ਖੱਤਰੀ ਸਭਾ ਮਹਿਲਾ ਮੰਡਲ ਅੰਮ੍ਰਿਤਸਰ ਦਾ ਰਾਸ਼ਟਰੀ ਪੱਧਰ ’ਤੇ ਸਨਮਾਨ
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਮਾਜ ਭਲਾਈ ਦੇ ਵੱਖ-ਵੱਖ ਖੇਤਰਾਂ ’ਚ ਪਿਛਲੇ 15 ਸਾਲਾਂ ਤੋਂ ਲਗਾਤਾਰ ਅਗਾਂਹਵਧੂ ਭੂਮਿਕਾ ਨਿਭਾ ਰਹੇ ਖੱਤਰੀ ਸਭਾ ਮਹਿਲਾ ਮੰਡਲ, ਅੰਮ੍ਰਿਤਸਰ ਨੂੰ ਬਰੇਲੀ ਵਿਖੇ ਆਯੋਜਿਤ ਸਮਸਤ ਖੱਤਰੀ ਮਹਾਸਭਾ ਭਾਰਤ ਦੇ ਰਾਸ਼ਟਰੀ ਸਮਾਗਮ ਦੌਰਾਨ ਉਲੇਖਣਯੋਗ ਸੇਵਾ ਕਾਰਜਾਂ ਲਈ ਰਾਸ਼ਟਰੀ ਪੱਧਰ ’ਤੇ ਸਨਮਾਨਿਤ ਕੀਤਾ ਗਿਆ। ਉਕਤ ਜਾਣਕਾਰੀ ਡਾ.
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਮਾਜ ਭਲਾਈ ਦੇ ਵੱਖ-ਵੱਖ ਖੇਤਰਾਂ ’ਚ ਪਿਛਲੇ 15 ਸਾਲਾਂ ਤੋਂ ਲਗਾਤਾਰ ਅਗਾਂਹਵਧੂ ਭੂਮਿਕਾ ਨਿਭਾ ਰਹੇ ਖੱਤਰੀ ਸਭਾ ਮਹਿਲਾ ਮੰਡਲ, ਅੰਮ੍ਰਿਤਸਰ ਨੂੰ ਬਰੇਲੀ ਵਿਖੇ ਆਯੋਜਿਤ ਸਮਸਤ ਖੱਤਰੀ ਮਹਾਸਭਾ ਭਾਰਤ ਦੇ ਰਾਸ਼ਟਰੀ ਸਮਾਗਮ ਦੌਰਾਨ ਉਲੇਖਣਯੋਗ ਸੇਵਾ ਕਾਰਜਾਂ ਲਈ ਰਾਸ਼ਟਰੀ ਪੱਧਰ ’ਤੇ ਸਨਮਾਨਿਤ ਕੀਤਾ ਗਿਆ। ਉਕਤ ਜਾਣਕਾਰੀ ਡਾ. ਸਵਰਾਜ ਗਰੋਵਰ ਨੇ ਦਿੰਦਿਆ ਦੱਸਿਆ ਕਿ ਖਾਸ ਤੌਰ ’ਤੇ ਮਹਿਲਾ ਮੰਡਲ ਵਲੋਂ ਆਯੋਜਿਤ 56 ਪ੍ਰਭੂ ਵਰਦਾਨ ਸੇਵਾ ਕੈਂਪਾਂ ਰਾਹੀਂ ਹਜ਼ਾਰਾਂ ਲੋੜਵੰਦ ਪਰਿਵਾਰਾਂ ਨੂੰ ਕੱਪੜੇ ਅਤੇ ਹੋਰ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਉਣ ਲਈ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਭਜਨ ਸਮਰਾਟ ਅਨੂਪ ਜਲੋਟਾ ਸਨ।ਉਨ੍ਹਾਂ ਨੇ ਸਮਸਤ ਖੱਤਰੀ ਮਹਾਸਭਾ ਦੇ ਪ੍ਰਧਾਨ ਅਨੰਤ ਅਰੋੜਾ ਅਤੇ ਜਨਰਲ ਸਕੱਤਰ ਸੁਨੀਲ ਖੰਨਾ ਨੂੰ ਸਨਮਾਨ ਪ੍ਰਦਾਨ ਕਰਦੇ ਹੋਏ ਮਹਿਲਾ ਮੰਡਲ ਦੇ ਰਚਨਾਤਮਕ ਅਤੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।ਅੰਮ੍ਰਿਤਸਰ ਵਿਖੇ ਜਨਰਲ ਸਕੱਤਰ ਸੁਨੀਲ ਖੰਨਾ, ਖੱਤਰੀ ਸਭਾ ਦੇ ਸੰਸਥਾਪਕ ਅਰੁਣ ਖੰਨਾ ਅਤੇ ਸਲਾਹਕਾਰ ਵਿਨੈ ਸੇਠ ਵਲੋਂ ਮੋਮੈਂਟੋ ਮਹਿਲਾ ਮੰਡਲ ਨੂੰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਹਿਲਾ ਮੰਡਲ ਦੀ ਪ੍ਰਧਾਨ ਡਾ. ਸਵਰਾਜ ਗਰੋਵਰ, ਡਾ. ਪ੍ਰੋ. ਰੋਹਿਣੀ ਖੰਨਾ, ਡਾ. ਕਿਰਨ ਖੰਨਾ, ਪ੍ਰਿੰ: ਰਮਾ ਮਹਾਜਨ, ਡਾ. ਇੰਦੂ ਵਰਮਾ, ਉਪ-ਪ੍ਰਧਾਨ ਇੰਦਿਰਾ ਧਵਨ, ਜਨਰਲ ਸਕੱਤਰ ਡਾ. ਡੌਲੀ ਭਾਟੀਆ, ਜਨਕ ਜੋਸ਼ੀ, ਖਜ਼ਾਨਚੀ ਸਰੋਜ ਚਾਵਲਾ, ਵੀਣਾ ਮਹਾਜਨ, ਸਨੇਹ ਅਰੋੜਾ, ਮਧੂਬਾਲਾ ਖੰਨਾ,ਅਨੀਤਾ ਮਹਾਜਨ ਸਮੇਤ ਹੋਰ ਮੈਂਬਰ ਹਾਜ਼ਰ ਸਨ।ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਇਹ ਸਨਮਾਨ ਮਹਿਲਾ ਮੰਡਲ ਦੀ ਨਿਸ਼ਕਾਮ ਸੇਵਾ, ਸਮਰਪਣ ਅਤੇ ਲਗਾਤਾਰ ਸਮਾਜ ਭਲਾਈ ਦੇ ਕਾਰਜਾਂ ਦੀ ਰਾਸ਼ਟਰੀ ਪੱਧਰ ‘ਤੇ ਮਿਲੀ ਪਹਿਚਾਣ ਹੈ।