ਅੰਮ੍ਰਿਤਸਰ ਲਾਅ ਕਾਲਜ, ਅੰਮ੍ਰਿਤਸਰ ਵਲੋਂ ਅਤੇ ਅਡਾਮਸ ਯੂਨੀਵਰਸਿਟੀ, ਕੋਲਕਾਤਾ ਦਰਮਿਆਨ ਸਮਝੌਤਾ ਸਹੀਬੱਧ
ਮਾਨਾਂਵਾਲਾ, 12 ਅਕਤੂਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਲਾਅ ਕਾਲਜ (ਏ. ਐੱਲ.
ਮਾਨਾਂਵਾਲਾ, 12 ਅਕਤੂਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਲਾਅ ਕਾਲਜ (ਏ.ਐੱਲ.ਸੀ.), ਅੰਮ੍ਰਿਤਸਰ ਵਲੋਂ ਕਾਨੂੰਨੀ ਸਿੱਖਿਆ, ਖੋਜ ਅਤੇ ਪੇਸ਼ੇਵਰ ਵਿਕਾਸ ਦੇ ਖੇਤਰ ਵਿਚ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅਡਾਮਸ ਯੂਨੀਵਰਸਿਟੀ, ਕੋਲਕਾਤਾ ਨਾਲ ਇਕ ਸਮਝੌਤਾ ਪੱਤਰ (ਐੱਮ.ਓ.ਯੂ.) ’ਤੇ ਹਸਤਾਖਰ ਕੀਤੇ ਗਏ ਹਨ। ਇਸ ਸਮਝੌਤੇ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜਕਰਤਾਵਾਂ ਲਈ ਅਕਾਦਮਿਕ ਵਿਚਾਰ-ਵਟਾਂਦਰੇ, ਗਿਆਨ ਦੇ ਆਦਾਨ-ਪ੍ਰਦਾਨ, ਸਾਂਝੀ ਖੋਜ ਅਤੇ ਵੱਖ-ਵੱਖ ਅਕਾਦਮਿਕ ਤੇ ਪੇਸ਼ੇਵਰ ਵਿਕਾਸ ਗਤੀਵਿਧੀਆਂ ਰਾਹੀਂ ਨਵੇਂ ਮੌਕੇ ਪੈਦਾ ਕਰਨਾ ਹੈ। ਅੰਮ੍ਰਿਤਸਰ ਲਾਅ ਕਾਲਜ ਦੇ ਪ੍ਰਿੰਸੀਪਲ ਡਾ. ਐਵਨ ਕੁਮਾਰ ਵੈਦ ਨੇ ਇਸ ਸਮਝੌਤੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਮਝੌਤਾ ਦੋਵਾਂ ਸੰਸਥਾਵਾਂ ਨੂੰ ਸਾਂਝੀਆਂ ਖੋਜ ਗਤੀਵਿਧੀਆਂ, ਵਰਕਸ਼ਾਪਾਂ, ਕਾਨਫਰੰਸਾਂ, ਸਿਖਲਾਈ ਪ੍ਰੋਗਰਾਮਾਂ, ਥੋੜ੍ਹੇ ਸਮੇਂ ਦੇ ਕੋਰਸਾਂ, ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਾਂ (ਐੱਫ.ਡੀ.ਪੀ.) ਅਤੇ ਸਲਾਹਕਾਰੀ ਪ੍ਰੋਜੈਕਟਾਂ ਸਮੇਤ ਆਪਸੀ ਹਿੱਤਾਂ ਨਾਲ ਸਬੰਧਤ ਹੋਰ ਅਕਾਦਮਿਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰੇਗਾ। ਡਾ. ਵੈਦ ਨੇ ਇਸ ਸਮਝੌਤੇ ਨੂੰ ਅੰਮ੍ਰਿਤਸਰ ਲਾਅ ਕਾਲਜ ਦੀਆਂ ਪ੍ਰਾਪਤੀਆਂ ਵਿਚ ‘ਇੱਕ ਹੋਰ ਮਾਣਮੱਤੀ ਪ੍ਰਾਪਤੀ’ ਕਰਾਰ ਦਿੰਦਿਆਂ ਪ੍ਰੋ. ਡਾ. ਵਿਨੀ ਕਪੂਰ ਮਹਿਰਾ, ਸੰਸਥਾਪਕ ਅਤੇ ਸਾਬਕਾ ਵਾਈਸ ਚਾਂਸਲਰ, ਡਾ. ਬੀ . ਆਰ. ਅੰਬੇਡਕਰ ਨੈਸ਼ਨਲ ਲਾਅ ਯੂਨੀਵਰਸਿਟੀ, ਸੋਨੀਪਤ, ਹਰਿਆਣਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਰਜਨੀਸ਼ ਅਰੋੜਾ ਦਾ ਵੀ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਹੌਸਲਾ-ਅਫ਼ਜ਼ਾਈ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮਹੱਤਵਪੂਰਨ ਪ੍ਰਾਪਤੀ ‘ ਤੇ ਐਡਵੋਕੇਟ ਅਮਿਤ ਸ਼ਰਮਾ, ਚੇਅਰਮੈਨ, ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼; ਡਾ. ਰਜਨੀਸ਼ ਅਰੋੜਾ, ਮੈਨੇਜਿੰਗ ਡਾਇਰੈਕਟਰ, ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼; ਅਤੇ ਸ਼੍ਰੀਮਤੀ ਰਾਗਿਨੀ ਸ਼ਰਮਾ, ਡਾਇਰੈਕਟਰ ਫਾਇਨਾਂਸ, ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਨੇ ਅੰਮ੍ਰਿਤਸਰ ਲਾਅ ਕਾਲਜ ਨੂੰ ਇਸ ਸਮਝੌਤੇ ਲਈ ਵਧਾਈ ਦਿੱਤੀ।