ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਦੀ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਵਿਖੇ ਹੋਈ ਫੈਲੋਸ਼ਿਪ ਮੀਟ
ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਵਲੋਂ ਆਪਣੀ ਪਹਿਲੀ ਆਊਟਡੋਰ ਫੈਲੋਸ਼ਿਪ ਮੀਟ ਦਾ ਆਯੋਜਨ ਪ੍ਰੋਜੈਕਟ ਚੇਅਰ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਅਤੇ ਕੋਆਰਡੀਨੇਟਰ ਰੋਟੇਰੀਅਨ ਇਕਬਾਲ ਸਿੰਘ ਸ਼ੈਰੀ ਦੇ ਸਹਿਯੋਗ ਨਾਲ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਵਿਖੇ ਕੀਤਾ ਗਿਆ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਜ਼ਰ ਰੋਟੇਰੀਅਨਜ਼ ਨਾਲ ਵਾਰ ਮੈਮੋਰੀਅਲ ਦੇ ਮੁੱਖ ਪ੍ਰਸ਼ਾਸਕ ਕਰਨਲ ਜੀ.
ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਵਲੋਂ ਆਪਣੀ ਪਹਿਲੀ ਆਊਟਡੋਰ ਫੈਲੋਸ਼ਿਪ ਮੀਟ ਦਾ ਆਯੋਜਨ ਪ੍ਰੋਜੈਕਟ ਚੇਅਰ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਅਤੇ ਕੋਆਰਡੀਨੇਟਰ ਰੋਟੇਰੀਅਨ ਇਕਬਾਲ ਸਿੰਘ ਸ਼ੈਰੀ ਦੇ ਸਹਿਯੋਗ ਨਾਲ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਵਿਖੇ ਕੀਤਾ ਗਿਆ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਜ਼ਰ ਰੋਟੇਰੀਅਨਜ਼ ਨਾਲ ਵਾਰ ਮੈਮੋਰੀਅਲ ਦੇ ਮੁੱਖ ਪ੍ਰਸ਼ਾਸਕ ਕਰਨਲ ਜੀ. ਐੱਸ. ਗਿੱਲ ਵਲੋਂ ਵਿਸ਼ੇਸ਼ ਮੀਟਿੰਗ ਕਰਕੇ ਮਿਊਜ਼ੀਅਮ ਦੀ ਸਥਾਪਨਾ ਦੇ ਪਿਛੋਕੜ, ਇਸ ਦੇ ਮੰਤਵ ਅਤੇ ਵਾਰ ਮਿਊਜ਼ੀਅਮ ਦੀਆਂ ਗੈਲਰੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਰਨਲ ਗਿੱਲ ਵਲੋਂ ਪ੍ਰਧਾਨ ਦਲਜੀਤ ਸਿੰਘ ਅਰੋੜਾ ਅਤੇ ਕਲੱਬ ਟੀਮ ਵਲੋਂ ਵਾਰ ਮੈਮੋਰੀਅਲ ਦੀ ਪ੍ਰਸ਼ਾਸਨਿਕ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਕਲੱਬ ਸਕੱਤਰ ਇੰਜ. ਅਸ਼ੋਕ ਕੁਮਾਰ, ਡਾ: ਪੀ. ਐੱਸ. ਮਲਹੋਤਰਾ, ਜੈਸਮੀਨ ਗਿੱਲ, ਇੰਜ. ਮਨਜੀਤ ਸਿੰਘ, ਮਹੇਸ਼ ਸਾਗਰ, ਡਾ : ਹਰਬੰਸ ਲਾਲ, ਡਾ: ਨਿਰਮਲ ਸਿੰਘ ਆਨੰਦ, ਰਾਜੀਵ ਖੰਨਾ, ਦੀਪਕ ਖੰਨਾ, ਸੁਖਦੇਵ ਸਿੰਘ, ਡਾ: ਇੰਦੂ ਗੁਪਤਾ, ਗੁਰਿੰਦਰਪਾਲ ਕੌਰ, ਰੋਟਰੈਕਟਰਜ਼ ਟੀਮ ਅਤੇ ਹੋਰ ਰੋਟੇਰੀਅਨ ਵੀ ਮੌਜੂਦ ਸਨ।