ਸਮਰਸਤਾ ਸੰਕਲਪ ਯਾਤਰਾ ਦਾ ਅੰਮ੍ਰਿਤਸਰ ਪਹੁੰਚਣ ’ਤੇ ਕੀਤਾ ਭਰਵਾਂ ਸਵਾਗਤ
ਅੰਮ੍ਰਿਤਸਰ, 19 ਨਵੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵਲੋਂ ਗੁਰੂ ਰਵੀਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ 18 ਨਵੰਬਰ ਨੂੰ ਜਲੰਧਰ ਤੋਂ ਰਵਾਨਾ ਕੀਤੀ ਗਈ ‘ਸਮਰਸਤਾ ਸੰਕਲਪ ਯਾਤਰਾ’ ਅੱਜ ਸ਼ਾਮ ਨੂੰ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਅੰਮ੍ਰਿਤਸਰ ਪਹੁੰਚੀ। ਇਹ ਯਾਤਰਾ ਕੱਲ੍ਹ 20 ਨਵੰਬਰ ਨੂੰ ਇਥੋਂ ਰਵਾਨਾ ਹੋਵੇਗੀ।
ਅੰਮ੍ਰਿਤਸਰ, 19 ਨਵੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵਲੋਂ ਗੁਰੂ ਰਵੀਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ 18 ਨਵੰਬਰ ਨੂੰ ਜਲੰਧਰ ਤੋਂ ਰਵਾਨਾ ਕੀਤੀ ਗਈ ‘ਸਮਰਸਤਾ ਸੰਕਲਪ ਯਾਤਰਾ’ ਅੱਜ ਸ਼ਾਮ ਨੂੰ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਅੰਮ੍ਰਿਤਸਰ ਪਹੁੰਚੀ। ਇਹ ਯਾਤਰਾ ਕੱਲ੍ਹ 20 ਨਵੰਬਰ ਨੂੰ ਇਥੋਂ ਰਵਾਨਾ ਹੋਵੇਗੀ। ਅੰਮ੍ਰਿਤਸਰ ਪਹੁੰਚਣ ’ਤੇ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸਥਾਨਕ ਗੁਰੂ ਰਵੀਦਾਸ ਜੀ ਮੰਦਿਰ ਦੇ ਬਾਹਰ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਯਾਤਰਾ ਦੇ ਕਨਵੀਨਰ ਲਾਲ ਸਿੰਘ ਅਨਾਰੀਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵਲੋਂ ਗੁਰੂ ਰਵੀਦਾਸ ਜੀ ਦਾ 650ਵਾਂ ਜਨਮ ਦਿਹਾੜਾ ਦੇਸ਼ ਭਰ ਵਿਚ ਵੱਡੇ ਪੱਧਰ ’ਤੇ ਮਨਾਉਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਰਵੀਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੈ। ਇਸ ਮੌਕੇ ਰਾਜੇਸ਼ ਬਾਘਾ, ਰਜਨੀਸ਼ ਧੀਮਾਨ, ਰਵੀਕਰਨ ਸਿੰਘ ਕਾਹਲੋਂ, ਰਕੇਸ਼ ਰਾਠੌਰ, ਸ਼ੀਤਲ ਅਨੁਰਾਗ, ਸ਼ਵੇਤ ਮਲਿਕ, ਕੁੰਵਰ ਵਿਜੇ ਪ੍ਰਤਾਪ ਸਿੰਘ, ਹਰਜਿੰਦਰ ਸਿੰਘ ਠੇਕੇਦਾਰ, ਵਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਰਵੀਦਾਸ ਜੀ ਨੇ ਆਪਣੀ ਬਾਣੀ ਵਿਚ ਜਾਤ ਪਾਤ ਦਾ ਵਿਰੋਧ ਕਰਦੇ ਹੋਏ ਮਨੁੱਖਤਾ ਦੀ ਸਮਾਨਤਾ ਦਾ ਉਦੇਸ਼ ਦਿੱਤਾ ਅਤੇ ਇਕ ਅਜਿਹੇ ਆਦਰਸ਼ ਸਮਾਜ, ਜਿੱਥੇ ਕੋਈ ਫ਼ਿਕਰ ਜਾਂ ਦੁੱਖ ਨਾ ਹੋਵੇ ਦਾ ਸੁਪਨਾ ਦੇਖਿਆ। ਗੁਰੂ ਰਵੀਦਾਸ ਨੇ ਬਾਹਰੀ ਅਡੰਬਰਾਂ ਅਤੇ ਪਾਖੰਡਾਂ ਤੋਂ ਦੂਰ ਰਹਿ ਕੇ ਨਿਰਮਲ ਮਨ ਦਾ ਪ੍ਰਮਾਤਮਾ ਦੀ ਭਗਤੀ ਕਰਨ ਦੀ ਤਾਕਤ ਦਿੱਤੀ ਹੈ। ਇਸ ਮੌਕੇ ਜ਼ਿਲ੍ਹਾ ਭਾਜਪਾ ਟੀਮ ਵਲੋਂ ਸ੍ਰੀ ਲਾਲ ਸਿੰਘ ਅਨਾਰੀਆ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ’ਤੇ ਸੰਤ ਸਮਾਜ ਦੇ ਸ਼ੰਕਰਾਅਚਰਿਆ ਸ੍ਰੀ ਗਿਰਧਾਰੀ ਨਾਥ, ਮਹਾ ਮੰਡਲੇਸ਼ਵਰ ਬਾਲ ਜੋਗੀ ਬਾਬਾ ਸੰਗਮ ਨਾਥ, ਸੰਤ ਬਾਬਾ ਮਲਕੀਤ ਨਾਥ, ਮਹੰਤ ਅਨੰਦ ਦਾਸ, ਬਾਬਾ ਮੇਜਰ ਸਿੰਘ ਸੋਢੀ, ਮਾਤਾ ਆਰਤੀ ਦੇਵਾਂ, ਸੰਤ ਬਾਬਾ ਛੋਟੂ ਨਾਥ, ਸੰਤ ਬਾਬਾ ਦਰਸ਼ਨ ਨਾਥ, ਸਵਾਮੀ ਸੰਤ ਸ੍ਰੀ ਮੇਘਨਾਥ, ਸਵਾਮੀ ਰਾਮੇਸ਼ਰਾ ਨੰਦ, ਲਵਲੀ ਦੇਵਾਂ, ਸੰਤ ਮਹੰਤ ਰਾਜੇਸ਼ ਗਿਰੀ, ਮਹੰਤ ਗੰਗੋਤਰੀ ਦਾਸ, ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵਲੋਂ ਸੂਬਾ ਸਕੱਤਰ ਸੂਰਜ ਭਾਰਦਵਾਜ, ਮੀਨੂੰ ਸੇਠੀ, ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਪ੍ਰਧਾਨ ਸ਼ਵੇਸ਼ ਕੁਮਾਰ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ , ਯਾਤਰਾ ਦੇ ਸਹਾਇਕ ਇੰਚਾਰਜ ਅਨਿਲ ਵਾਸੂਦੇਵਾ, ਸੁਖਮਿੰਦਰ ਸਿੰਘ ਪਿੰਟੂ, ਡਾ: ਰਾਮ ਚਾਵਲਾ, ਕੁਮਾਰ ਅਮਿਤ, , ਜ਼ਿਲ੍ਹਾ ਜਨਰਲ ਸਕੱਤਰ ਸਰਬਜੀਤ ਸਿੰਘ ਸ਼ੈਟੀ, ਮੋਹਿਤ ਮਹਾਜਨ, ਗੌਤਮ ਅਰੋੜਾ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੂਰਾਲ, ਸੂਬਾ ਮੀਤ ਪ੍ਰਧਾਨ ਸੰਜੀਵ ਕੁਮਾਰ, ਜਿਲਾਂ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਓਮ ਪ੍ਰਕਾਸ਼ ਅਨਾਰੀਆ, ਕੌਂਸਲਰ ਗੌਰਵ ਗਿੱਲ, ਕੌਂਸਲਰ ਵਿਕਾਸ ਗਿੱਲ, ਮਾਨਵ ਤਨੇਜਾ ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰਪਾਲ ਸਿੰਘ ਰੰਧਾਵਾ, ਰਾਜੇਸ਼ ਹਨੀ, ਮੀਨੂੰ ਸਹਿਗਲ, ਮੰਦਿਰ ਕਮੇਟੀ ਦੇ ਪ੍ਰਧਾਨ ਹਰੀਸ਼ ਕੁਮਾਰ, ਚੇਅਰਮੈਨ ਯੁੱਧਵੀਰ , ਚਮਰੰਗ ਰੋਡ ਸ੍ਰੀ ਗੁਰੂ ਰਵੀਦਾਸ ਮੰਦਿਰ ਕਮੇਟੀ ਦੇ ਪ੍ਰਧਾਨ ਜੁਗਲ ਕਿਸ਼ੋਰ ਤੋਂ ਇਲਾਵਾ ਵੱਖ ਵੱਖ ਮੰਦਰ ਕਮੇਟੀਆਂ ਵਲੋਂ ਆਏ ਅਹੁਦੇਦਾਰਾਂ ’ਚ ਪੰਕਜ ਅਮਰੋਹੀ,ਓਮ ਪ੍ਰਕਾਸ਼ ਕਾਕਾ, ਵੇਦ ਪ੍ਰਕਾਸ਼ , ਲਖਪਤ ਰਾਏ, ਸੁਨੀਲ ਕੁਮਾਰ, ਸੁਨੀਲ ਮੌਰਿਆ, ਆਦਿ ਸਮੇਤ ਵੱਡੀ ਗਿਣਤੀ ਵਿਚ ਹੋਰ ਲੋਕ ਵੀ ਹਾਜ਼ਰ ਸਨ।