਨਿਰਮਾਣ, ਅਧੁਨਿਕ ਰੌਸ਼ਨੀਆਂ, ਚੌਂਕਾਂ ਦੀ ਸਜਾਵਟ ਆਦਿ ਲਈ ਲੋੜੀਂਦੇ ਸਰਮਾਏ ਦਾ ਪ੍ਰਬੰਧ ਕੀਤਾ ਜਾਵੇ। ਇਨ੍ਹਾਂ ਮਹੱਤਵਪੂਰਨ ਕਾਰਜਾਂ ਲਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮਾਹਿਰਾਂ ਦੀ ਅਗਵਾਈ ਹੇਠ ਪ੍ਰੋਜੈਕਟ ਉਲੀਕਣੇ ਅਤੇ ਲਾਗੂ ਕਰਨੇ ਤੇ ਸ਼ਹਿਰ ਦੀਆਂ ਸੜਕਾਂ ਤੇ ਚੌਕਾਂ ਵਿਚੋਂ ਬੇਲੋੜੀਆਂ ਉਸਾਰੀਆਂ ਅਤੇ ਡਿਜ਼ਾਈਨ ਖਤਮ ਕਰਨ ਦੀ ਸਮੇਂ ਅਤੇ ਸ਼ਹਿਰ ਵਾਸੀਆਂ ਦੀ ਮੰਗ ਹੈ।
Ad Position 22
No active advertisement
ਪਿਛਲੀ ਖ਼ਬਰ ਭਾਈ ਘਨ੍ਹੱਈਆ ਬਿਰਧ ਘਰ ਵਿਖੇ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਟੀਵਿੰਡ ਚੌਂਕ ਵਿਖੇ ਪੰਜਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ
Ad Position 24