01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੰਡੇ ਵਾਲਾ ਚੌਕ ਵਿਖੇ ਕਰਵਾਇਆ ਕੀਰਤਨ ਦਰਬਾਰ

ਅੰਮ੍ਰਿਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜ੍ਹੀ ਦੌਰਾਨ ਕੀਰਤਨ ਦਰਬਾਰ ਤੇ ਸ਼ੁਕਰਾਨਾ ਸਮਾਗਮ ਅੱਜ ਰਾਤ ਗੁ: ਪ੍ਰ: ਕਮੇਟੀ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਹਿਰੂ ਕਾਲੋਨੀ/ ਫ੍ਰੈਂਡਜ਼ ਕਲੋਨੀ ਮਜੀਠਾ ਰੋਡ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਰਾਤ 11 ਵਜੇ ਤੱਕ ਭਾਈ ਜਗਜੀਤ ਸਿੰਘ ਖ਼ਾਲਸਾ ਦੇ ਸਾਥੀਆਂ ਦੇ ਪ੍ਰਬੰਧਾਂ ਹੇਠ ਸਜਾਏ ਗਏ ਇਸ ਕੀਰਤਨ ਦਰਬਾਰ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ, ਗਿਆਨੀ ਬਲਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ ਅਤੇ ਅਜੈਬ ਸਿੰਘ ਅਭਿਆਸੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 01-11-2026
ਅੰਮ੍ਰਿਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜ੍ਹੀ ਦੌਰਾਨ ਕੀਰਤਨ ਦਰਬਾਰ ਤੇ ਸ਼ੁਕਰਾਨਾ ਸਮਾਗਮ ਅੱਜ ਰਾਤ ਗੁ: ਪ੍ਰ: ਕਮੇਟੀ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਹਿਰੂ ਕਾਲੋਨੀ/ ਫ੍ਰੈਂਡਜ਼ ਕਲੋਨੀ ਮਜੀਠਾ ਰੋਡ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਰਾਤ 11 ਵਜੇ ਤੱਕ ਭਾਈ ਜਗਜੀਤ ਸਿੰਘ ਖ਼ਾਲਸਾ ਦੇ ਸਾਥੀਆਂ ਦੇ ਪ੍ਰਬੰਧਾਂ ਹੇਠ ਸਜਾਏ ਗਏ ਇਸ ਕੀਰਤਨ ਦਰਬਾਰ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ, ਗਿਆਨੀ ਬਲਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ ਅਤੇ ਅਜੈਬ ਸਿੰਘ ਅਭਿਆਸੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਭਾਈ ਗੁਰਇਕਬਾਲ ਸਿੰਘ ਭਲਾਈ ਕੇਂਦਰ ਵਾਲੇ, ਭਾਈ ਭੁਪਿੰਦਰ ਸਿੰਘ, ਭਾਈ ਗਗਨਦੀਪ ਸਿੰਘ ਗੰਗਾਨਗਰ, ਭਾਈ ਗੁਰਦੇਵ ਸਿੰਘ ਆਸਟਰੇਲੀਆ, ਗਿਆਨੀ ਤਰਸੇਮ ਸਿੰਘ ਪ੍ਰਚਾਰਕ। ਗਿਆਨੀ ਜਸਪਾਲ ਸਿੰਘ ਦਬੁਰਜੀ ਆਦਿ ਨੇ ਗੁਰਬਾਣੀ ਕਥਾ ਕੀਰਤਨ ਦੀ ਛਹਿਬਰ ਲਗਾ ਕੇ ਕਲਯੁੱਗੀ ਜੀਵਾਂ ਦੇ ਤਪਦੇ ਹਿਰਦਿਆ ਨੂੰ ਨਾਮ ਬਾਣੀ ਨਾਲ ਠਾਰਿਆ। ਇਸ ਮੌਕੇ ਜਗਜੀਤ ਸਿੰਘ ਖ਼ਾਲਸਾ, ਅਜਾਇਬ ਸਿੰਘ ਅਭਿਆਸੀ, ਮੈਨੇਜਰ ਜਤਿੰਦਰਪਾਲ ਸਿੰਘ, ਮੈਨੈਜਰ ਲਾਲ ਸਿੰਘ , ਸਤਵਿੰਦਰਪਾਲ ਸਿੰਘ ਜੌਨੀ, ਜਗਮੋਹਨ ਸਿੰਘ, ਸੰਦੀਪ ਸਿੰਘ ਭੁੱਲਰ, ਜਗਜੀਤ ਸਿੰਘ ਵਡਾਲਾ, ਕੁਲਵੰਤ ਸਿੰਘ, ਨਰਿੰਦਰ ਸਿੰਘ ਬੰਟੀ ਆਦਿ ਵਲੋਂ ਸਿੰਘ ਸਾਹਿਬਾਨ ਤੇ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਿਆਨੀ ਵਿਸ਼ਾਲ ਸਿੰਘ, ਭਾਈ ਗੁਰਪ੍ਰੀਤ ਸਿੰਘ ਮਜੀਠਾ, ਸੁਖਬੀਰ ਸਿੰਘ ਸ੍ਰੀ ਦਰਬਾਰ ਸਾਹਿਬ, ਭਾਈ ਜੀਵਨ ਸਿੰਘ ਗ੍ਰੰਥੀ, ਭੁਪਿੰਦਰ ਸਿੰਘ, ਅੰਗਰੇਜ਼ ਸਿੰਘ ਆਈ ਟੀ ਵਿੰਗ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਅਤੇ ਗੁਰੂ ਨਗਰੀ ਅਤੇ ਮਜੀਠਾ ਰੋਡ ਇਲਾਕੇ ਦੀਆਂ ਸੰਗਤਾਂ ਹਾਜਰ ਸਨ।਀ਇਸ ਮੌਕੇ ਲੜੀਵਾਰ ਕਰਵਾਏ ਗਏ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਯਾਰਾਂ ਦਾ ਯਾਰ ਰਮਣੀਕ ਸਿੰਘ ਸੰਧੂ ਚੋਹਲਾ ਸਾਹਿਬ ਅਗਲੀ ਖ਼ਬਰ ਅਜਨਾਲਾ ਪੁਲਿਸ ਵਲੋਂ 103 ਗ੍ਰਾਮ ਹੈਰੋਇਨ ਅਤੇ 4500 ਰੁਪਏ ਡਰੱਗ ਮਨੀ ਸਮੇਤ ਇਕ ਨੌਜਵਾਨ ਕਾਬੂ
Ad Position 24