ਰਣਜੀਤ ਐਵੇਨਿਊ ਗਰਾਊਂਂਡ ‘ਚ ਲੱਗਣ ਵਾਲੇ ਸਵਦੇਸ਼ੀ ਦੀਵਾਲੀ ਮੇਲੇ ਦੀਆਂ ਤਿਆਰੀਆਂ ਜ਼ੋਰਾ ’ਤੇ
ਸਵਦੇਸ਼ੀ ਹੱਥ-ਕਲਾ ਦੀਆਂ ਵਸਤੂਆਂ ਦੇ ਨਾਲ-ਨਾਲ ਸਟਾਰਟ-ਅੱਪ ਸਮੇਤ 250 ਤੋਂ ਵੱਧ ਲਗਣਗੇ ਸਟਾਲ
ਅੰਮ੍ਰਿਤਸਰ, 21 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਦੀ ਧਰਤੀ ’ਤੇ ਪਹਿਲੀ ਵਾਰ ਹੋਣ ਜਾ ਰਹੇ ‘ਸਵਦੇਸ਼ੀ ਦੀਵਾਲੀ ਮੇਲਾ’, ਰਣਜੀਤ ਐਵੇਨਿਊ ਗਰਾਊਂਡ ਵਿਚ ਸੱਜਣਾ ਸ਼ੁਰੂ ਹੋ ਗਿਆ ਹੈ। ਸਵਦੇਸ਼ੀ ਜਾਗਰਣ ਮੰਚ ਪੰਜਾਬ ਦੇ ਤਹਿਤ 28 ਅਕਤੂਬਰ ਤੋਂ 7 ਨਵੰਬਰ ਤੱਕ ਚੱਲਣ ਵਾਲੇ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਵੱਖ - ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ।
ਅੰਮ੍ਰਿਤਸਰ, 21 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਦੀ ਧਰਤੀ ’ਤੇ ਪਹਿਲੀ ਵਾਰ ਹੋਣ ਜਾ ਰਹੇ ‘ਸਵਦੇਸ਼ੀ ਦੀਵਾਲੀ ਮੇਲਾ’, ਰਣਜੀਤ ਐਵੇਨਿਊ ਗਰਾਊਂਡ ਵਿਚ ਸੱਜਣਾ ਸ਼ੁਰੂ ਹੋ ਗਿਆ ਹੈ। ਸਵਦੇਸ਼ੀ ਜਾਗਰਣ ਮੰਚ ਪੰਜਾਬ ਦੇ ਤਹਿਤ 28 ਅਕਤੂਬਰ ਤੋਂ 7 ਨਵੰਬਰ ਤੱਕ ਚੱਲਣ ਵਾਲੇ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਵੱਖ - ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਕਮੇਟੀ ਮੈਂਬਰਾਂ ਨੇ ਅਹਿਮ ਮੀਟਿੰਗ ਕੀਤੀ ਅਤੇ ਚੱਲ ਰਹੀਆਂ ਤਿਆਰੀਆਂ ਸੰਬੰਧੀ ਜਾਇਜ਼ਾ ਲਿਆ। ਇਸ ਮੌਕੇ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਸੰਯੋਜਕਾ ਡਾ. ਨੇਹਾ ਤੇਜਪਾਲ ਨੇ ਮੇਲੇ ਦੇ ਸਫ਼ਲ ਆਯੋਜਨ ਸੰਬੰਧੀ ਕਮੇਟੀ ਦਾ ਵਿਸਥਾਰ ਕਰਦਿਆਂ ਸਾਰੇ ਮੈਂਬਰਾਂ ਨੂੰ ਮੇਲੇ ਦੇ ਸਫ਼ਲ ਆਯੋਜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ 11 ਦਿਨਾਂ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਪ੍ਰਸਿੱਧ ਭਜਨ ਗਾਇਕ ਕਨ੍ਹਈਆ ਮਿੱਤਲ ਦੇ ਭਗਤੀ ਸੰਗੀਤ ਨਾਲ ਹੋਵੇਗੀ, ਇਸ ਤੋਂ ਬਾਅਦ ਨੌਜਵਾਨਾਂ ਲਈ ਮੰਥਨ ਮੰਚ, ਵਪਾਰਕ ਸੰਮੇਲਨ, ਕਿਸਾਨ ਸੰਮੇਲਨ, ਯੁਵਾ ਸੰਵਾਦ, ਪ੍ਰੋਫ਼ੈਸ਼ਨਲ ਮੀਟ, ਯੁੱਧ ਨਸ਼ੇ ਵਿਰੁੱਧ ਅਤੇ ਫਿੱਟ ਇੰਡੀਆ ਪ੍ਰੋਗਰਾਮ ਸਮੇਤ ਪ੍ਰਸਿੱਧ ਗਾਇਕ ਬਾਗੀ, ਸਰਗੀ ਮਾਨ, ਕੰਵਰ ਗਰੇਵਾਲ, ਮੰਡੇਰ ਬ੍ਰਦਰਜ਼, ਮੀਕਾ ਸਿੰਘ, ਮਨਕੀਰਤ ਔਲਖ, ਸੱਬਾ, ਸਿੱਪੀ ਗਿੱਲ ਆਪਣੀ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਮੰਤਰ-ਮੁਗਧ ਕਰਨਗੇ। ਉਨ੍ਹਾਂ ਦੱਸਿਆ ਕਿ ਸਵਦੇਸ਼ੀ ਦੀਵਾਲੀ ਮੇਲੇ ਦੌਰਾਨ ਸਵਦੇਸ਼ੀ ਨੂੰ ਹੁਲਾਰਾ ਦੇਣ ਲਈ 250 ਤੋਂ ਵੱਧ ਵੱਖ-ਵੱਖ ਪ੍ਰਕਾਰ ਦੇ ਸਟਾਲ ਅਤੇ ਫੂਡ ਕੋਰਟ ਵੀ ਲੋਕਾਂ ਲਈ ਵਧੀਆ ਖ਼ਰੀਦਦਾਰੀ ਅਤੇ ਖਾਣ-ਪੀਣ ਦਾ ਕੇਂਦਰ ਬਣਨਗੇ। ਉਨ੍ਹਾਂ ਦੱਸਿਆ ਕਿ ਮੇਲੇ ਲਈ ਰਾਜੀਵ ਅਨੇਜਾ ਨੂੰ ਮੇਲਾ ਸਰਪ੍ਰਸਤ, ਰਾਜਿੰਦਰ ਸਿੰਘ ਮਰਵਾਹਾ ਨੂੰ ਮੇਲਾ ਪ੍ਰਮੁੱਖ, ਭਾਵੇਸ਼ ਮਹਾਜਨ ਅਤੇ ਅਰਵਿੰਦ ਕੁਮਾਰ ਨੂੰ ਅਤਿਥੀ ਸਤਿਕਾਰ, ਸੀ.ਏ. ਅਮਿਤ ਹਾਂਡਾ ਅਤੇ ਇਕਬਾਲ ਸਿੰਘ ਨੂੰ ਮੇਲਾ ਕੋਸ਼ ਪ੍ਰਮੁੱਖ, ਪ੍ਰਿਯੰਕਾ ਗੋਇਲ ਅਤੇ ਮਿਸ਼ਠੀ ਸਾਵਲਾਨੀ ਨੂੰ ਮੇਲਾ ਮਹਿਲਾ ਪ੍ਰਮੁੱਖ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੇਲੇ ਦੇ ਸਹਿ-ਪ੍ਰਮੁੱਖ ਵਜੋਂ ਅਰਵਿੰਦ ਸ਼ਰਮਾ, ਐਡਵੋਕੇਟ ਪੀਯੂਸ਼ ਭਾਟੀਆ, ਰਾਜੇਸ਼ ਮਹਿਰਾ, ਪਰਮਜੀਤ ਬੱਤਰਾ, ਵਿਕਾਸ ਨਾਰੰਗ ਅਤੇ ਐਡਵੋਕੇਟ ਖਹਿਰਾ ਗੋਦ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਮੇਲੇ ਦੇ ਪ੍ਰਚਾਰ ਪ੍ਰਮੁੱਖ ਵਜੋਂ ਸ੍ਰੀ ਰਣਜੀਤ ਕੁਮਾਰ ਅਤੇ ਅਰੁਣ ਬੇਰੀ ਅਤੇ ਕਾਰਜਕਾਰਨੀ ਕਮੇਟੀ ’ਚ ਦੇਵਿੰਦਰ ਸਿੰਘ, ਮੋਹਿਤ ਮਹਾਜਨ, ਕੇ.ਐੱਲ. ਸ਼ਰਮਾ, ਗੌਰਵ ਮਲਹੋਤਰਾ, ਪੰਕਜ ਅਰੋੜਾ, ਗੌਰਵ ਵੈਦ, ਰਿਸ਼ੀ ਪੋਦਾਰ, ਜਿਤੇਂਦਰ ਸਵਾਮੀ, ਰਾਕੇਸ਼ ਸ਼ਰਮਾ ਅਤੇ ਵਿਨੀਤ ਸਰੀਨ ਨੂੰ ਮੇਲੇ ਨੂੰ ਸਫ਼ਲ ਬਣਾਉਣ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ।