30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਧਾਰਮਿਕ ਅਤੇ ਸਭਿਆਚਾਰਕ ਕੇਂਦਰ ਹੋ ਰਿਹਾ ‘ਬੁੱਤਾਂ ਦੇ ਸ਼ਹਿਰ’ ’ਚ ਤਬਦੀਲ

ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਸ਼ਹਿਰ ਦੇ ਚੌਕਾਂ, ਬਾਗਾਂ, ਸਮਾਰਕਾਂ, ਧਾਰਮਿਕ ਅਸਥਾਨਾਂ ਅਤੇ ਵਿੱਦਿਅਕ ਅਦਾਰਿਆਂ ਆਦਿ ਵਿਖੇ ਸਿੱਖ ਜਰਨੈਲਾਂ, ਕ੍ਰਾਂਤੀਕਾਰੀਆਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਭੇਟ ਕਰਨ ਲਈ ਲਗਾਏ ਗਏ ਵਧੇਰੇਤਰ ਬੁੱਤਾਂ ਦੇ ਰੱਖ-ਰਖਾਅ ਜਾਂ ਸਫ਼ਾਈ ਦਾ ਖਿਆਲ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਨੂੰ ਸਿਰਫ਼ ਸੰਬੰਧਿਤ ਸ਼ਖ਼ਸੀਅਤਾਂ ਦੇ ਵਿਸ਼ੇਸ਼ ਦਿਹਾੜਿਆਂ ’ਤੇ ਹੀ ਆਉਂਦਾ ਹੈ। ਬਾਕੀ ਪੂਰਾ ਵਰ੍ਹਾ ਇਨ੍ਹਾਂ ਦੇ ਆਲੇ-ਦੁਆਲੇ ਦੀ ਸਫ਼ਾਈ ਵਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ।

Ad Position 21
No active advertisement
ਰਾਮ ਸਿੰਘ ਘਾਲ਼ਾ-ਮਾਲ਼ਾ ਦੇ ਬੁੱਤ ਦੇ ਥੜ੍ਹੇ ’ਤੇ ਸੁੱਟੀਆਂ ਖਾਣ-ਪੀਣ ਦੀਆਂ ਵਸਤੂਆਂ। ਤਸਵੀਰ : ਨਿਰਮਲ ਸਟੂਡੀਓ ਸ਼ਹੀਦ ਊਧਮ ਸਿੰਘ। ਤਸਵੀਰ : ਨਿਰਮਲ ਸਟੂਡੀਓ ਜ਼ਿਲ੍ਹਾ ਕਚਹਿਰੀ ’ਚ ਲੱਗੇ ਵਿਰਾਸਤੀ ਬੁੱਤਾਂ ਦੀ ਹਾਲਤ ਬਿਆਨ ਕਰਦੀ ਤਸਵੀਰ। ਤਸਵੀਰ : ਨਿਰਮਲ ਸਟੂਡੀਓ 01-10-2026
ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਸ਼ਹਿਰ ਦੇ ਚੌਕਾਂ, ਬਾਗਾਂ, ਸਮਾਰਕਾਂ, ਧਾਰਮਿਕ ਅਸਥਾਨਾਂ ਅਤੇ ਵਿੱਦਿਅਕ ਅਦਾਰਿਆਂ ਆਦਿ ਵਿਖੇ ਸਿੱਖ ਜਰਨੈਲਾਂ, ਕ੍ਰਾਂਤੀਕਾਰੀਆਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਭੇਟ ਕਰਨ ਲਈ ਲਗਾਏ ਗਏ ਵਧੇਰੇਤਰ ਬੁੱਤਾਂ ਦੇ ਰੱਖ-ਰਖਾਅ ਜਾਂ ਸਫ਼ਾਈ ਦਾ ਖਿਆਲ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਨੂੰ ਸਿਰਫ਼ ਸੰਬੰਧਿਤ ਸ਼ਖ਼ਸੀਅਤਾਂ ਦੇ ਵਿਸ਼ੇਸ਼ ਦਿਹਾੜਿਆਂ ’ਤੇ ਹੀ ਆਉਂਦਾ ਹੈ। ਬਾਕੀ ਪੂਰਾ ਵਰ੍ਹਾ ਇਨ੍ਹਾਂ ਦੇ ਆਲੇ-ਦੁਆਲੇ ਦੀ ਸਫ਼ਾਈ ਵਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜਿਸ ਕਾਰਨ ਇਨ੍ਹਾਂ ਦੀ ਸ਼ਾਨ ਨੂੰ ਵੱਡੀ ਢਾਹ ਲੱਗ ਰਹੀ ਹੈ। ਮੌਜੂਦਾ ਸਮੇਂ ਅੰਮ੍ਰਿਤਸਰ ’ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 2 ਬੁੱਤ, ਸ਼ਹੀਦ ਊਧਮ ਸਿੰਘ ਦੇ 2 ਬੁੱਤ, ਸ਼ਹੀਦ ਮਦਨ ਲਾਲ ਢੀਂਗਰਾਂ ਦੇ 3 ਬੁੱਤ, ਡਾ: ਭੀਮ ਰਾਓ ਅੰਬੇਡਕਰ ਦੇ 3 ਬੁੱਤ, ਮਹਾਰਾਜਾ ਉਗਰਸੈਣ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਸ਼ਹੀਦ ਹਵਲਦਾਰ ਈਸ਼ਰ ਸਿੰਘ, ਹਰੀ ਸਿੰਘ ਨਲਵਾ, ਸ਼ਾਮ ਸਿੰਘ ਅਟਾਰੀ, ਡਾ: ਬਲਦੇਵ ਪ੍ਰਕਾਸ਼, ਡਾ: ਸੈਫ਼ੁਦੀਨ ਕਿਚਲੂ, ਜੱਸਾ ਸਿੰਘ ਰਾਮਗੜ੍ਹੀਆ, ਜਵਾਹਰ ਲਾਲ ਨਹਿਰੂ, ਰਾਮ ਸਿੰਘ ਘਾਲ਼ਾ-ਮਾਲ਼ਾ, ਮਦਰ ਟੈਰੇਸਾ ਆਦਿ ਸਮੇਤ ਕਈ ਅਣਜਾਣ ਸ਼ਖ਼ਸੀਅਤਾਂ ਦੇ ਵੀ ਬੁੱਤ ਸਥਾਪਿਤ ਹਨ । ਇਨ੍ਹਾਂ ’ਚੋਂ ਮਜੀਠਾ ਰੋਡ ਵਿਖੇ ਚੌਕ ’ਚ ਰਾਮ ਸਿੰਘ ਘਾਲ਼ਾ-ਮਾਲ਼ਾ ਦਾ ਲਗਾਏ ਗਏ ਬੁੱਤ ਸਮੇਤ ਹੋਰਨਾ ਬੁੱਤਾਂ ਦੇ ਥੜ੍ਹਿਆਂ ਨੂੰ ਪੰਛੀਆਂ ਲਈ ਦਾਨਾਂ-ਸਤਨਾਜਾ ਜਾਂ ਖਾਣ-ਪੀਣ ਦੀ ਸਮਗਰੀ ਸੁੱਟਣ ਲਈ ਵਰਤਿਆ ਜਾ ਰਿਹਾ ਹੈ। ਸਮਾਜਿਕ ਚਿੰਤਕ ਇੰਜ. ਪਵਨ ਸ਼ਰਮਾ ਦਾ ਕਹਿਣਾ ਹੈ ਕਿ ਇਹ ਬੁੱਤ ਲਗਾਉਣ ਵਾਲੀਆਂ ਜਥੇਬੰਦੀਆਂ ਅਤੇ ਸੰਬੰਧਿਤ ਵਿਭਾਗਾਂ ਨੂੰ ਇਨ੍ਹਾਂ ਦੇ ਰੱਖ-ਰਖਾਅ ਵਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਹੋਰਨਾ ਵਿਰਾਸਤ ਪ੍ਰੇਮੀਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀ ਪਹਿਚਾਣ ਤੇਜ਼ੀ ਨਾਲ ਬਦਲਦੀ ਜਾ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਚੌਕਾਂ, ਸਮਾਰਕਾਂ ਅਤੇ ਬਾਗ਼ਾਂ ‘ਚ ਲਗਾਏ ਗਏ ਤਿੰਨ ਦਰਜਨ ਤੋਂ ਵਧੇਰੇ ਆਦਮ-ਕੱਦ ਬੁੱਤਾਂ ਦੀ ਮੌਜੂਦਗੀ ਨਾਲ ਅੰਮ੍ਰਿਤਸਰ ‘ਬੁੱਤਾਂ ਦੇ ਸ਼ਹਿਰ’ ਵਜੋਂ ਪਹਿਚਾਣ ਬਣਾਉਣ ਲਈ ਲਗਾਤਾਰ ਕਦਮ-ਦਰ-ਕਦਮ ਵੱਧ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੁਰੂਆਤ ’ਚ ਇਸ ਸ਼ਹਿਰ ਦੀ ਪਹਿਚਾਣ ਇਸ ਦੀਆਂ ਢਾਬਾਂ ਅਤੇ ਵੱਖ-ਵੱਖ ਦੁਰਲਭ ਜੜੀ ਬੂਟੀਆਂ ਵਾਲੇ ਜੰਗਲ ਤੋਂ ਸੀ। ਸ਼ਹਿਰ ਨੂੰ ਵਸਾਏ ਜਾਣ ਇਸ ਖੇਤਰ ਦੇ ਵਧੇਰੇਤਰ ਹਿੱਸੇ ’ਤੇ ਸਿਰਫ਼ ਸੰਘਣਾ ਜੰਗਲ ਅਤੇ ਪਾਣੀ ਦੀਆਂ ਢਾਬਾਂ ਹੀ ਸਨ। ਸਿੱਖ ਰਾਜ ਵੇਲੇ ਤਕ ਸ਼ਹਿਰ ’ਚ ਢਾਬ ਖਟੀਕਾਂ, ਢਾਬ ਵਸਤੀ ਰਾਮ, ਢਾਬ ਤਿੱਲੀ ਭੰਨਾ, ਮਾਤਾ ਕੌਲਾਂ ਢਾਬ, ਤੁੰਗ ਢਾਬ, ਆਹਲੂਵਾਲੀਆ ਢਾਬ, ਢਾਬ ਦੁਰਗਿਆਣਾ ਮਲ ਸਮੇਤ 22 ਦੇ ਲਗਭਗ ਢਾਬਾਂ ਮੌਜੂਦ ਸਨ, ਜਦਕਿ ਪੁਰਾਣੇ ਜੰਗਲ ਨੂੰ ਖ਼ਤਮ ਕਰਕੇ ਇਸ ਦੇ ਵੱਡੇ ਹਿੱਸੇ ’ਚ ਰਾਮ ਬਾਗ, ਅਕਾਲੀ ਬਾਗ, ਬਾਗ ਹਰੀ ਸਿੰਘ ਨਲਵਾ, ਬਾਗ ਧਿਆਨ ਸਿੰਘ, ਬਾਗ ਸੁਚੇਤ ਸਿੰਘ, ਬਾਗ ਜਵਾਲਾ ਸਿੰਘ, ਬਾਗ ਭਾਈਆਂ, ਬਾਗ ਗਿਆਨੀਆਂ, ਖ਼ਵਾਜ਼ੇ ਦਾ ਬਾਗ ਸਮੇਤ 36 ਆਲੀਸ਼ਾਨ ਬਾਗ ਲਗਵਾਏ ਗਏ। ਅੰਗਰੇਜ਼ੀ ਦੌਰ ’ਚ ਪੁਰਾਣੇ ਬਾਗਾਂ ਦੇ ਨਾਲ-ਨਾਲ ਕੁਝ ਨਵੇਂ ਬਾਗ ਲਗਵਾਏ ਗਏ, ਜਿਨ੍ਹਾਂ ’ਚ ਸਕੱਤਰੀ (ਨਿਕੋਲ) ਬਾਗ, ਐਚੀਸਨ ਬਾਗ (ਗੋਲ ਬਾਗ), ਕੈਸਰੇ ਬਾਗ ਆਦਿ ਵਧੇਰੇ ਮਹੱਤਵਪੂਰਨ ਸਨ। ਅੰਗਰੇਜ਼ੀ ਸ਼ਾਸਨ ਦੀ ਸ਼ੁਰੂਆਤ ’ਚ ਸ਼ਹਿਰ ਵਿਚਲੀਆਂ ਪਾਣੀ ਦੀਆਂ ਢਾਬਾਂ ਨੂੰ ਝੀਲਾਂ ਦਾ ਨਾਂਅ ਦਿੱਤਾ ਗਿਆ ਅਤੇ ਇਹ ਝੀਲਾਂ ਸ਼ਹਿਰ ਦੀ ਪਹਿਚਾਣ ਬਣੀਆਂ। ਕਿਲ੍ਹਾ ਗੋਬਿੰਦਗੜ੍ਹ ਤੋਂ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਤੱਕ ਆਉਣ ਵਾਲੀ ਤੁੰਗ ਝੀਲ ਤੇ ਮੋਤੀ ਝੀਲ ਸਭ ਤੋਂ ਵਧੇਰੇ ਆਵਾਜਾਈ ਵਾਲੀਆਂ ਝੀਲਾਂ ਸਨ। ਜਲਦੀ ਬਾਅਦ ਸਾਫ਼-ਸਫ਼ਾਈ ਦੀ ਘਾਟ ਕਾਰਨ ਮਲੇਰੀਆਂ ਅਤੇ ਹੋਰ ਬਿਮਾਰੀਆਂ ਦੇ ਫੈਲਣ ਕਰਕੇ ਇਹ ਢਾਬਾਂ ਬੰਦ ਕਰਕੇ ਉੱਥੇ ਰਿਹਾਇਸ਼ੀ ਆਬਾਦੀਆਂ ਅਤੇ ਬਾਜ਼ਾਰ ਉਸਾਰ ਦਿੱਤੇ ਗਏ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਟਰੇਡ ਵੈੱਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਸਿੰਘੀ ਅਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਦਿੱਤਾ ਮੰਗਾਂ ਦੇ ਹੱਲ... ਅਗਲੀ ਖ਼ਬਰ ਅੰਮ੍ਰਿਤਸਰ ’ਚ ਚਿਨਮਯ ਮਿਸ਼ਨ ਦੇ 75 ਸਾਲ ਪੂਰੇ ਹੋਣ ’ਤੇ ਇਤਿਹਾਸਕ ‘ਚਿਨਮਯ ਅੰਮ੍ਰਿਤ ਯਾਤਰਾ’ ਕੱਢੀ ਜਾਵੇਗੀ : ਅਵਿਨਾਸ਼ ਮਹ...
Ad Position 24