15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਗੁਰੂ ਨਗਰੀ ’ਚ ਬੰਦ ਦੌਰਾਨ ਪੁਲਿਸ ਨੇ ਸੁਰੱਖਿਆ ਦੇ ਕੀਤੇ ਵਿਆਪਕ ਪ੍ਰਬੰਧ 1500 ਪੁਲਿਸ ਅਮਨ ਕਾਨੂੰਨ ਦੀ ਡਿਊਟੀ ’ਤੇ ਤਾਇਨਾਤ : ਸ਼ਾਂਤੀਪੂਰਵਕ ਰਿਹਾ ਬੰਦ ਦਾ ਸੱਦਾ

ਅੰਮ੍ਰਿਤਸਰ, 15 ਅਕਤੂਬਰ (ਰੇਸ਼ਮ ਸਿੰਘ)-ਮਾਨਸਾ ਦੇ ਨਸ਼ਾ ਵਿਰੌਧੀ ਕਾਰਕੁੰਨ ਪਰਮਿੰਦਰ ਸਿੰਘ ਝੋਟਾ ਜਿਸ ਦੀ ਬੀਤੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਤੇ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਦੇ ਮੱਦੇ ਨਜ਼ਰ ਸਾਰੀਆਂ ਪ੍ਰਮੁੱਖ ਧਿਰਾਂ ਵਲੋਂ ਦਿੱਤੇ ਬੰਦ ਦਾ ਅਸਰ ਗੁਰੂ ਨਗਰੀ ’ਚ ਵੀ ਦੇਖਣ ਨੂੰ ਮਿਲਿਆ ਹੈ ਅਤੇ ਇਸ ਦੌਰਾਨ ਜਿਥੇ ਸਾਰੇ ਜ਼ਿਲ੍ਹੇ ’ਚ ਬੰਦ ਦਾ ਵਿਆਪਕ ਅਸਰ ਰਿਹਾ ਪਰ ਦੂਜੇ ਪਾਸੇ ਕਿਸੇ ਘਟਨਾਂ ਜਾਂ ਗੜਬੜੀ ਵਰਗੀ ਕੋਈ ਘਟਨਾ ਨਹੀਂ ਵਾਪਰੀ ਹੈ। ਬੰਦ ਦੌਰਾਨ ਪੁਲਿਸ ਵਲੋਂ ਸਖ਼ਤ ਸੁਰਖਿਆ ਪਬੰਧ ਕੀਤੇ ਗਏ ਸਨ ਅਤੇ ਕੇਵਲ ਅੰਮ੍ਰਿਤਸਰ ਸ਼ਹਿਰ ’ਚ ਹੀ 1500 ਪੁਲਿਸ ਮੁਲਾਜ਼ਮ ਅਮਨ ਕਾਨੂੂੰਨ ਦੀ ਡਿਊਟੀ ’ਤੇ ਤਾਇਨਾਤ ਕੀਤੇ ਗਏ ਸਨ।

Ad Position 21
No active advertisement
ਗੁਰੂ ਨਗਰੀ ’ਚ ਦਿੱਤੇ ਬੰਦ ਦੇ ਸੱਦੇ ਦੌਰਾਨ ਸੁਰਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਅਤੇ ਨਾਲ ਖੜੇ ਡੀ.ਸੀ.ਪੀ. ਪ੍ਰਭਜੋਤ ਸਿੰਘ ਵਿਰਕ ਤੇ ਹੋਰ ਅਧਿਕਾਰੀ ਦੀਆਂ ਤਸਵੀਰਾਂ : ਤਸਵੀਰਾਂ ਨਿਰਮਲ ਸਟੂਡੀਓ 16-10-2026
ਅੰਮ੍ਰਿਤਸਰ, 15 ਅਕਤੂਬਰ (ਰੇਸ਼ਮ ਸਿੰਘ)-ਮਾਨਸਾ ਦੇ ਨਸ਼ਾ ਵਿਰੌਧੀ ਕਾਰਕੁੰਨ ਪਰਮਿੰਦਰ ਸਿੰਘ ਝੋਟਾ ਜਿਸ ਦੀ ਬੀਤੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਤੇ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਦੇ ਮੱਦੇ ਨਜ਼ਰ ਸਾਰੀਆਂ ਪ੍ਰਮੁੱਖ ਧਿਰਾਂ ਵਲੋਂ ਦਿੱਤੇ ਬੰਦ ਦਾ ਅਸਰ ਗੁਰੂ ਨਗਰੀ ’ਚ ਵੀ ਦੇਖਣ ਨੂੰ ਮਿਲਿਆ ਹੈ ਅਤੇ ਇਸ ਦੌਰਾਨ ਜਿਥੇ ਸਾਰੇ ਜ਼ਿਲ੍ਹੇ ’ਚ ਬੰਦ ਦਾ ਵਿਆਪਕ ਅਸਰ ਰਿਹਾ ਪਰ ਦੂਜੇ ਪਾਸੇ ਕਿਸੇ ਘਟਨਾਂ ਜਾਂ ਗੜਬੜੀ ਵਰਗੀ ਕੋਈ ਘਟਨਾ ਨਹੀਂ ਵਾਪਰੀ ਹੈ। ਬੰਦ ਦੌਰਾਨ ਪੁਲਿਸ ਵਲੋਂ ਸਖ਼ਤ ਸੁਰਖਿਆ ਪਬੰਧ ਕੀਤੇ ਗਏ ਸਨ ਅਤੇ ਕੇਵਲ ਅੰਮ੍ਰਿਤਸਰ ਸ਼ਹਿਰ ’ਚ ਹੀ 1500 ਪੁਲਿਸ ਮੁਲਾਜ਼ਮ ਅਮਨ ਕਾਨੂੂੰਨ ਦੀ ਡਿਊਟੀ ’ਤੇ ਤਾਇਨਾਤ ਕੀਤੇ ਗਏ ਸਨ। ਚੰਗੀ ਖ਼ਬਰ ਇਹ ਹੈ ਕਿ ਸ਼ਾਮ ਵੇਲੇ ਤੱਕ ਕਿਤੇ ਵੀ ਬੰਦ ਦੌਰਾਨ ਕੋਈ ਅਣਸੁਖਾਵੀਂ ਘਟਨਾਂ ਦੀ ਖ਼ਬਰ ਨਹੀਂ ਮਿਲੀ ਤੇ ਬੰਦ ਦਾ ਇਹ ਸੱਤਾ ਅਮਨ ਤੇ ਸ਼ਾਂਤੀਪੂਰਵਕ ਭੁਗਤ ਗਿਆ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਸਾਰੇ ਗਜ਼ਟਿਡ ਤੇ ਨਾਨ ਗਜਟਿਡ ਪੁਲਿਸ ਅਧਿਕਾਰੀ ਤੇ ਜਵਾਨ ਡਿਊਟੀ ’ਤੇ ਰਹੇ। ਇਥੋਂ ਤੱਕ ਕਿ ਪੁਲਿਸ ਨੂੰ ਦਫ਼ਤਰੀਂ ਡਿਊਟੀ ਤੋਂ ਕੱਢ ਕੇ ਜਨਰਲ ਡਿਊਟੀ ਲਈ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਵਾਧੂ ਫੋਰਸ ਵੀ ਲਗਾਈ ਗਈ ਹੈ । ਕੁਲ 1500 ਜਵਾਨ ਡਿਊਟੀ ’ਤੇ ਲਾਏ ਗਏ ਸਨ। ਵਾਜਾਈ ’ਤੇ ਪਿਆ ਵਿਆਪਕ ਅਸਰ : ਦੂਜੇ ਪਾਸੇ ਅੱਜ ਭਾਵੇਂ ਬਾਜ਼ਾਰ ਬੰਦ ਰਹੇ ਪਰ ਜ਼ਿਲ੍ਹੇ ਦੀ ਆਵਾਜਾਈ ’ਤੇ ਵੀ ਵਿਆਪਕ ਅਸਰ ਰਿਹਾ । ਬੰਦ ਕਾਰਨ ਬੱਸ ਅੱਡੇ ਤੇ ਬੇਰੌਣਕੀ ਛਾਈ ਰਹੀ। ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਜੁਗਰਾਜ਼ ਸਿੰਘ ਨੇ ਦੱਸਿਆ ਕਿ ਬੰਦ ਦੋਰਾਨ ਸਰਕਾਰੀ ਬੱਸਾਂ ਬੰਦ ਨਹੀਂ ਕੀਤੀਆਂ ਗਈਆਂ ਪਰ ਰਸਤੇ ’ ਚ ਜਾਮ ਲੱਗਾ ਹੋਣ ਕਾਰਨ ਬੱਸ ਆਵਾਜਾਈ ਪ੍ਰਭਾਵਿਤ ਹੋਈ ਹੈ ਜੋ ਕਿ ਦੁਪਹਿਰ ਬਾਅਦ ਨਿਰਤੰਰ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ‘ਪੰਜਾਬ ਬੰਦ’ਦੇ ਸੱਦੇ ਨੂੰ ਅੰਮ੍ਰਿਤਸਰ ’ਚ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਅੰਮ੍ਰਿਤਸਰ ’ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ : ਅਕਾਲ ਤਖ਼ਤ ਸਾਹਿਬ ਸਕੱਤਰੇਤ ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੀ ਰਹੇ...
Ad Position 24