24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕਿਹਾ ਧਾਰਮਿਕਤਾ ਦੀ ਆੜ ’ਚ ਚਲ ਰਹੇ ਗ਼ਲਤ ਕੰਮ

ਅੰਮ੍ਰਿਤਸਰ, 23 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਕ ਹੋਟਲ ’ਚ ਕੰਮ ਕਰਦੀ ਕੁੜੀ ਨੇ ਹੋਟਲ ਕਾਰੋਬਾਰੀਆਂ ’ਤੇ ਗੰਭੀਰ ਦੋਸ਼ ਲਾਉਂਦਿਆਂ ਨੌਜਵਾਨ ਪੀੜ੍ਹੀ ਨੂੰ ਵੀ ਸਵਾਲਾਂ ਦੇ ਘੇਰੇ ’ਚ ਲੈ ਆਂਦਾ ਹੈ। ਹਾਲਾ ਕਿ ਇਸ ਵੀਡੀਓ ਦੀ ਪ੍ਰਮਾਣਕਿਤਾ ਤੇ ਲਾਏ ਦੋਸ਼ਾਂ ਸੰਬੰਧੀ ਕਿਸੇ ਵੀ ਅਧਿਕਾਰਿਤ ਸੰਸਥਾ ਜਾਂ ਪੁਲਿਸ ਵਲੋਂ ਪੁਸ਼ਟੀ ਨਹੀਂ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 24-09-2026
ਅੰਮ੍ਰਿਤਸਰ, 23 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਕ ਹੋਟਲ ’ਚ ਕੰਮ ਕਰਦੀ ਕੁੜੀ ਨੇ ਹੋਟਲ ਕਾਰੋਬਾਰੀਆਂ ’ਤੇ ਗੰਭੀਰ ਦੋਸ਼ ਲਾਉਂਦਿਆਂ ਨੌਜਵਾਨ ਪੀੜ੍ਹੀ ਨੂੰ ਵੀ ਸਵਾਲਾਂ ਦੇ ਘੇਰੇ ’ਚ ਲੈ ਆਂਦਾ ਹੈ। ਹਾਲਾ ਕਿ ਇਸ ਵੀਡੀਓ ਦੀ ਪ੍ਰਮਾਣਕਿਤਾ ਤੇ ਲਾਏ ਦੋਸ਼ਾਂ ਸੰਬੰਧੀ ਕਿਸੇ ਵੀ ਅਧਿਕਾਰਿਤ ਸੰਸਥਾ ਜਾਂ ਪੁਲਿਸ ਵਲੋਂ ਪੁਸ਼ਟੀ ਨਹੀਂ ਕੀਤੀ ਗਈ । ਦੋਸ਼ ਲਾਉਣ ਵਾਲੀ ਕੁੜੀ ਬੇ ਸਿਰ ਪੈਰ ਦੇ ਦੋਸ਼ ਲਾਉਂਦਿਆਂ ਕਹਿ ਰਹੀ ਹੈ ਕਿ ਅੰਮ੍ਰਿਤਸਰ ਦੇ ਹੋਟਲਾਂ ’ਚ ਧਾਰਮਿਕਤਾ ਦੀ ਆੜ ’ਚ ਦੇਹ ਵਪਾਰ ਹੋ ਰਿਹਾ ਹੈ ਜਿਸ ’ਚ ਹੋਟਲ ਮਾਲਕ ਤੇ ਕਰਮਚਾਰੀ ਵੀ ਸ਼ਾਮਿਲ ਹਨ। ਉਸਨੇ ਦੱਸਿਆ ਕਿ ਇਥੇ ਧਾਰਮਿਕਤਾ ਦੀ ਆੜ ’ਚ ਘਰੋਂ ਧਾਰਮਿਕ ਸਥਾਨਾਂ ’ਤੇ ਜਾਣ ਦਾ ਬਹਾਨਾ ਬਣਾ ਕੇ ਕੁੜੀਆਂ ਨਿਕਲਦੀਆਂ ਹਨ ਅਤੇ ਮਰਦਾਂ ਨਾਲ ਹੋਟਲ ਦੇ ਕਮਰੇ ’ਚ ਪੁੱਜ ਜਾਂਦੀਆਂ ਹਨ । ਦੂਜੇ ਪਾਸੇ ਇਕ ਸਮਾਜ ਸੇਵਕਾ ਮਧੂ ਦੀ ਵੀਡੀਓ ਜ਼ਾਰੀ ਕਰਕੇ ਉਸਨੂੰ ਮੋੜਵਾ ਜਵਾਬ ਦੇ ਰਹੀ ਹੈ ਕਿ ਉਹ ਹੋਟਲ ’ਚ ਕੰਮ ਕਰਦੀ ਤੇ ਜੇਕਰ ਉਥੇ ਕੁੜੀਆਂ ਆਉਂਦੀਆਂ ਹਨ ਤਾਂ ਇਸ ਦਾ ਕੀ ਸਬੂਤ ਹੈ ਕਿ ਉਹ ਘਰੋਂ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਲਈ ਹੀ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਇਸ ਕੁੜੀ ਖਿਲਾਫ਼ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਸਰਕਾਰ ਬਣਨ ’ਤੇ ਪਹਿਲਾ ਕੰਮ ਪੰਜਾਬ ’ਚੋਂ ਨਸ਼ਾ ਖ਼ਤਮ ਕਰਨਾ ਹੋਵੇਗਾ- ਸਿਰਸਾ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਓਪਨ ਮਾਈਕ ਦਾ ਆਯੋਜਨ
Ad Position 24