27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੱਚਖੰਡ ਐਕਸਪ੍ਰੈਸ 13 ਘੰਟੇ ਦੇਰੀ ਨਾਲ ਹੋਈ ਰਵਾਨਾ, ਯਾਤਰੀ ਹੋਏ ਪ੍ਰੇਸ਼ਾਨ

ਅੰਮ੍ਰਿਤਸਰ, 26 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੇਲਗੱਡੀਆਂ ਦੇ ਦੇਰੀ ਨਾਲ ਰਵਾਨਗੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਸੱਚਖੰਡ ਐਕਸਪ੍ਰੈਸ (12716) 13 ਘੰਟੇ 15 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ।

Ad Position 21
No active advertisement
ਅਜੀਤ ਡੈਸਕ 27-10-2026
ਅੰਮ੍ਰਿਤਸਰ, 26 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੇਲਗੱਡੀਆਂ ਦੇ ਦੇਰੀ ਨਾਲ ਰਵਾਨਗੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਸੱਚਖੰਡ ਐਕਸਪ੍ਰੈਸ (12716) 13 ਘੰਟੇ 15 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ। ਇਸ ਦੌਰਾਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਸੱਚਖੰਡ ਐਕਸਪ੍ਰੈਸ (12716) ਦੀ ਰਵਾਨਗੀ ਦਾ ਨਿਰਧਾਰਤ ਸਮਾਂ ਸਵੇਰੇ 5:30 ਵਜੇ ਦਾ ਹੈ, ਲੇਕਿਨ ਇਹ ਗੱਡੀ ਸ਼ਾਮ 6:45 ਵਜੇ ਰਵਾਨਾ ਹੋਈ। ਇਸੇ ਤਰ੍ਹਾਂ ਦੁਰਗਿਆਣਾ ਐਕਸਪ੍ਰੈਸ (12358) ਸਵੇਰੇ 5:55 ਦੀ ਥਾਂ ’ਤੇ ਸਵੇਰੇ 6:02 ਵਜੇ, ਪੂਰਨੀਆ ਕੋਰਟ ਜਨ ਸਾਧਾਰਨ ਐਕਸਪ੍ਰੈਸ (14618) ਸਵੇਰੇ 6:35 ਦੀ ਥਾਂ ’ਤੇ 6:43 ਵਜੇ, ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈਸ (12054) ਸਵੇਰੇ 6:50 ਦੀ ਥਾਂ ’ਤੇ 7:01 ਵਜੇ, ਅਮਰਪਾਲੀ ਐਕਸਪ੍ਰੈਸ (15708) ਸਵੇਰੇ 7:40 ਦੀ ਥਾਂ ’ਤੇ 10:04 ਵਜੇ, ਦਿੱਲੀ ਸੁਪਰਫਾਸਟ ਐਕਸਪ੍ਰੈਸ (22430) ਸਵੇਰੇ 9:30 ਦੀ ਥਾਂ ’ਤੇ 9:48 ਵਜੇ, ਛੇਹਰਟਾ-ਲੁਧਿਆਣਾ ਪੈਸੇਂਜਰ (64 552) ਦੁਪਹਿਰ 1:40 ਦੀ ਥਾਂ ‘ਤੇ ਦੁਪਹਿਰ 2:47 ਵਜੇ, ਸ਼ਾਨ-ਏ-ਪੰਜਾਬ (12498) ਦੁਪਹਿਰ 3:10 ਦੀ ਥਾਂ ’ਤੇ 4:31 ਵਜੇ, ਭਗਤ ਦੀ ਕੋਠੀ ਐਕਸਪ੍ਰੈਸ (14804) 3:25 ਦੀ ਥਾਂ ‘ਤੇ 4:19 ਵਜੇ, ਨਿਊ ਦਿੱਲੀ ਸਵਰਣ ਜੈਅੰਤੀ ਸ਼ਤਾਬਦੀ ਐਕਸਪ੍ਰੈਸ (12030) 4:50 ਦੀ ਥਾਂ ਤੇ 5:05 ਵਜੇ, ਅੰਮ੍ਰਿਤਸਰ ਹਿਸਾਰ ਐਕਸਪ੍ਰੈਸ (14654) ਸ਼ਾਮ 6:05 ਦੀ ਥਾਂ ’ਤੇ 6:10 ਵਜੇ, ਅੰਮ੍ਰਿਤਸਰ ਹਾਵੜਾ ਮੇਲ (13006) ਸ਼ਾਮ 6:25 ਦੀ ਥਾਂ ’ਤੇ 6:31 ਵਜੇ ਰਵਾਨਾ ਹੋਈ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਤੋਂ ਗੁਰਧਾਮ ਯਾਤਰਾ ਲਈ ਭਾਰਤ ਆਇਆ ਸਿੱਖ ਸ਼ਰਧਾਲੂਆਂ ਦਾ ਜਥਾ ਗੁਰੂ ਨਗਰੀ ਪੁੱਜਾ ਅਗਲੀ ਖ਼ਬਰ .ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਹੁਕਮਨਾਮੇ ਦੀ ਕਥਾ ਆਰੰਭ 9 ਨਵੰਬਰ ਤੱਕ ਰੋ...
Ad Position 24