ਸ੍ਰੀ ਦੁਰਗਿਆਣਾ ਮੰਦਰ ਵਿਖੇ ਇਸ ਵਾਰ 100 ਤੋਂ ਵੱਧ ਕੁੜੀਆਂ ਬਣੀਆਂ ‘ਲੰਗੂਰ’
ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਮੰਦਰ ਵਿਖੇ ਇਕ ਵਿਲੱਖਣ ਅਤੇ ਪ੍ਰੇਰਨਾਦਾਇਕ ਪਰੰਪਰਾ ਦੇਖੀ ਗਈ, ਜਿਸ ’ਚ 100 ਤੋਂ ਵੱਧ ਕੁੜੀਆਂ ਲੰਗੂਰ ਬਣੀਆਂ। ਇਨ੍ਹਾਂ ਵਿਚੋਂ ਕੁਝ ਅਜਿਹੀਆਂ ਸਨ ਜਿਨ੍ਹਾਂ ਦੇ ਮਾਪੇ ਜਨਮ ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਉਨ੍ਹਾਂ ਨੂੰ ਲਗਾਤਾਰ ਲੰਗੂਰ ਬਣਾਉਂਦੇ ਰਹੇ ਸਨ।
ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਮੰਦਰ ਵਿਖੇ ਇਕ ਵਿਲੱਖਣ ਅਤੇ ਪ੍ਰੇਰਨਾਦਾਇਕ ਪਰੰਪਰਾ ਦੇਖੀ ਗਈ, ਜਿਸ ’ਚ 100 ਤੋਂ ਵੱਧ ਕੁੜੀਆਂ ਲੰਗੂਰ ਬਣੀਆਂ। ਇਨ੍ਹਾਂ ਵਿਚੋਂ ਕੁਝ ਅਜਿਹੀਆਂ ਸਨ ਜਿਨ੍ਹਾਂ ਦੇ ਮਾਪੇ ਜਨਮ ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਉਨ੍ਹਾਂ ਨੂੰ ਲਗਾਤਾਰ ਲੰਗੂਰ ਬਣਾਉਂਦੇ ਰਹੇ ਸਨ। ਇਨ੍ਹਾਂ ਕੁੜੀਆਂ ਦੇ ਚਿਹਰਿਆਂ ’ਤੇ ਉਤਸ਼ਾਹ ਅਤੇ ਸ਼ਰਧਾ ਸਾਫ਼ ਦਿਖਾਈ ਦੇ ਰਹੀ ਸੀ। ਇਸ ਮੌਕੇ ਕਮੇਟੀ ਪ੍ਰਧਾਨ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਲੰਗੂਰ ਦੇ ਪਹਿਰਾਵੇ ’ਚ ਸਜੀਆਂ ਧੀਆਂ ਸੱਚਮੁੱਚ ਖਿੱਚ ਦਾ ਕੇਂਦਰ ਸਨ। ਇਸ ਮੌਕੇ ਸ੍ਰੀ ਦੁਰਗਿਆਣਾ ਮੰਦਰ ਨੇ ਸਾਰੀਆਂ ਮਾਵਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਬੱਚਿਆਂ ਨੂੰ ਕੰਜਕ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਸ੍ਰੀ ਵੱਡਾ ਹਨੂੰਮਾਨ ਮੰਦਰ ਕਮੇਟੀ ਦੇ ਚੇਅਰਮੈਨ ਡਾ. ਰਾਕੇਸ਼ ਸ਼ਰਮਾ, ਵਿਧੂ ਪੁਰੀ, ਨੀਲਮ ਸ਼ਰਮਾ, ਮਾਲਾ ਚਾਵਲਾ ਆਦਿ ਮੌਜੂਦ ਸਨ।