ਮਾਲ ਰੋਡ ਜਗ੍ਹਾ ਦੀ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ’ਚ ਅੱਜ ਹੋਵੇਗੀ ਨਿਸ਼ਾਨਦੇਹੀ
ਅੰਮ੍ਰਿਤਸਰ, 15 ਅਕਤੂਬਰ (ਹਰਮਿੰਦਰ ਸਿੰਘ)- ਮਾਲ ਮੰਡੀ ਵਿਖੇ ਕੰਪਨੀ ਬਾਗ਼ ਦੇ ਸਾਹਮਣੇ ਜਗ੍ਹਾ ਦੀ ਅੱਜ ਨਿਸ਼ਾਨਦੇਹੀ ਨਹੀਂ ਹੋਈ ਜੋ ਹੁਣ ਭਲਕੇ 16 ਅਕਤੂਬਰ ਨੂੰ ਹੋਵੇਗੀ। ਇਸ ਸਬੰਧ ਵਿਚ ਅੱਜ ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਇਸ ਜ਼ਮੀਨ ਬਾਰੇ ਦਾਅਵਾ ਕਰਨ ਵਾਲੇ ਲੋਕਾਂ ਨੂੰ ਵੀ ਅੱਜ ਫਿਰ ਪੱਤਰ ਕੱਢਿਆ ਹੈ।
ਅੰਮ੍ਰਿਤਸਰ, 15 ਅਕਤੂਬਰ (ਹਰਮਿੰਦਰ ਸਿੰਘ)- ਮਾਲ ਮੰਡੀ ਵਿਖੇ ਕੰਪਨੀ ਬਾਗ਼ ਦੇ ਸਾਹਮਣੇ ਜਗ੍ਹਾ ਦੀ ਅੱਜ ਨਿਸ਼ਾਨਦੇਹੀ ਨਹੀਂ ਹੋਈ ਜੋ ਹੁਣ ਭਲਕੇ 16 ਅਕਤੂਬਰ ਨੂੰ ਹੋਵੇਗੀ। ਇਸ ਸਬੰਧ ਵਿਚ ਅੱਜ ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਇਸ ਜ਼ਮੀਨ ਬਾਰੇ ਦਾਅਵਾ ਕਰਨ ਵਾਲੇ ਲੋਕਾਂ ਨੂੰ ਵੀ ਅੱਜ ਫਿਰ ਪੱਤਰ ਕੱਢਿਆ ਹੈ। ਉਕਤ ਜ਼ਮੀਨ ਨੂੰ ਸਰਕਾਰੀ ਜ਼ਮੀਨ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਨਿਗਮ ਦਫ਼ਤਰ ਵਿਖੇ ਸ਼ਿਕਾਇਤ ਪਹੁੰਚੀ ਹੈ। ਇਸ ਜ਼ਮੀਨ ’ਤੇ ਗ਼ੈਰ ਸਰਕਾਰੀ ਲੋਕਾਂ ਦਾ ਕਬਜ਼ਾ ਹੈ ਅਤੇ ਉਨ੍ਹਾਂ ਦਾ ਦਾਆਵਾ ਹੈ ਇਹ ਜ਼ਮੀਨ ਉਨ੍ਹਾਂ ਦੀ ਹੈ। ਇਹ ਜ਼ਮੀਨ ਸਰਕਾਰੀ ਹੈ ਜਾਂ 9 ਦਾਅਵੇਦਾਰ ਦੀ ਇਸ ਸਬੰਧੀ ਪਤਾ ਲਗਾਉਣ ਲਈ ਨਗਰ ਨਿਗਮ ਵਲੋਂ ਡਿਊਟੀ ਮੈਜਿਸਟਰੇਟ, ਮਾਲ ਵਿਭਾਗ ਦੇ ਅਧਿਕਾਰੀਆਂ, ਨਗਰ ਨਿਗਮ ਦੇ ਅਸਟੇਟ ਵਿਭਾਗ, ਬਿਲਡਿੰਗ ਵਿਭਾਗ ਅਤੇ ਜਲ ਸਪਲਾਈ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਮੌਜੂਦਗੀ ’ਚ ਕੀਤੀ ਜਾਵੇਗੀ। ਇਹ ਨਿਸ਼ਾਨਦੇਹੀ 15 ਅਕਤੂਬਰ ਨੂੰ ਰੱਖੀ ਗਈ ਸੀ ਪਰ ਹੜਤਾਲ ਦੇ ਕਾਰਨ ਇਸ ਨਿਸ਼ਾਨਦੇਹੀ ਨੂੰ ਇਕ ਦਿਨ ਲਈ ਅਗੇ ਪਾ ਦਿੱਤਾ ਗਿਆ ਹੈ। ਅੱਜ ਇਸ ਨਿਸ਼ਾਨਦੇਹੀ ਨੂੰ ਲੈ ਕੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਅਤੇ ਜਲ ਸਪਲਾਈ ਦੇ ਮੁਲਾਜ਼ਮ ਮੌਕੇ ’ਤੇ ਦਿੱਤੇ ਸਮੇਂ ’ਤੇ ਪਹੁੰਚ ਗਏ ਸਨ ਪਰ ਜਦੋ ਬਾਕੀ ਵਿਭਾਗਾਂ ਦੇ ਅਧਿਕਾਰੀ ਨਹੀਂ ਪਹੁੰਚੇ ਤਾਂ ਉਨ੍ਹਾਂ ਵਲੋਂ ਫੋਨ ਕਰਕੇ ਪਤਾ ਲਗਾਇਆ ਗਿਆ ਜਿਸ ਤੇ ਉਨ੍ਹਾਂ ਨੂੰ ਨਿਸ਼ਾਨਦੇਹੀ ਦਾ ਦਿਨ ਬਦਲੇ ਜਾਣ ਦਾ ਪਤਾ ਲਗਾ। ਇਸ ਤੋਂ ਪਹਿਲਾਂ ਵੀ ਇਸ ਜ਼ਮੀਨ ਦੀ ਨਿਸ਼ਾਨਦੇਹੀ ਲਈ ਅਕਤੂਬਰ ਮਹੀਨੇ ਵਿਚ ਵੀ ਸਮਾਂ ਨਿਧਾਰਤ ਕੀਤਾ ਗਿਆ ਸੀ, ਪਰ ਉਸ ਸਮੇਂ ਵੀ ਨਿਸ਼ਾਨਦੇਹੀ ਨੂੰ ਅਗੇ ਪਾ ਦਿੱਤਾ ਹੈ।