ਡੀ.ਸੀ. ਰੇਟ ਕੰਮ ਕਰ ਰਹੇ ਸਟਰੀਟ ਲਾਈਟ ਵਿਭਾਗ ਦੇ 130 ਮੁਲਾਜ਼ਮਾਂ ਨੇ ਨਿਗਮ ਕਮਿਸ਼ਨਰ ਦਫ਼ਤਰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 19 ਨਵੰਬਰ (ਹਰਮਿੰਦਰ ਸਿੰਘ)-ਮੁਹੱਲਾ ਸੁਧਾਰ ਕਮੇਟੀ ’ਚ ਕਈ ਸਾਲਾਂ ਤੋਂ ਡੀ. ਸੀ.
ਅੰਮ੍ਰਿਤਸਰ, 19 ਨਵੰਬਰ (ਹਰਮਿੰਦਰ ਸਿੰਘ)-ਮੁਹੱਲਾ ਸੁਧਾਰ ਕਮੇਟੀ ’ਚ ਕਈ ਸਾਲਾਂ ਤੋਂ ਡੀ. ਸੀ. ਰੇਟ ’ਤੇ ਕੰਮ ਕਰ ਰਹੇ ਸਟਰੀਟ ਲਾਈਟ ਵਿਭਾਗ ਦੇ 65 ਇਲੈਕਟ੍ਰਿਸ਼ਨਾਂ ਅਤੇ 65 ਸਹਾਇਕਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੀਟੂ ਦੀ ਅਗਵਾਈ ਹੇਠ ਸਟਰੀਟ ਲਾਈਟ ਕਰਮਚਾਰੀ ਯੂਨੀਅਨ ਵਲੋਂ ਨਗਰ ਨਿਗਮ ਕਮਿਸ਼ਨਰ ਦਫ਼ਤਰ ਵਿਖੇ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਯੂਨੀਅਨ ਦੇ ਚੇਅਰਮੈਨ ਭੁਪਿੰਦਰ ਸਿੰਘ, ਪ੍ਰਧਾਨ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਊਟ ਸੋਰਸਿਸ ’ਤੇ 3 -4 ਸਾਲ ਤੋਂ ਰੱਖੇ ਮੁਲਾਜ਼ਮਾਂ ਨੂੰ ਠੇਕੇ ਦੇ ਆਧਾਰ ’ਤੇ ਕਰ ਦਿੱਤਾ ਗਿਆ ਹੈ। ਪਰ ਉਨ੍ਹਾਂ ਤੋਂ ਕਈ ਸਾਲ ਪਹਿਲਾਂ ਤੋਂ ਡੀ.ਸੀ ਰੇਟ ’ਤੇ ਕੰਮ ਕਰ ਰਹੇ ਸਟਰੀਟ ਲਾਈਟ ਵਿਭਾਗ 65 ਇਲੈਕਟ੍ਰਿਸ਼ਨ ਅਤੇ 65 ਸਹਾਇਕ ਜੋ ਲੰਬੇ ਸਮੇਂ ਤੋਂ ਪੱਕੇ ਕਰਨ ਦੀ ਮੰਗ ਕਰ ਰਹੇ ਹਨ ਉਨ੍ਹਾਂ ਦੀ ਕੋਈ ਸਾਰ ਨਹੀ ਲਈ ਜਾ ਰਹੀ। ਇਸ ਤੋਂ ਪਹਿਲਾਂ ਸਟਰੀਟ ਲਾਈਟ ਮੁਲਾਜ਼ਮ ਵਲੋਂ ਡੀ. ਸੀ. ਦਫ਼ਤਰ ਦੇ ਬਾਹਰ ਵੀ ਮੁਜਾਹਰਾ ਕੀਤਾ ਅਤੇ ਮੰਗ ਪੱਤਰ ਸੌਪ ਕੇ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਤੈਅ ਕਰਨ ਦੀ ਮੰਗ ਕੀਤੀ ਗਈ।