ਖ਼ਾਲਸਾ ਕਾਲਜ ਰਣਜੀਤ ਐਵੀਨਿਊ ਵਿਖੇ ‘ਬੇਕਾਰ ਕਾਗ਼ਜ਼ੀ ਸਮੱਗਰੀ ਨੂੰ ਵਰਤੋਂ ’ਚ ਲਿਆਉਣ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਰਣਜੀਤ ਐਵੀਨਿਊ ਵਲੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ‘ਵੇਸਟ ਟੂ ਗ੍ਰੀਨ ਡੈਕੋਰ : ਕਾਗ਼ਜ਼ ਦੀ ਮੁੜ ਕਲਪਨਾ’ ਵਿਸ਼ੇ ’ਤੇ ਰਚਨਾਤਮਿਕ ਅਤੇ ਵਾਤਾਵਰਨ ਕੇਂਦਰਿਤ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਅਮਨਦੀਪ ਸਿੰਘ ਗਿੱਲ ਨੇ ਸ਼ਿਰਕਤ ਕੀਤੀ।
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਰਣਜੀਤ ਐਵੀਨਿਊ ਵਲੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ‘ਵੇਸਟ ਟੂ ਗ੍ਰੀਨ ਡੈਕੋਰ : ਕਾਗ਼ਜ਼ ਦੀ ਮੁੜ ਕਲਪਨਾ’ ਵਿਸ਼ੇ ’ਤੇ ਰਚਨਾਤਮਿਕ ਅਤੇ ਵਾਤਾਵਰਨ ਕੇਂਦਰਿਤ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਅਮਨਦੀਪ ਸਿੰਘ ਗਿੱਲ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਮਨਦੀਪ ਕੌਰ ਨੇ ਮੁੱਖ ਮਹਿਮਾਨ ਤੇ ਸਰੋਤ ਵਿਅਕਤੀ ਗਿੱਲ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਵਰਕਸ਼ਾਪ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਰਾਹੀਂ ਆਯੋਜਿਤ ਕੀਤੀ ਗਈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਸ: ਗਿੱਲ ਵਲੋਂ 130 ਤੋਂ ਵਧੇਰੇ ਵਿਦਿਆਰਥੀਆਂ ਨੂੰ ਬੇਕਾਰ ਕਾਗਜ਼ੀ ਸਮੱਗਰੀ ਨੂੰ ਉਪਯੋਗੀ ਅਤੇ ਆਕਰਸ਼ਕ ਸਜਾਵਟੀ ਵਸਤੂਆਂ ’ਚ ਬਦਲਣ ਲਈ ਮਾਰਗ ਦਰਸ਼ਨ ਦਿੱਤਾ। ਵਰਕਸ਼ਾਪ ਦੌਰਾਨ ਪੁਰਾਣੇ ਫਲੈਕਸ, ਵਰਤੇ ਹੋਏ ਉੱਤਰ ਪੱਤਰਾਂ, ਅਖ਼ਬਾਰਾਂ, ਗੱਤੇ ਅਤੇ ਹੋਰ ਬੇਕਾਰ ਕਾਗਜ਼ੀ ਸਮੱਗਰੀ ਦੀ ਮੁੜ ਵਰਤੋਂ ਅਤੇ ਅਪਸਾਈਕਲਿੰਗ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਵਿਦਿਆਰਥੀਆਂ ਨੇ ਪ੍ਰੈਕਟੀਕਲ ਗਤੀਵਿਧੀਆਂ ਰਾਹੀਂ ਪੁਰਾਣੇ ਫਲੈਕਸ ਦੇ ਪਿਛਲੇ ਪਾਸੇ ਡਰਾਇੰਗ ਅਤੇ ਪੇਂਟਿੰਗ ਕਰਨ, ਬੇਕਾਰ ਕਾਗਜ਼ਾਂ ਨਾਲ ਘਰਾਂ ਲਈ ਸਜਾਵਟੀ ਵਸਤੂਆਂ ਤਿਆਰ ਕਰਨ ਅਤੇ ਪੁਰਾਣੇ ਗੱਤਿਆਂ ਤੋਂ ਕਠਪੁਤਲੀਆਂ ਬਣਾਉਣ ਸੰਬੰਧੀ ਸਿਖਲਾਈ ਪ੍ਰਾਪਤ ਕੀਤੀ।