ਫ਼ੀਲਡ ਮਾਰਸ਼ਲ ਅਤੇ ਫ਼ੌਜੀ ਸ਼ਾਸਨ ਪਾਕਿ ਦੀ ਕੌਮੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ’ਚ ਜਵਾਬਦੇਹੀ ਬਾਰੇ ਸਾਬਕਾ ਮੰਤਰੀ ਰਹੇ ਸ਼ਹਿਜ਼ਾਦ ਅਕਬਰ ਨੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਫ਼ੌਜ ਦੀ ਅਗਵਾਈ ਵਾਲੀ ਮੌਜੂਦਾ ਸਿਆਸੀ ਵਿਵਸਥਾ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਫ਼ੌਜੀ ਸ਼ਾਸਨ ਹੀ ਪਾਕਿਸਤਾਨ ਦੀ ਕੌਮੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣ ਚੁੱਕਾ ਹੈ।
ਸ਼
ਸ਼ਹਿਜ਼ਾਦ ਅਕਬਰ, ਆਸਿਮ ਮੁਨੀਰ।
14-10-2026
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ’ਚ ਜਵਾਬਦੇਹੀ ਬਾਰੇ ਸਾਬਕਾ ਮੰਤਰੀ ਰਹੇ ਸ਼ਹਿਜ਼ਾਦ ਅਕਬਰ ਨੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਫ਼ੌਜ ਦੀ ਅਗਵਾਈ ਵਾਲੀ ਮੌਜੂਦਾ ਸਿਆਸੀ ਵਿਵਸਥਾ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਫ਼ੌਜੀ ਸ਼ਾਸਨ ਹੀ ਪਾਕਿਸਤਾਨ ਦੀ ਕੌਮੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣ ਚੁੱਕਾ ਹੈ। ਇਕ ਇੰਟਰਵਿਊ ’ਚ ਅਕਬਰ ਨੇ ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਲਗਾਉਣ ਦੇ ਫ਼ੈਸਲੇ ਨੂੰ ਤਾਨਾਸ਼ਾਹੀ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਫ਼ੌਜ ਆਪਣੀ ਤਾਕਤ ਵਧਾਉਣ ਅਤੇ ਸੂਬੇ ਦੀ ਖ਼ੁਦਮੁਖ਼ਤਿਆਰੀ ਨੂੰ ਖ਼ਤਮ ਕਰਨ ਲਈ ਇਸ ਸਥਿਤੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਫ਼ੌਜ ਸਮਰਥਿਤ ਕੇਂਦਰ ਸਰਕਾਰ ਰਾਹੀਂ ਚੁਣੀ ਹੋਈ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਸਰਕਾਰ ਨੂੰ ਲਾਂਭੇ ਕਰ ਦਿੱਤਾ ਗਿਆ ਹੈ। ਅਕਬਰ ਨੇ ਕਿਹਾ ਕਿ ਪਾਕਿ ਦੀ ਕੌਮੀ ਸੁਰੱਖਿਆ ਦਾ ਅਸਲ ਮੁੱਦਾ ਆਸਿਮ ਮੁਨੀਰ ਅਤੇ ਮੌਜੂਦਾ ਫ਼ੌਜੀ ਸ਼ਾਸਨ ਹੈ। 25 ਕਰੋੜ ਆਵਾਮ ਨੂੰ ਉਨ੍ਹਾਂ ਦੇ ਸਿਆਸੀ ਅਤੇ ਆਰਥਿਕ ਹੱਕਾਂ ਤੋਂ ਵਾਂਝਾ ਕਰਨਾ ਦੇਸ਼ ਦੀ ਸਥਿਰਤਾ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਨੂੰ ਅਸਿੱਧੇ ਤੌਰ ’ਤੇ ਮਾਰਸ਼ਲ ਲਾਅ ਦੱਸਦਿਆਂ ਕਿਹਾ ਕਿ ਭਾਵੇਂ ਚਿਹਰੇ ਸਿਵਲ ਅਧਿਕਾਰੀਆਂ ਦੇ ਹਨ, ਪਰ ਪੂਰਾ ਕੰਮ ਫ਼ੌਜ ਚਲਾ ਰਹੀ ਹੈ। ਸਾਬਕਾ ਮੰਤਰੀ ਨੇ ਖ਼ਦਸ਼ਾ ਜਤਾਇਆ ਕਿ ਫ਼ੌਜੀ ਅਦਾਰਾ ਪਾਕਿ ਦੇ ਸੂਬਿਆਂ ਦੀਆਂ ਹੱਦਾਂ ਨੂੰ ਬਦਲ ਕੇ ਉਨ੍ਹਾਂ ਨੂੰ ਛੋਟੇ ਪ੍ਰਸ਼ਾਸਨਿਕ ਹਿੱਸਿਆਂ ’ਚ ਵੰਡਣਾ ਚਾਹੁੰਦਾ ਹੈ। ਸ਼ਹਿਜ਼ਾਦ ਅਕਬਰ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਵਲੋਂ ਐਮਰਜੈਂਸੀ ਦਾ ਵਿਰੋਧ ਨਾ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਪੀ. ਪੀ. ਪੀ. ਲਈ ‘ਸਿਆਸੀ ਖ਼ੁਦਕੁਸ਼ੀ’ ਕਰਾਰ ਦਿੱਤਾ।