09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮਾਂ-ਬੋਲੀ ਦੀ ਸੰਭਾਲ ’ਚ ਔਰਤਾਂ ਦੀ ਭੂਮਿਕਾ ਸਭ ਤੋਂ ਅਹਿਮ –ਇਨਟੇਕ ਵਰਕਸ਼ਾਪ

ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਮਾਂ-ਬੋਲੀ ਪੰਜਾਬੀ ਦੀਆਂ ਅਸਲ ਰਾਖੀਆਂ ਔਰਤਾਂ ਹਨ ਅਤੇ ਪੰਜਾਬੀ ਤੇ ਇਸ ਦੀਆਂ ਉਪ-ਭਾਸ਼ਾਵਾਂ ਨੂੰ ਬਚਾਉਣ ਦੀ ਕੋਈ ਵੀ ਕੋਸ਼ਿਸ਼ ਘਰ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ। ਇਹ ਸੰਦੇਸ਼ ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਦੇ ਅੰਮ੍ਰਿਤਸਰ ਚੈਪਟਰ ਵਲੋਂ ਕਰਵਾਈ ਗਈ ‘ਹੈਰੀਟੇਜ ਐਂਡ ਸਿਟੀਜ਼ਨਜ਼ ਟ੍ਰੇਨਿੰਗ ਵਰਕਸ਼ਾਪ’ ਦੌਰਾਨ ਉੱਭਰ ਕੇ ਸਾਹਮਣੇ ਆਇਆ।

Ad Position 21
No active advertisement
ਇਨਟੇਕ ਦੇ ਅੰਮ੍ਰਿਤਸਰ ਚੈਪਟਰ ਵਲੋਂ ਕਰਵਾਈ ‘ਹੈਰੀਟੇਜ ਐਂਡ ਸਿਟੀਜ਼ਨਜ਼ ਟ੍ਰੇਨਿੰਗ ਵਰਕਸ਼ਾਪ’ ਮੌਕੇ ਹਾਜ਼ਰ ਗਗਨਦੀਪ ਸਿੰਘ ਵਿਰਕ, ਪ੍ਰਿੰ. ਮਨਪ੍ਰੀਤ ਕੌਰ, ਪ੍ਰੋ. ਨਰੇਸ਼ ਕੁਮਾਰ, ਮਿੰਟੂ ਕੁਮਾਰ, ਪ੍ਰੋ. ਗਗਨਦੀਪ ਕੌਰ ਨਾਗਰਾ ਅਤੇ ਹੋਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 09-10-2026
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਮਾਂ-ਬੋਲੀ ਪੰਜਾਬੀ ਦੀਆਂ ਅਸਲ ਰਾਖੀਆਂ ਔਰਤਾਂ ਹਨ ਅਤੇ ਪੰਜਾਬੀ ਤੇ ਇਸ ਦੀਆਂ ਉਪ-ਭਾਸ਼ਾਵਾਂ ਨੂੰ ਬਚਾਉਣ ਦੀ ਕੋਈ ਵੀ ਕੋਸ਼ਿਸ਼ ਘਰ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ। ਇਹ ਸੰਦੇਸ਼ ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਦੇ ਅੰਮ੍ਰਿਤਸਰ ਚੈਪਟਰ ਵਲੋਂ ਕਰਵਾਈ ਗਈ ‘ਹੈਰੀਟੇਜ ਐਂਡ ਸਿਟੀਜ਼ਨਜ਼ ਟ੍ਰੇਨਿੰਗ ਵਰਕਸ਼ਾਪ’ ਦੌਰਾਨ ਉੱਭਰ ਕੇ ਸਾਹਮਣੇ ਆਇਆ। ਇੰਟੈਕ ਦੇ ਹੈਰੀਟੇਜ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਸਰਵਿਸ, ਨਵੀਂ ਦਿੱਲੀ ਦੀ ਸਰਪ੍ਰਸਤੀ ਹੇਠ ਹੋਈ ਇਸ ਵਰਕਸ਼ਾਪ ’ਚ ਲਗਭਗ 60 ਔਰਤਾਂ ਨੇ ਭਾਗ ਲਿਆ। ਵਰਕਸ਼ਾਪ ਦਾ ਕੇਂਦਰੀ ਵਿਸ਼ਾ ਭਾਸ਼ਾ, ਉਪ-ਭਾਸ਼ਾਵਾਂ ਅਤੇ ਲੋਕ-ਬਾਤਾਂ ਦੀ ਸੰਭਾਲ ’ਚ ਔਰਤਾਂ ਦਾ ਯੋਗਦਾਨ ਸੀ। ਇੰਟੈਕ ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਇੰਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ ਦੀ ਅਗਵਾਈ ਹੇਠ ਚੈਪਟਰ ਅਲੋਪ ਹੋ ਰਹੇ ਪੰਜਾਬੀ ਸ਼ਬਦਾਂ ਦਾ ਸੰਗ੍ਰਹਿ ਤਿਆਰ ਕਰ ਰਿਹਾ ਹੈ ਅਤੇ ਵਿੱਸਰ ਚੁੱਕੀਆਂ ਬਾਤਾਂ ’ ਤੇ ਵਿਦਿਆਰਥੀਆਂ ਤੇ ਮਾਤਾਵਾਂ ਲਈ ਇਕ ਇਤਿਹਾਸਕ ਦਸਤਾਵੇਜ਼ ਵੀ ਬਣਾ ਰਿਹਾ ਹੈ। ਸਵਾਗਤੀ ਸ਼ਬਦਾਂ ’ਚ ਡਾਇਰੈਕਟਰ ਪ੍ਰਿੰ. ਮਨਪ੍ਰੀਤ ਕੌਰ ਨੇ ਕਿਹਾ ਕਿ ਮਾਂ ਜਦੋਂ ਲੋਰੀ ਸੁਣਾਉਂਦੀ ਹੈ ਤਾਂ ਉਹ ਬੱਚੇ ਦੇ ਮਨ ’ਚ ਮਾਂ-ਬੋਲੀ ਦਾ ਪਹਿਲਾ ਬੀਜ ਬੀਜਦੀ ਹੈ। ਜੇਕਰ ਮਾਵਾਂ ਨੇ ਆਪਣੀ ਬੋਲੀ ਛੱਡ ਦਿੱਤੀ ਤਾਂ ਕੋਈ ਸਕੂਲ ਜਾਂ ਕਿਤਾਬ ਉਸ ਘਾਟ ਨੂੰ ਪੂਰਾ ਨਹੀਂ ਕਰ ਸਕੇਗੀ। ਮੁੱਖ ਬੁਲਾਰੇ ਪ੍ਰੋ. ਨਰੇਸ਼ ਕੁਮਾਰ, ਮੁਖੀ ਪੰਜਾਬੀ ਅਤੇ ਡੋਗਰੀ ਵਿਭਾਗ, ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ ਕਿਹਾ ਕਿ ਭਾਸ਼ਾ ਕੇਵਲ ਕਿਸੇ ਖ਼ਿੱਤੇ ਦੀ ਪਛਾਣ ਨਹੀਂ, ਸਗੋਂ ਉਸ ਦੇ ਸਮੁੱਚੇ ਸਭਿਆਚਾਰ ਅਤੇ ਵਿਰਾਸਤ ਦਾ ਦਸਤਾਵੇਜ਼ ਹੁੰਦੀ ਹੈ। ਲੋਕ-ਕਥਾਕਾਰ ਮਿੰਟੂ ਕੁਮਾਰ ਅਤੇ ਪ੍ਰੋ. ਗਗਨਦੀਪ ਕੌਰ ਨਾਗਰਾ ਨੇ ਮਾਝੀ ਬੋਲੀ ਦੇ ਇਤਿਹਾਸ ਅਤੇ ਟਕਸਾਲੀ ਪੰਜਾਬੀ ਦੇ ਨਿਰਮਾਣ ’ਚ ਇਸ ਦੀ ਕੇਂਦਰੀ ਭੂਮਿਕਾ ਬਾਰੇ ਚਾਨਣਾ ਪਾਇਆ। 08 ਏਐਸਆਰ02
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਤੋਂ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦਾ ਸੰਚਾਲਨ ਤਿੰਨ ਦਿਨਾਂ ਬਾਅਦ ਮੁੜ ਹੋਇਆ ਬਹਾਲ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ
Ad Position 24