09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ’ਤੇ ਜੀ. ਆਰ. ਪੀ. ਨੇ ਚਲਾਇਆ ਸਰਚ ਅਭਿਆਨ * ਯਾਤਰੀਆਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

ਅੰਮ੍ਰਿਤਸਰ, 9 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਪੈਸ਼ਲ ਡੀ. ਜੀ.

Ad Position 21
No active advertisement
ਅਜੀਤ ਡੈਸਕ 10-10-2026
ਅੰਮ੍ਰਿਤਸਰ, 9 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਪੈਸ਼ਲ ਡੀ. ਜੀ. ਪੀ. ਰੇਲਵੇ ਪੰਜਾਬ ਸ਼ਸ਼ੀ ਪ੍ਰਭਾ ਦਿਵੇਦੀ ਦੇ ਨਿਰਦੇਸ਼ਾਂ ’ਤੇ ਜੀ. ਆਰ. ਪੀ. ਅੰਮ੍ਰਿਤਸਰ ਵਲੋਂ ਅੱਜ ਰੇਲਵੇ ਸਟੇਸ਼ਨ ’ਤੇ ਡੀ. ਐੱਸ. ਪੀ. ਅਮਰਵਿੰਦਰ ਸਿੰਘ ਦੀ ਅਗਵਾਈ ’ਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਐੱਸ. ਐੱਚ. ਓ. ਸ਼ਾਮ ਸੁੰਦਰ ਸ਼ਰਮਾ ਤੇ ਉਨ੍ਹਾਂ ਦੀ ਟੀਮ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਰੇਲਵੇ ਸਟੇਸ਼ਨ ’ਤੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ, ਸੁਰੱਖਿਆ ਗੇਟਾਂ, ਯਾਤਰੀਆਂ ਦਾ ਸਾਮਾਨ ਚੈੱਕ ਕਰਨ ਲਈ ਲੱਗੀ ਹੋਈ ਐਕਸਰੇ ਮਸ਼ੀਨ ਤੋਂ ਇਲਾਵਾ ਪਾਰਕਿੰਗ ਸਥਾਨਾਂ ਅਤੇ ਟਰੇਨਾਂ ਦਾ ਵੀ ਜਾਇਜ਼ਾ ਲਿਆ ਅਤੇ ਕਰਮਚਾਰੀਆਂ ਨਾਲ ਸੁਰੱਖਿਆ ਸੰਬੰਧੀ ਪ੍ਰਭਾਵਸ਼ੀਲਤਾ ਨਾਲ ਡਿਊਟੀ ਕਰਨ ਸੰਬੰਧੀ ਗੱਲਬਾਤ ਕੀਤੀ। ਡੀ. ਐੱਸ. ਪੀ. ਅਮਰਵਿੰਦਰ ਸਿੰਘ ਨੇ ਦੱਸਿਆ ਕਿ ਯਾਤਰੀਆਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਯਾਤਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਸ ਪਾਸ ਕਿਸੇ ਸ਼ੱਕੀ ਵਸਤੂ ਦਿਖਾਈ ਦੇਣ ਜਾਂ ਕਿਸੇ ਮੁਸ਼ਕਿਲ ਦੀ ਸਥਿਤੀ ’ਚ ਪੁਲਿਸ ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਚੁੱਕ ਕੇ ਸਥਿਤੀ ’ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਇਸ ਮੌਕੇ ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਜਸਵਿੰਦਰ ਪਾਲ ਸਿੰਘ ਸਮੇਤ ਜੀ. ਆਰ. ਪੀ. ਦੇ ਹੋਰ ਮੁਲਾਜ਼ਮ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਣੀ ਬਾਜ਼ਾਰ ਸ਼ਰੀਫਪੁਰਾ ਵਿਖੇ ਕਥਾ-ਕੀਰਤਨ ਦੀ ਅੰਮ੍ਰਿਤਮਈ ਵਰਖਾ ਅਗਲੀ ਖ਼ਬਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅੰਦਰ ਕਰਵਾਈ ਗਈ ਮੈਗਾ ਮਾਪੇ ਅਧਿਆਪਕ ਮਿਲਣੀ
Ad Position 24