ਸੋਨੀਪਤ ਸ਼ਗਨ ਦੇਖਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਲੱਖਾਂ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ
ਅੰਮ੍ਰਿਤਸਰ, 25 ਸਤੰਬਰ (ਸੁਰਿੰਦਰ ਕੋਛੜ)-ਇਸਲਾਮਿਕ ਅਮੀਰਾਤ ਆਫ਼ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨ ਸਾਊਦੀ ਅਰਬ ਅਤੇ ਤੁਰਕੀ ਨਾਲ ਹੋਏ ‘ਮੱਕਾ ਰੱਖਿਆ ਸਮਝੌਤੇ’ ਦੀਆਂ ਜ਼ਿੰਮੇਵਾਰੀਆਂ ਤੋਂ ਬਚਣ ਲਈ ਅਫ਼ਗਾਨਿਸਤਾਨ ‘ਤੇ ਹਵਾਈ ਹਮਲੇ ਕਰ ਰਿਹਾ ਹੈ। ਮੁਜਾਹਿਦ ਮੁਤਾਬਿਕ ਪਾਕਿ ਇਸ ਸਮਝੌਤੇ ਤੋਂ ਪਿੱਛੇ ਹਟਣ ਲਈ ਬਹਾਨੇ ਲੱਭ ਰਿਹਾ ਹੈ ਅਤੇ ਜਾਣਬੁੱਝ ਕੇ ਅਜਿਹਾ ਮਾਹੌਲ ਬਣਾ ਰਿਹਾ ਹੈ ਜਿਵੇਂ ਉਹ ਅਫ਼ਗਾਨਿਸਤਾਨ ਨਾਲ ਜੰਗ ‘ਚ ਉਲਝਿਆ ਹੋਵੇ।
ਸੰਬੋਧਨ ਕਰਦੇ ਹੋਏ ਜ਼ਬੀਹੁੱਲਾ ਮੁਜਾਹਿਦ। ਤਸਵੀਰ ਰਾਹੀਂ: ਸੁਰਿੰਦਰ ਕੋਛੜ
26-09-2026