ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਸਵਰਅੰਮ੍ਰਿਤ’ ਲੜੀ ਤਹਿਤ ਸੰਗੀਤਕ ਪੇਸ਼ਕਾਰੀ
ਅੰਮ੍ਰਿਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ ਆਰਟਸ ਵਿਭਾਗ ਵਿਖੇ ‘ਸਵਰਅੰਮ੍ਰਿਤ’ ਲੜੀ ਦੇ ਤਹਿਤ ਇਕ ਸੰਗੀਤਕ ਪੇਸ਼ਕਾਰੀ ਦਾ ਆਯੋਜਨ ਉਪ ਕੁਲਪਤੀ ਪ੍ਰੋ. (ਡਾ.)
ਅੰਮ੍ਰਿਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ ਆਰਟਸ ਵਿਭਾਗ ਵਿਖੇ ‘ਸਵਰਅੰਮ੍ਰਿਤ’ ਲੜੀ ਦੇ ਤਹਿਤ ਇਕ ਸੰਗੀਤਕ ਪੇਸ਼ਕਾਰੀ ਦਾ ਆਯੋਜਨ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ । ਇਸ ਲੜੀ ਦੀ ਪ੍ਰਧਾਨਗੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਵਲੋਂ ਕੀਤੀ ਗਈ। ਉਨ੍ਹਾਂ ਇਸ ਮੌਕੇ ਮੁੱਖ ਵਕਤਾ ਵਜੋਂ ਹਾਜ਼ਰ ਗਾਇਕੀ ਦੇ ਰਾਮਪੁਰ ਘਰਾਣੇ ਦੇ ਗਾਇਕ, ਪ੍ਰੋ. ਸੁਬੇਂਧੂ ਘੋਸ਼ ਬਾਰੇ ਦੱਸਦਿਆਂ ਕਿਹਾ ੳਹ ਪਦਮ ਸ੍ਰੀ ਉਸਤਾਦ ਹਫ਼ੀਜ਼ ਅਹਿਮਦ ਖਾਂ ਅਤੇ ਭਿੰਡੀ ਬਾਜ਼ਾਰ ਘਰਾਣੇ ਦੇ ਆਮਾਨ ਅਲੀ ਦੇ ਸ਼ਾਗਿਰਦ ਰਾਮੇਸ਼ ਨਾਦਕਰਨੀ ਦੇ ਸ਼ਿਸ਼ ਹਨ । ਦੀਪ ਮਾਲਾ ਉਪਰੰਤ ਪ੍ਰੋ. ਸੁਬੇਂਧੂ ਘੋਸ਼ ਵਲੋਂ ਸੰਗੀਤਕ ਪੇਸ਼ਕਾਰੀ ਦਿੱਤੀ ਗਈ ਜਿਸਦੇ ਅੰਤਰਗਤ ਰਾਮਪੁਰ ਅਤੇ ਭਿੰਡੀਬਾਜ਼ਾਰ ਘਰਾਣੇ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦੇ ਅਹੀਰ ਭੈਰਵ, ਤੋੜੀ, ਹੰਸਧਵਨੀ, ਯਮਨ ਅਤੇ ਕਿਰਵਾਨੀ ਰਾਗਾਂ ਵਿਚ ਵਿਭਿੰਨ ਬੰਦਿਸ਼ਾਂ ਅਤੇ ਤਰਾਨਿਆਂ ਦੀ ਪ੍ਰਸਤੁਤੀ ਦਿੱਤੀ । ਇਨ੍ਹਾਂ ਪ੍ਰਸਤੁਤੀਆਂ ਦੌਰਾਨ ਹਰਮੋਨੀਅਮ ’ਤੇ ਵਿਭਾਗ ਦੇ ਅਧਿਆਪਕ ਹਰਸਿਮਰਨ ਸਿੰਘ, ਤਬਲੇ ’ਤੇ ਗੁਣਵੀਰ ਸਿੰਘ ਅਤੇ ਤਾਨਪੁਰੇ ’ਤੇ ਵਿਭਾਗ ਦੇ ਵਿਦਿਆਰਥੀ ਯੋਗੇਸ਼ ਸ਼ਰਮਾ ਵਲੋਂ ਸਾਥ ਨਿਭਾਇਆ ਗਿਆ। ਮੰਚ ਸੰਚਾਲਨ ਵਿਭਾਗ ਦੇ ਵਿਦਿਆਰਥੀ ਯੋਗੇਸ਼ ਸ਼ਰਮਾਂ ਵਲੋਂ ਕੀਤਾ ਗਿਆ। ਇਸ ਮੌਕੇ ਡਾ. ਕੁਲਦੀਪ ਸਿੰਘ ਇਲੈਕਟ੍ਰਾਨਿਕ ਵਿਭਾਗ ਅਤੇ ਡਾ. ਨਿਰਮਲਾ ਸੋਸ਼ਿਆਲੋਜੀ ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਸ਼ਾਮਿਲ ਸਨ ।