ਫਿੱਕੀ ਫਲੋ ਵਲੋਂ ਪਾਰਟੀਸ਼ਨ ਮਿਊਜ਼ੀਅਮ ਵਿਖੇ ਕ੍ਰਿਸ਼ਨ ਖੰਨਾ ਦੀ ਕਲਾਕ੍ਰਿਤੀ ਦਾ ਉਦਘਾਟਨ
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫਿੱਕੀ ਫਲੋ ਅੰਮ੍ਰਿਤਸਰ ਦੀ ਚੇਅਰਪਰਸਨ ਤਾਨਿਆ ਖੰਨਾ ਦੀ ਅਗਵਾਈ ਹੇਠ ਟਾਊਨ ਹਾਲ ਦੇ ਪਾਰਟੀਸ਼ਨ ਮਿਊਜ਼ੀਅਮ ਵਿਖੇ ਭਾਰਤ ਦੀ ਵੰਡ ਅਤੇ ਆਜ਼ਾਦੀ ਦੀ ਆਉਣ ਵਾਲੀ 80ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਸਮਾਗਮ ਕਰਵਾਇਆ ਗਿਆ, ਜਿਸ ’ਚ ਪ੍ਰਸਿੱਧ ਆਧੁਨਿਕ ਕਲਾਕਾਰ ਕ੍ਰਿਸ਼ਨ ਖੰਨਾ ਦੀ ਪ੍ਰਸ਼ੰਸਾਯੋਗ ‘‘ਬੰਦਵਾਲਾ/ਬੰਗਲਾ’’ ਲੜੀ ਦੀ ਇਕ ਮਹੱਤਵਪੂਰਨ ਕਲਾਕ੍ਰਿਤੀ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ’ਤੇ ਕਲਾ ਅਤੇ ਸੱਭਿਆਚਾਰਕ ਵਿਰਾਸਤ ਟਰੱਸਟ ਦੀ ਸੰਸਥਾਪਕ ਅਤੇ ਚੇਅਰਪਰਸਨ ਕਿਸ਼ਵਰ ਦੇਸਾਈ, ਵੰਡ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰ, ਟਾਈਮਲੇਸ ਅੰਮ੍ਰਿਤਸਰ ਦੇ ਨੁਮਾਇੰਦੇ, ਫਿੱਕੀ ਫਲੋ ਅੰਮ੍ਰਿਤਸਰ ਦੇ ਮੈਂਬਰ ਅਤੇ ਹੋਰ ਪਤਵੰਤੇ ਮੌਜੂਦ ਸਨ।
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫਿੱਕੀ ਫਲੋ ਅੰਮ੍ਰਿਤਸਰ ਦੀ ਚੇਅਰਪਰਸਨ ਤਾਨਿਆ ਖੰਨਾ ਦੀ ਅਗਵਾਈ ਹੇਠ ਟਾਊਨ ਹਾਲ ਦੇ ਪਾਰਟੀਸ਼ਨ ਮਿਊਜ਼ੀਅਮ ਵਿਖੇ ਭਾਰਤ ਦੀ ਵੰਡ ਅਤੇ ਆਜ਼ਾਦੀ ਦੀ ਆਉਣ ਵਾਲੀ 80ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਸਮਾਗਮ ਕਰਵਾਇਆ ਗਿਆ, ਜਿਸ ’ਚ ਪ੍ਰਸਿੱਧ ਆਧੁਨਿਕ ਕਲਾਕਾਰ ਕ੍ਰਿਸ਼ਨ ਖੰਨਾ ਦੀ ਪ੍ਰਸ਼ੰਸਾਯੋਗ ‘‘ਬੰਦਵਾਲਾ/ਬੰਗਲਾ’’ ਲੜੀ ਦੀ ਇਕ ਮਹੱਤਵਪੂਰਨ ਕਲਾਕ੍ਰਿਤੀ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ’ਤੇ ਕਲਾ ਅਤੇ ਸੱਭਿਆਚਾਰਕ ਵਿਰਾਸਤ ਟਰੱਸਟ ਦੀ ਸੰਸਥਾਪਕ ਅਤੇ ਚੇਅਰਪਰਸਨ ਕਿਸ਼ਵਰ ਦੇਸਾਈ, ਵੰਡ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰ, ਟਾਈਮਲੇਸ ਅੰਮ੍ਰਿਤਸਰ ਦੇ ਨੁਮਾਇੰਦੇ, ਫਿੱਕੀ ਫਲੋ ਅੰਮ੍ਰਿਤਸਰ ਦੇ ਮੈਂਬਰ ਅਤੇ ਹੋਰ ਪਤਵੰਤੇ ਮੌਜੂਦ ਸਨ। ਸਵਾਗਤੀ ਭਾਸ਼ਣ ਨਾਲ ਸਮਾਗਮ ਦੀ ਸ਼ੁਰੂਆਤ ਕਰਦਿਆਂ ਤਾਨੀਆ ਖੰਨਾ ਨੇ ਕਿਹਾ ਕਿ ਜਦੋਂ ਕਿ ਇਤਿਹਾਸ ਤਾਰੀਖਾਂ, ਅੰਕੜਿਆਂ ਅਤੇ ਰਾਜਨੀਤਿਕ ਸੀਮਾਵਾਂ ਨੂੰ ਦਰਜ ਕਰਦਾ ਹੈ, ਕਲਾ ਉਨ੍ਹਾਂ ਘਟਨਾਵਾਂ ਨਾਲ ਜੁੜੇ ਮਨੁੱਖੀ ਦਰਦ, ਵਿਸਥਾਪਨ ਅਤੇ ਸੰਘਰਸ਼ ਦੀਆਂ ਭਾਵਨਾਵਾਂ ਨੂੰ ਜ਼ਿੰਦਾ ਰੱਖਣ ਲਈ ਇਕ ਮਾਧਿਅਮ ਵਜੋਂ ਕੰਮ ਕਰਦੀ ਹੈ। ਇਸ ਤੋਂ ਬਾਅਦ ਤਾਨਿਆ ਖੰਨਾ ਅਤੇ ਕਿਸ਼ਵਰ ਦੇਸਾਈ ਦਰਮਿਆਨ ਕਲਾ, ਦੁਖਾਂਤ ਅਤੇ ਸੰਸਥਾਗਤ ਯਾਦਦਾਸ਼ਤ ਵਿਚਕਾਰ ਸਬੰਧਾਂ ’ਤੇ ਚਰਚਾ ਕੀਤੀ ਉਪਰੰਤ ਤਾਨਿਆ ਖੰਨਾ ਨੇ ਅਤੀਤ ਦੇ ਯਾਦਗਾਰੀ ਗੀਤ ਪੇਸ਼ ਕੀਤੇ। ਸਕੂਲ ਆਫ਼ ਸੀਨੀਅਰ ਸਟੱਡੀਜ਼ ਦੇ ਡਾਇਰੈਕਟਰ ਵਿਜੇ ਮਹਿਰਾ ਨੇ ਵੀ ਵੰਡ ਦੇ ਦਰਦ ਅਤੇ ਇਸਦੇ ਸਥਾਈ ਪ੍ਰਭਾਵਾਂ ਨਾਲ ਸਬੰਧਤ ਆਪਣੇ ਅਨੁਭਵ ਸਾਂਝੇ ਕੀਤੇ। ਫਿੱਕੀ ਫਲੋ ਦੁਆਰਾ ਪੇਸ਼ ਕੀਤੇ ਗਏ ਫਲੋ ਸਪੌਟਲਾਈਟ ਅਵਾਰਡਾਂ ਵਿਚ ਸ਼੍ਰੇਆ ਮਹਿਰਾ, ਸਮਾਈਲੀ ਚੌਧਰੀ, ਸਾਕਸ਼ਤ ਮਹਿਤਾ, ਮੰਨਤ ਕਪੂਰ ਅਤੇ ਸ਼ਵੇਤਾ ਨਾਗਪਾਲ ਨੂੰ ਕਲਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਜਸਮੀਤ ਨਈਅਰ ਦੀ ਇੱਕ ਮਿੰਟ ਦੀ ਉਰਦੂ ਕਵਿਤਾ ਨਾਲ ਸਮਾਪਤ ਹੋਇਆ, ਜਿਸਨੇ ਵੰਡ ਦੇ ਦਰਦ, ਸੰਘਰਸ਼ ਅਤੇ ਉਮੀਦ ਨੂੰ ਇੱਕ ਭਾਵੁਕ ਪ੍ਰਗਟਾਵਾ ਦਿੱਤਾ। 08 ਏਐਸਆਰ79