09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਿਹਤ ਵਿਭਾਗ ਦੀ ਜੰਡਿਆਲਾ ਗੁਰੂ, ਰਈਆ ਤੇ ਬਾਬਾ ਬਕਾਲਾ ਸਾਹਿਬ ਦੇ ਖੇਤਰਾਂ ’ਚ ਕਾਰਵਾਈ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਕੀਤੀ ਜਾਂਚ –6 ਨਮੂਨੇ ਭਰੇ

ਅੰਮ੍ਰਿਤਸਰ, 8 ਅਕਤੂਬਰ (ਰੇਸ਼ਮ ਸਿੰਘ)- ਸਿਹਤ ਵਿਭਾਗ ਵਲੋਂ ਤਿਓਹਾਰਾਂ ਦੇ ਸੀਜਨ ‘ਚ ਕੀਤੀ ਜਾ ਰਹੀ ਜਾਂਚ ਤੇ ਚੈਕਿੰਗ ਦੌਰਾਨ ਅੱਜ ਦਿਹਾਤੀ ਖੇਤਰਾਂ ਜੰਡਿਆਲਾ ਗੁਰੂ, ਰਈਆ ਤੇ ਬਾਬਾ ਬਕਾਲਾ ਸਾਹਿਬ ਦੇ ਖੇਤਰਾਂ ’ਚ ਕਰਵਾਈ ਕੀਤੀ ਗਈ ਹੈ ਜਿਥੇ ਦੁੱਧ ਤੇ ਡੇਅਰੀ ਉਤਪਾਦਾਂ ਦੀ ਜਾਂਚ ਕਰਦਿਆਂ 6 ਨਮੁਨੇ ਭਰੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦਸਿਆ ਕਿ ਭਰੇ ਗਏ ਨਮੂਨੇ ਰਾਜ ਦੀ ਪ੍ਰਯੋਗਸ਼ਾਲਾ ‘ਚ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਉਪਰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Ad Position 21
No active advertisement
ਇਕ ਦੁਕਾਨ ਤੋਂ ਦੁੱਧ ਉਦਪਾਦ ਦੇ ਨਮੂਨੇ ਲੈਣ ਮੌਕੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਤੇ ਉਨ੍ਹਾਂ ਦੀ ਟੀਮ : ਤਸਵੀਰ: ਨਿਰਮਲ ਸਟੂਡੀਓ 09-10-2026
ਅੰਮ੍ਰਿਤਸਰ, 8 ਅਕਤੂਬਰ (ਰੇਸ਼ਮ ਸਿੰਘ)- ਸਿਹਤ ਵਿਭਾਗ ਵਲੋਂ ਤਿਓਹਾਰਾਂ ਦੇ ਸੀਜਨ ‘ਚ ਕੀਤੀ ਜਾ ਰਹੀ ਜਾਂਚ ਤੇ ਚੈਕਿੰਗ ਦੌਰਾਨ ਅੱਜ ਦਿਹਾਤੀ ਖੇਤਰਾਂ ਜੰਡਿਆਲਾ ਗੁਰੂ, ਰਈਆ ਤੇ ਬਾਬਾ ਬਕਾਲਾ ਸਾਹਿਬ ਦੇ ਖੇਤਰਾਂ ’ਚ ਕਰਵਾਈ ਕੀਤੀ ਗਈ ਹੈ ਜਿਥੇ ਦੁੱਧ ਤੇ ਡੇਅਰੀ ਉਤਪਾਦਾਂ ਦੀ ਜਾਂਚ ਕਰਦਿਆਂ 6 ਨਮੁਨੇ ਭਰੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦਸਿਆ ਕਿ ਭਰੇ ਗਏ ਨਮੂਨੇ ਰਾਜ ਦੀ ਪ੍ਰਯੋਗਸ਼ਾਲਾ ‘ਚ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਉਪਰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਕ ਹਲਵਾਈ ਦੀ ਦੁਕਾਨ ‘ਤੇ ਜਾਂਚ ਕੀਤੀ ਗਈ ਤਾਂ ਉਥੇ 10 ਕਿਲੋ ਬਹੀ ਮਠਿਆਈ ਦੇਖੀ ਗਈ ਜਿਸ ਨੂੰ ਨਸ਼ਟ ਕਰਵਾ ਕੇ ਹਲਵਾਈ ਨੂੰ ਨੋਟਿਸ ਦੇ ਦਿੱਤਾ ਗਿਆ ਹੈ। ਉਨ੍ਹਾਂ ਸਾਰੇ ਖੁਰਾਕ ਕਾਰੋਬਾਰੀਆਂ ਨੂੰ ਸਾਫ ਸਫਾਈ ਦਾ ਵਿਸੇਸ਼ ਖਿਆਲ ਰੱਖਣ, ਭੋਜਨ ਸੁਰਖਿਆ ਉਪਾਅ ਅਤੇ ਲਾਇਸੰਸ ਪ੍ਰਾਪਤ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਨੇ ਡੀ. ਏ. ਵੀ. ਸਪੋਰਟਸ ਟੂਰਨਾਮੈਂਟ ’ਚ 138 ਤਗਮੇ ਜਿੱਤੇ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਡਰੋਨ ਸ਼ੋਅ ਕਰਵਾਇਆ
Ad Position 24