ਹਲਕਾ ਮਜੀਠਾ ਦੀ ਸਿਆਸਤ ਬਾਰੇ ਸਚਿਨ ਪਾਇਲਟ ਨੇ ਦਿਖਾਈ ਵਿਸ਼ੇਸ਼ ਦਿਲਚਸਪੀ : ਸੱਚਰ
ਅੰਮ੍ਰਿਤਸਰ, 15 ਨੰਵਬਰ (ਰੇਸ਼ਮ ਸਿੰਘ)-ਬੀਤੇ ਦਿਨ ਅੰਮ੍ਰਿਤਸਰ ਦੌਰੇ ’ਤੇ ਪੁੱਜੇ ਸੂਬਾ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਸਚਿਨ ਪਾਈਲਟ ਨੇ ਜਿਥੇ ਹੋਰ ਕਾਂਗਰਸੀ ਹਲਕਿਆਂ ਬਾਰੇ ਵੱਖ ਵੱਖ ਆਗੂਆਂ ਨਾਲ ਚਰਚਾ ਕੀਤੀ ਹੈ ਉਥੇ ਹਲਕਾ ਮਜੀਠਾ ਦੀ ਸਿਆਸਤ ਬਾਰੇ ਵੀ ਡੂੰਘੀ ਦਿਲਚਸਪੀ ਦਿਖਾਈ ਹੈ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ ਮਜੀਠਾ ਦੇ ਇੰਚਾਰਜ਼ ਭਗਵੰਤਪਾਲ ਸਿੰਘ ਸੱਚਰ ਨੇ ਸ੍ਰੀਪਾਇਲਟ ਨਾਲ ਵਿਸ਼ੇਸ਼ ਮੁਲਾਕਾਤ ਦੇ ਵੇਰਵੇ ਸਾਂਝੇ ਕਰਦਿਆਂ ਕੀਤਾ।
ਅੰਮ੍ਰਿਤਸਰ, 15 ਨੰਵਬਰ (ਰੇਸ਼ਮ ਸਿੰਘ)-ਬੀਤੇ ਦਿਨ ਅੰਮ੍ਰਿਤਸਰ ਦੌਰੇ ’ਤੇ ਪੁੱਜੇ ਸੂਬਾ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਸਚਿਨ ਪਾਈਲਟ ਨੇ ਜਿਥੇ ਹੋਰ ਕਾਂਗਰਸੀ ਹਲਕਿਆਂ ਬਾਰੇ ਵੱਖ ਵੱਖ ਆਗੂਆਂ ਨਾਲ ਚਰਚਾ ਕੀਤੀ ਹੈ ਉਥੇ ਹਲਕਾ ਮਜੀਠਾ ਦੀ ਸਿਆਸਤ ਬਾਰੇ ਵੀ ਡੂੰਘੀ ਦਿਲਚਸਪੀ ਦਿਖਾਈ ਹੈ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ ਮਜੀਠਾ ਦੇ ਇੰਚਾਰਜ਼ ਭਗਵੰਤਪਾਲ ਸਿੰਘ ਸੱਚਰ ਨੇ ਸ੍ਰੀਪਾਇਲਟ ਨਾਲ ਵਿਸ਼ੇਸ਼ ਮੁਲਾਕਾਤ ਦੇ ਵੇਰਵੇ ਸਾਂਝੇ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸ੍ਰੀ ਪਾਈਲਟ ਵਲੋਂ ਮਜੀਠਾ ਹਲਕੇ ਦੀ ਪਿਛਲੇ 20 ਸਾਲਾਂ ਦੀ ਰਾਜਨੀਤਕ ਸਥਿਤੀ, ਪਾਰਟੀ ਦੇ ਸੰਗਠਨਾਤਮਕ ਹਾਲਾਤ ਅਤੇ ਕਾਂਗਰਸ ਦੀ ਟਿਕਟ ’ਤੇ ਚੋਣਾਂ ਲੜ ਚੁੱਕੇ ਕੁਝ ਆਗੂਆਂ ਵਲੋਂ ਪਾਰਟੀ ਛੱਡ ਕੇ ਜਾਣ ਦੇ ਮਾਮਲੇ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਸ੍ਰ. ਸੱਚਰ ਨੇ ਮਜੀਠਾ ਹਲਕੇ ਦੀ ਰਾਜਨੀਤਕ ਸਥਿਤੀ ਦੇ ਵੱਖ-ਵੱਖ ਪਹਿਲੂ ਸ੍ਰੀ ਪਾਇਲਟ ਦੇ ਧਿਆਨ ਵਿਚ ਲਿਆਉਂਦਿਆਂ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਕਿਹੜੀਆਂ ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਪਾਰਟੀ ਦੇ ਜਿਨ੍ਹਾਂ ਆਗੂਆਂ ਨੂੰ ਵੱਖ-ਵੱਖ ਸਮਿਆਂ ’ਤੇ ਟਿਕਟਾਂ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ, ਉਨ੍ਹਾਂ ਸਾਰਿਆਂ ਵਲੋਂ ਬਾਅਦ ਵਿਚ ਪਾਰਟੀ ਨੂੰ ਅਲਵਿਦਾ ਕਹਿਣ ਨਾਲ ਜਥੇਬੰਦੀ ਤੇ ਪਏ ਪ੍ਰਭਾਵ ਬਾਰੇ ਵੀ ਚਰਚਾ ਕੀਤੀ। ਇਸ ਦੇ ਨਾਲ ਹੀ ਹਲਕੇ ਵਿਚ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਲਈ ਦਰਪੇਸ਼ ਚੁਣੌਤੀਆਂ ਅਤੇ ਜ਼ਮੀਨੀ ਪੱਧਰ ’ਤੇ ਵਰਕਰਾਂ ਦੀ ਸਥਿਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸ੍ਰ. ਸੱਚਰ ਵਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਸ੍ਰੀ ਸਚਿਨ ਪਾਇਲਟ ਨੇ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਹਲਕਾ ਮਜੀਠਾ ਦੀ ਟਿਕਟ ਦੇਣ ਵੇਲੇ ਸੀਨੀਆਰਤਾਂ ਧਿਆਨ ’ਚ ਰਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਪਾਰਟੀ ਨੇ ਥਾਪੜਾ ਦਿੰਦਾ ਭਵਿੱਖ ’ਚ ਵੀ ਮੈਦਾਨ ’ਚ ਨਿਤਰਣ ਲਈ ਤਿਆਰ ਰਹਿਣ ਦਾ ਸੰਕੇਤ ਦਿੱਤਾ।