ਸੱਚਖੰਡ ਐਕਸਪ੍ਰੈਸ 4:50 ਘੰਟੇ ਤੇ ਦਿੱਲੀ ਇੰਟਰਸਿਟੀ ਐਕਸਪ੍ਰੈਸ 7:12 ਘੰਟੇ ਦੇਰੀ ਨਾਲ ਰਵਾਨਾ
ਅੰਮ੍ਰਿਤਸਰ, 12 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਸਟੇਸ਼ਨ ਤੋਂ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਸੱਚਖੰਡ ਐਕਸਪ੍ਰੈਸ 4:50 ਘੰਟੇ ਅਤੇ ਦਿੱਲੀ ਇੰਟਰਸਿਟੀ ਐਕਸਪ੍ਰੈਸ 7:12 ਘੰਟੇ ਦੇਰੀ ਨਾਲ ਆਪਣੀ ਮੰਜ਼ਿਲ ਨੂੰ ਰਵਾਨਾ ਹੋਈਆਂ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਅੰਮ੍ਰਿਤਸਰ, 12 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਸਟੇਸ਼ਨ ਤੋਂ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਸੱਚਖੰਡ ਐਕਸਪ੍ਰੈਸ 4:50 ਘੰਟੇ ਅਤੇ ਦਿੱਲੀ ਇੰਟਰਸਿਟੀ ਐਕਸਪ੍ਰੈਸ 7:12 ਘੰਟੇ ਦੇਰੀ ਨਾਲ ਆਪਣੀ ਮੰਜ਼ਿਲ ਨੂੰ ਰਵਾਨਾ ਹੋਈਆਂ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਸੱਚਖੰਡ ਐਕਸਪ੍ਰੈਸ (12716) ਦੇ ਚੱਲਣ ਦਾ ਨਿਰਧਾਰਤ ਸਮਾਂ ਸਵੇਰੇ 5:30 ਵਜੇ ਹੈ, ਲੇਕਿਨ ਇਹ ਆਪਣੇ ਸਮੇਂ ਤੋਂ ਪਿਛੜਦੇ ਹੋਏ 4:50 ਘੰਟਿਆਂ ਦੀ ਦੇਰੀ ਨਾਲ 10:20 ਵਜੇ ਰਵਾਨਾ ਹੋਈ। ਇਸੇ ਤਰ੍ਹਾਂ ਦਿੱਲੀ ਇੰਟਰਸਿਟੀ ਐਕਸਪ੍ਰੈਸ (14680) ਆਪਣੇ ਨਿਰਧਾਰਤ ਸਮੇਂ ਸਵੇਰੇ 6:15 ਦੀ ਥਾਂ ’ਤੇ 7:12 ਘੰਟਿਆਂ ਦੀ ਦੇਰੀ ਨਾਲ ਦੁਪਹਿਰ 1:27 ਵਜੇ ਰਵਾਨਾ ਹੋਈ। ਇਸ ਤੋਂ ਇਲਾਵਾ ਦਿੱਲੀ ਸੁਪਰਫਾਸਟ ਐਕਸਪ੍ਰੈਸ (22430) ਸਵੇਰੇ 9:30 ਦੀ ਥਾਂ ’ਤੇ 10:02 ਵਜੇ, ਸਰਯੂ ਯਮੁਨਾ ਐਕਸਪ੍ਰੈਸ (14650) ਦੁਪਹਿਰ 1:05 ਦੀ ਥਾਂ ’ਤੇ 3:18 ਵਜੇ, ਹਜ਼ੂਰ ਸਾਹਿਰ ਨਾਂਦੇੜ ਐਕਸਪ੍ਰੈਸ (12422) ਦੁਪਹਿਰ 2:30 ਦੀ ਥਾਂ ’ਤੇ 5:25 ਵਜੇ, ਸ਼ਾਨ-ਏ-ਪੰਜਾਬ ਐਕਸਪ੍ਰੈਸ (12498) ਦੁਪਹਿਰ 3:10 ਦੀ ਥਾਂ ’ਤੇ 4:04 ਵਜੇ, ਅੰਮ੍ਰਿਤਸਰ ਹਾਵੜਾ ਮੇਲ (13006) ਸ਼ਾਮ 6:25 ਦੀ ਥਾਂ ’ਤੇ 6:45 ਵਜੇ ਅਤੇ ਜਨ ਨਾਇਕ ਐਕਸਪ੍ਰੈਸ (15212) ਸ਼ਾਮ 7:20 ਦੀ ਥਾਂ ’ਤੇ 7:42 ਵਜੇ ਰਵਾਨਾ ਹੋਈ।