18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਿੰਧ ਦੇ ਮੀਆਂ ਜਾਵੇਦ ਨੇ ਹਿੰਦੂਆਂ ਦੇ ਧਰਮ ਪਰਿਵਰਤਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਗੋਟਕੀ ’ਚ ਸਥਿਤ ਦਰਬਾਰ ਬਰਚੁੰਡੀ ਸ਼ਰੀਫ਼ ਦੇ ਮੁਖੀ ਅਬਦੁਲ ਹੱਕ ਉਰਫ਼ ਮੀਆਂ ਮਿੱਠੂ ਦੇ ਸਹਿਯੋਗੀ ਮੀਆਂ ਜਾਵੇਦ ਨੇ ਪਾਕਿਸਤਾਨੀ ਹਿੰਦੂਆਂ ਦੇ ਧਰਮ ਪਰਿਵਰਤਨ ਦੇ ਮੁੱਦੇ ’ਤੇ ਗੋਟਕੀ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੂਬਾਈ ਪ੍ਰਸ਼ਾਸਨ, ਉੱਚ ਅਦਾਲਤਾਂ ਅਤੇ ਸਥਾਨਕ ਸਿਆਸੀ ਆਗੂਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਸ ਨੇ ਨਾਬਾਲਗ ਹਿੰਦੂ ਲੜਕੀ ਬਿੰਦੀਆ ਕੁਮਾਰੀ ਪੁੱਤਰੀ ਸੰਜੇ ਕੁਮਾਰ ਵਾਸੀ ਸਿੱਬੀ (ਬਲੋਚਿਸਤਾਨ) ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਉਣ ਉਪਰੰਤ ਦਰਬਾਰ ’ਚ ਨਜ਼ਰਬੰਦ ਕਰਕੇ ਰੱਖਣ ਦਾ ਮਾਮਲਾ ਹਿੰਦੂ ਸੈਨੇਟਰ ਦਾਨੇਸ਼ ਕੁਮਾਰ ਵਲੋਂ ਸੂਬਾਈ ਅਸੈਂਬਲੀ ’ਚ ਚੁੱਕਣ ’ਤੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਬਰਚੁੰਡੀ ਸ਼ਰੀਫ਼ ਪਾਕਿਸਤਾਨੀ ਹਿੰਦੂਆਂ ਦਾ ਧਰਮ ਪਰਿਵਰਤਨ ਕਰਵਾਉਂਦਾ ਰਿਹਾ ਹੈ, ਹੁਣ ਵੀ ਕਰਵਾ ਰਿਹਾ ਹੈ ਅਤੇ ਭਵਿੱਖ ’ਚ ਵੀ ਕਰਵਾਉਂਦਾ ਰਹੇਗਾ।

Ad Position 21
No active advertisement
ਅਜੀਤ ਡੈਸਕ 19-11-2026
ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਗੋਟਕੀ ’ਚ ਸਥਿਤ ਦਰਬਾਰ ਬਰਚੁੰਡੀ ਸ਼ਰੀਫ਼ ਦੇ ਮੁਖੀ ਅਬਦੁਲ ਹੱਕ ਉਰਫ਼ ਮੀਆਂ ਮਿੱਠੂ ਦੇ ਸਹਿਯੋਗੀ ਮੀਆਂ ਜਾਵੇਦ ਨੇ ਪਾਕਿਸਤਾਨੀ ਹਿੰਦੂਆਂ ਦੇ ਧਰਮ ਪਰਿਵਰਤਨ ਦੇ ਮੁੱਦੇ ’ਤੇ ਗੋਟਕੀ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੂਬਾਈ ਪ੍ਰਸ਼ਾਸਨ, ਉੱਚ ਅਦਾਲਤਾਂ ਅਤੇ ਸਥਾਨਕ ਸਿਆਸੀ ਆਗੂਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਸ ਨੇ ਨਾਬਾਲਗ ਹਿੰਦੂ ਲੜਕੀ ਬਿੰਦੀਆ ਕੁਮਾਰੀ ਪੁੱਤਰੀ ਸੰਜੇ ਕੁਮਾਰ ਵਾਸੀ ਸਿੱਬੀ (ਬਲੋਚਿਸਤਾਨ) ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਉਣ ਉਪਰੰਤ ਦਰਬਾਰ ’ਚ ਨਜ਼ਰਬੰਦ ਕਰਕੇ ਰੱਖਣ ਦਾ ਮਾਮਲਾ ਹਿੰਦੂ ਸੈਨੇਟਰ ਦਾਨੇਸ਼ ਕੁਮਾਰ ਵਲੋਂ ਸੂਬਾਈ ਅਸੈਂਬਲੀ ’ਚ ਚੁੱਕਣ ’ਤੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਬਰਚੁੰਡੀ ਸ਼ਰੀਫ਼ ਪਾਕਿਸਤਾਨੀ ਹਿੰਦੂਆਂ ਦਾ ਧਰਮ ਪਰਿਵਰਤਨ ਕਰਵਾਉਂਦਾ ਰਿਹਾ ਹੈ, ਹੁਣ ਵੀ ਕਰਵਾ ਰਿਹਾ ਹੈ ਅਤੇ ਭਵਿੱਖ ’ਚ ਵੀ ਕਰਵਾਉਂਦਾ ਰਹੇਗਾ। ਇਸ ਦੇ ਨਾਲ ਹੀ ਉਸ ਨੇ ਇਸ ਮੁਹਿੰਮ ’ਚ ਸਮੂਹ ਪਾਕਿਸਤਾਨੀ ਮੁਸਲਮਾਨਾਂ ਨੂੰ ਵੀ ਦਰਬਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬਰਚੁੰਡੀ ਸ਼ਰੀਫ਼ ਇਕ ਸਾਲ ’ਚ ਔਸਤਨ 1000 ਹਿੰਦੂਆਂ ਤੇ ਈਸਾਈਆਂ ਦਾ ਧਰਮ ਪਰਿਵਰਤਨ ਕਰਵਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਏਅਰਪੋਰਟ ਦੇ ਪਬਲਿਕ ਪਖਾਨਿਆਂ ’ਚ ਪਾਣੀ ਗਾਇਬ, ਯਾਤਰੀ ਪ੍ਰੇਸ਼ਾਨ ਅਗਲੀ ਖ਼ਬਰ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਵਲੋਂ 93ਵੀਂ ਚਾਰਟਰ ਵਰ੍ਹੇਗੰਢ ਮੌਕੇ ਵੋਕੇਸ਼ਨਲ ਐਕਸੀਲੈਂਸ ਐਵਾਰਡ ਸਮਾਰੋਹ
Ad Position 24