ਸਮਾਰਟ ਸਿਟੀ ਪ੍ਰੋਜੈਕਟ ਤਹਿਤ ਐਲੀਵੇਟਿਡ ਪੁਲ ਹੇਠਾਂ ਬਣਾਈ ਗ੍ਰੀਨ ਬੈਲਟ ਹੋਈ ਉਜਾੜ
* ਸਾਂਭ-ਸੰਭਾਲ ਤੇ ਪਾਣੀ ਦੀ ਘਾਟ ਦੇ ਚੱਲਦੇ ਲੱਖਾਂ ਦੇ ਬੂਟੇ ਨਸ਼ਟ ਹੋਏ
ਅੰਮ੍ਰਿਤਸਰ, 13 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਮਾਰਟ ਸਿਟੀ ਪ੍ਰੋਜੈਕਟ ਤਹਿਤ ਐਲੀਵੇਟਿਡ ਪੁੱਲ ਹੇਠਾਂ ਲਗਾਏ ਬੂਟੇ ਸਾਂਭ ਸੰਭਾਲ ਤੇ ਪਾਣੀ ਦੀ ਘਾਟ ਦੇ ਚੱਲਦੇ ਉਜਾੜ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਸ਼ਹਿਰ ‘ਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ’ਚ ਪਿਛਲੇ ਸਮੇਂ ਦੌਰਾਨ ਲੱਖਾਂ ਰੁਪਏ ਦੇ ਬੂਟੇ ਲਗਾਏ ਗਏ ਸਨ।
ਅੰਮ੍ਰਿਤਸਰ, 13 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਮਾਰਟ ਸਿਟੀ ਪ੍ਰੋਜੈਕਟ ਤਹਿਤ ਐਲੀਵੇਟਿਡ ਪੁੱਲ ਹੇਠਾਂ ਲਗਾਏ ਬੂਟੇ ਸਾਂਭ ਸੰਭਾਲ ਤੇ ਪਾਣੀ ਦੀ ਘਾਟ ਦੇ ਚੱਲਦੇ ਉਜਾੜ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਸ਼ਹਿਰ ‘ਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ’ਚ ਪਿਛਲੇ ਸਮੇਂ ਦੌਰਾਨ ਲੱਖਾਂ ਰੁਪਏ ਦੇ ਬੂਟੇ ਲਗਾਏ ਗਏ ਸਨ। ਲੇਕਿਨ ਬੂਟੇ ਲਗਾਉਣ ਤੋਂ ਬਾਅਦ ਇਨ੍ਹਾਂ ਦੀ ਸਹੀ ਤਰ੍ਹਾਂ ਨਾਲ ਦੇਖਭਾਲ ਨਾ ਹੋਣ ਕਰਕੇ ਅੱਜ ਇਨ੍ਹਾਂ ’ਚੋਂ ਜ਼ਿਆਦਾਤਰ ਬੂਟੇ ਨਸ਼ਟ ਹੋ ਚੁੱਕੇ ਹਨ ਅਤੇ ਕਈ ਨਸ਼ਟ ਹੋਣ ਦੇ ਕੰਡੇ ’ਤੇ ਹਨ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪ੍ਰੋ: ਸੰਦੀਪ ਕੁਮਾਰ ਨੇ ਗਰੀਨ ਬੈਲਟ ਦੀ ਖਸਤਾ ਹਾਲਤ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਨਗਰ ਨਿਗਮ ਸਮੇਤ ਸੰਬੰਧਿਤ ਵਿਭਾਗ ਸ਼ਹਿਰ ’ਚ ਗਰੀਨ ਬੈਲਟ ਨੂੰ ਬਰਕਰਾਰ ਰੱਖਣ ’ਚ ਨਾਕਾਮ ਰਹੇ ਹਨ। ਉਨ੍ਹਾਂ ਐਲੀਵੇਟਿਡ ਸੜਕਾਂ ਦੇ ਹੇਠਾਂ ਸੜਕ ਦੇ ਡਿਵਾਈਡਰਾਂ ਦੇ ਨਾਲ-ਨਾਲ ਸਜਾਵਟੀ ਬੂਟਿਆਂ ਦੀ ਮਾੜੀ ਹਾਲਤ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬੂਟੇ ਸਹੀ ਦੇਖਭਾਲ ਨਾ ਹੋਣ ਕਰਕੇ ਨਸ਼ਟ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਬੂਟੇ ਵੀ ਨਸ਼ਟ ਹੋਣ ਦੇ ਕੰਢੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਨਸੂਨ ਸੀਜ਼ਨ ਦੌਰਾਨ ਬੂਟੇ ਲਗਾਉਣ ਦੀਆਂ ਮੁਹਿੰਮਾਂ ਨੂੰ ਲੈ ਕੇ ਗੰਭੀਰ ਹੋ ਜਾਂਦੇ ਹਨ। ਲੇਕਿਨ ਇਕ ਵਾਰ ਬੂਟੇ ਲਗਾਏ ਜਾਣ ਤੋਂ ਬਾਅਦ ਕੋਈ ਵੀ ਉਨ੍ਹਾਂ ਦੀ ਸਾਂਭ-ਸੰਭਾਲ ਵੱਲ ਧਿਆਨ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਬੂਟਿਆਂ ਨੂੰ ਖਾਸ ਕਰਕੇ ਗਰਮੀਆਂ ਅਤੇ ਸਰਦੀਆਂ ਦੇ ਮਹੀਨਿਆਂ ਵਿਚ ਬਹੁਤ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਪ੍ਰੋ. ਸੰਦੀਪ ਕੁਮਾਰ ਨੇ ਕਿਹਾ ਕਿ ਬਹੁਤ ਸਾਰੇ ਵਿਕਰੇਤਾਵਾਂ ਨੇ ਕਈ ਗਰੀਨ ਬੈਲਟ ਖੇਤਰਾਂ ‘ਤੇ ਕਬਜ਼ੇ ਕੀਤੇ ਹੋਏ ਹਨ ਅਤੇ ਅਧਿਕਾਰੀਆਂ ਨੇ ਇਸ ਸਮੱਸਿਆ ਵੱਲ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਲੋਕਾਂ ਦੇ ਟੈਕਸ ਦੇ ਰੂਪ ’ਚ ਦਿੱਤੇ ਪੈਸਿਆਂ ਦੀ ਸ਼ਰ੍ਹੇਆਮ ਬਰਬਾਦੀ ਕੀਤੀ ਜਾ ਰਹੀ ਹੈ।