‘ ਦੇਸ ਪਰਦੇਸ: ਬੋਲ, ਬੋਲੀ ਅਤੇ ਸੱਭਿਆਚਾਰ-ਪਛਾਣ ਦੀ ਭਾਲ’ ਵਿਸ਼ੇ ’ਤੇ ਆਊਟਰੀਚ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵਲੋਂ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ‘ਦੇਸ ਪਰਦੇਸ: ਬੋਲ, ਬੋਲੀ ਅਤੇ ਸਭਿਆਚਾਰਪਛਾਣ ਦੀ ਭਾਲ’ ਵਿਸ਼ੇ ’ਤੇ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਉਪ-ਕੁਲਪਤੀ ਪ੍ਰੋ.
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵਲੋਂ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ‘ਦੇਸ ਪਰਦੇਸ: ਬੋਲ, ਬੋਲੀ ਅਤੇ ਸਭਿਆਚਾਰਪਛਾਣ ਦੀ ਭਾਲ’ ਵਿਸ਼ੇ ’ਤੇ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ।ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤ ਨਾਲ ਹੋਈ। ਸਕੂਲ ਆਫ਼ ਸੋਸ਼ਲ ਸਾਇੰਸਿਜ਼ ਦੇ ਮੁਖੀ ਡਾ. ਜੀ. ਐੱਸ. ਬਾਜਵਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਰਵਾਸ, ਭਾਸ਼ਾ, ਸਭਿਆਚਾਰ ਅਤੇ ਪਛਾਣ ਨਾਲ ਜੁੜੇ ਬਦਲਦੇ ਸਮਾਜਿਕ ਸੰਦਰਭਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਯੂਨੀਵਰਸਿਟੀ ਦੇ ਅਧਿਆਪਕਾਂ, ਕਾਲਜਾਂ ਅਤੇ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਪਰਵਾਸ ਨੂੰ ਸਿਰਫ਼ ਭੂਗੋਲਿਕ ਤਬਦੀਲੀ ਵਜੋਂ ਨਹੀਂ ਦੇਖਿਆ ਜਾ ਸਕਦਾ। ਡਾ. ਦਵਿੰਦਰ ਸਿੰਘ ਜੌਹਲ ਨੇ ਚਰਚਾ ਨੂੰ ਮਨੁੱਖੀ ਅਤੇ ਮਨੋਵਿਗਿਆਨਕ ਪੱਖ ਨਾਲ ਜੋੜਦਿਆਂ ਮਾਨਸਿਕ ਤੰਦਰੁਸਤੀ, ਸਵੈ-ਅਨੁਸ਼ਾਸਨ, ਪੜ੍ਹਨ, ਸ਼ੌਕ ਅਤੇ ਸਾਰਥਕ ਰੁਝੇਵਿਆਂ ਦੀ ਮਹੱਤਤਾ ਬਾਰੇ ਗੱਲ ਕੀਤੀ।ਡਾ. ਬਰਿੰਦਰ ਕੌਰ ਨੇ ਭਾਸ਼ਾ, ਸਿੱਖਿਆ ਅਤੇ ਤਿਆਰੀ ਦੇ ਪੱਖ ’ਤੇ ਵਿਚਾਰ ਸਾਂਝੇ ਕੀਤੇ।ਚੇਤਨ ਮੋਹਨ ਜੋਸ਼ੀ ਨੇ ਸਮਾਜਿਕ ਚੇਤਨਾ ਵਿਚ ਸਵਾਲ ਕਰਨ ਅਤੇ ਸੰਵਾਦ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਡਾ. ਜਗੀਰ ਸਿੰਘ ਨੇ ਵਿਦਿਆਰਥੀਆਂ ਨਾਲ ਸਵਾਲ-ਜਵਾਬ ਰਾਹੀਂ ਪਰਵਾਸ ਦੇ ਕਾਰਨਾਂ ਅਤੇ ਇਸ ਦੇ ਅਸਲ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।