21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮੁੱਦਾ ਮਾਰਕੀਟ ਨੂੰ ਕੱਟ (ਰਾਹ) ਨਾ ਦੇਣ ਦਾ ਸ੍ਰੀ ਗੁਰੂ ਤੇਗ਼ ਬਹਾਦਰ ਅਸਟੇਟ, ਮਹਿਤਾ ਰੋਡ, ਵੱਲ੍ਹਾ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਖ਼ਿਲਾਫ਼ ਰੋਸ ਮੁਜ਼ਾਹਰਾ

ਨਵਾਂ ਪਿੰਡ, 20 ਅਕਤੂਬਰ (ਜਸਪਾਲ ਸਿੰਘ )-ਅੰਮ੍ਰਿਤਸਰ-ਮਹਿਤਾ ਮੁੱਖ ਮਾਰਗ 503-ਏ ’ਤੇ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ, ਵੱਲ੍ਹਾ ਦੇ ਸਾਹਮਣੇ ਦਵਾਈਆਂ ਦੇ ਬਾਜ਼ਾਰ (ਮਾਰਕੀਟ) ਨੂੰ ਉਪਰੋਕਤ ਸੜਕ ਤੋਂ ਰਾਹ (ਕੱਟ) ਨਾ ਦੇਣ ਦੇ ਵਿਰੋਧ ’ਚ ਸ੍ਰੀ ਗੁਰੂ ਤੇਗ਼ ਬਹਾਦਰ ਅਸਟੇਟ ਮਾਰਕੀਟ ਤੇ ਆਮ ਲੋਕਾਂ ਵਲੋਂ ਰਾਸ਼ਟਰੀ ਮੁੱਖ ਰਾਜ ਮਾਰਗ ਅਥਾਰਟੀ ਖ਼ਿਲਾਫ਼ ਰੋਸ ਮੁਜ਼ਹਰਾ ਕੀਤਾ ਗਿਆ। ਇਸ ਮੌਕੇ ਮਾਰਕੀਟ ਆਗੂ ਹਰਿੰਦਰ ਸਿੰਘ ਭਾਈ ਘਨੱਈਆਂ ਮੈਡੀਕਲ ਸਟੋਰ ਤੇ ਆਮ ਲੋਕਾਂ ਵਲੋਂ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਕਤ 6 ਮਾਰਗੀ ਸੜਕ ਉੱਪਰ ਸਥਿਤ ਉਪਰੋਕਤ ਵਿਸ਼ਵ ਪੱਧਰੀ ਹਸਪਤਾਲ, ਕੈਂਸਰ ਖੋਜ਼ ਇੰਸੀਚਿਊਟ ਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸ, ਜੋ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਹੈ।

Ad Position 21
No active advertisement
ਜਨਤਕ ਵਿਰੋਧ ਦੇ ਚੱਲਦਿਆਂ ਦਿੱਤਾ ਕੱਟ 21-10-2026
ਨਵਾਂ ਪਿੰਡ, 20 ਅਕਤੂਬਰ (ਜਸਪਾਲ ਸਿੰਘ )-ਅੰਮ੍ਰਿਤਸਰ-ਮਹਿਤਾ ਮੁੱਖ ਮਾਰਗ 503-ਏ ’ਤੇ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ, ਵੱਲ੍ਹਾ ਦੇ ਸਾਹਮਣੇ ਦਵਾਈਆਂ ਦੇ ਬਾਜ਼ਾਰ (ਮਾਰਕੀਟ) ਨੂੰ ਉਪਰੋਕਤ ਸੜਕ ਤੋਂ ਰਾਹ (ਕੱਟ) ਨਾ ਦੇਣ ਦੇ ਵਿਰੋਧ ’ਚ ਸ੍ਰੀ ਗੁਰੂ ਤੇਗ਼ ਬਹਾਦਰ ਅਸਟੇਟ ਮਾਰਕੀਟ ਤੇ ਆਮ ਲੋਕਾਂ ਵਲੋਂ ਰਾਸ਼ਟਰੀ ਮੁੱਖ ਰਾਜ ਮਾਰਗ ਅਥਾਰਟੀ ਖ਼ਿਲਾਫ਼ ਰੋਸ ਮੁਜ਼ਹਰਾ ਕੀਤਾ ਗਿਆ। ਇਸ ਮੌਕੇ ਮਾਰਕੀਟ ਆਗੂ ਹਰਿੰਦਰ ਸਿੰਘ ਭਾਈ ਘਨੱਈਆਂ ਮੈਡੀਕਲ ਸਟੋਰ ਤੇ ਆਮ ਲੋਕਾਂ ਵਲੋਂ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਕਤ 6 ਮਾਰਗੀ ਸੜਕ ਉੱਪਰ ਸਥਿਤ ਉਪਰੋਕਤ ਵਿਸ਼ਵ ਪੱਧਰੀ ਹਸਪਤਾਲ, ਕੈਂਸਰ ਖੋਜ਼ ਇੰਸੀਚਿਊਟ ਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸ, ਜੋ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਹੈ। ਮਾਰਕੀਟ ਨੂੰ ਰਾਹ/ਕੱਟ ਨਾ ਦੇਣ ਕਾਰਨ ਦੁਕਾਨਦਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਭਵਿੱਖ ਅੰਦਰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸਨੂੰ ਲੈ ਕੇ ਉਨ੍ਹਾਂ ਵਲੋਂ ਸੰਬੰਧਤ ਅਥਾਰਟੀ ਨੂੰ ਕੱਟ ਦੇਣ ਲਈ ਮੰਗ ਪੱਤਰ ਦਿੱਤਾ ਗਿਆ, ਜਿਸ ’ਤੇ ਪੀ. ਡੀ. (ਪ੍ਰੋਜੈਕਟਰ ਡਾਇਰੈਕਟਰ ) ਵਲੋਂ ਦੁਕਾਨਦਾਰਾਂ ਤੇ ਆਮ ਲੋਕਾਂ ਦੇ ਵਿਰੋਧ ਤੇ ਸੰਭਾਵਿਤ ਮੁਸ਼ਕਲਾਂ ਨੂੰ ਧਿਆਨ ’ਚ ਰੱਖ ਕੇ ਹਸਪਤਾਲ ਦੇ ਮੁੱਖ ਗੇਟ ਦੇ ਸਾਹਮਣੇ ਸੜਕ ’ਚੋਂ ਕੱਟ ਦੇਣ ਦੀ ਮੌਕੇ ’ਤੇ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ’ਤੇ ਸਮੂਹ ਮਾਰਕੀਟ ਮਾਲਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਹਰਜੀਤ ਸਿੰਘ, ਲਵਦੀਪ ਸਿੰਘ, ਨਰਿੰਦਰ ਸਿੰਘ, ਜਗਜੀਤ ਸਿੰਘ, ਪ੍ਰਮਜੀਤ ਸਿੰਘ, ਰਾਜਪਾਲ ਕੌਰ ਤੇ ਹਰਿੰਦਰ ਸਿੰਘ ਪ੍ਰਾਪਰਟੀ ਐਂਡਵਾਇਜ਼ਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇਸ਼ ਵਿਚ ਨਸ਼ੇ ਲਿਆਉਣ ਲਈ ਸਭ ਤੋਂ ਵੱਧ ਜ਼ਿੰਮੇਵਾਰ-ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਲਾਹੌਰ ਦੇ ਕ੍ਰਿਸ਼ਨਾ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
Ad Position 24