18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਓਕਿਊਲਰ ਟਰਾਮਾ ਸੁਸਾਇਟੀ ਆਫ਼ ਇੰਡੀਆ ਵਲੋਂ ਅੰਮ੍ਰਿਤਸਰ ਵਿਚ 2 ਰੋਜ਼ਾ ਕੌਮੀ ਕਾਨਫ਼ਰੰਸ ਕੱਲ੍ਹ ਤੋਂ-ਡਾ. ਸ਼ਕੀਨ ਸਿੰਘ

ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ)-ਓਕਿਊਲਰ ਟਰਾਮਾ ਸੁਸਾਇਟੀ ਆਫ਼ ਇੰਡੀਆ (ਓ. ਟੀ.

Ad Position 21
No active advertisement
ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ)-ਓਕਿਊਲਰ ਟਰਾਮਾ ਸੁਸਾਇਟੀ ਆਫ਼ ਇੰਡੀਆ (ਓ. ਟੀ. ਐੱਸ. ਆਈ.) ਵਲੋਂ 19 ਤੇ 20 ਸਤੰਬਰ ਨੂੰ ਦੋ ਰੋਜ਼ਾ ਸਾਲਾਨਾ ਕੌਮੀ ਕਾਨਫੰਰਸ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ’ਚ ਦੇਸ਼ ਭਰ ਤੋਂ ਅੱਖ ਰੋਗਾਂ ਦੇ ਮਾਹਿਰ, ਵਿਟਰਿਓ ਰੈਟੀਨਲ ਸਰਜਨ, ਜਨਤਕ ਸਿਹਤ ਮਾਹਿਰਾਂ ਤੇ ਨੀਤੀ ਘਾੜੇ ਇਕਠੇ ਹੋਣਗੇ ਤਾਂ ਜੋ ਦੇਸ਼ ਭਰ ’ਚ ਅੰਨ੍ਹੇਪਣ ਦੀ ਰੋਕਥਾਮ ਦੇ ਸਭ ਤੋਂ ਪਛਾਣੇ ਗਏ ਕਾਰਨ ’ਚੋਂ ਇਕ ਅੱਖ ਦੀ ਸੱਟ ਓਕਲੋਰ ਟਰੋਮਾ ਨਾਲ ਨਜਿਠਿਆ ਜਾ ਸਕੇ। ਇਹ ਪ੍ਰਗਟਾਵਾ ਕਾਨਫੰਰਸ ਦੇ ਮੁਖ ਪ੍ਰਬੰਧਕ ਤੇ ਅੱਖ ਰੋਗਾਂ ਦੇ ਵਿਸ਼ਵ ਪ੍ਰਸਿਧ ਮਾਹਿਰ ਡਾ. ਸ਼ਕੀਨ ਸਿੰਘ ਨੇ ਦੱਸਿਆ ਕਿ ਹਰ ਸਾਲ ਦੇਸ਼ ਭਰ ‘ਚ ਬੱਚੇ ਅਤੇ ਨੌਜਵਾਨ ਅਜਿਹੀਆਂ ਸੱਟਾਂ ਕਾਰਨ ਅੰਸ਼ਕ ਜਾਂ ਪੂਰੀ ਤਰ੍ਹਾਂ ਆਪਣੀ ਨਜ਼ਰ ਗੁਆ ਬੈਠਦੇ ਹਨ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ: ਜਿਵੇਂ ਕਿ ਤਿਉਹਾਰਾਂ ਦੌਰਾਨ ਪਟਾਕਿਆਂ ਨਾਲ ਵਾਪਰਨ ਵਾਲੇ ਹਾਦਸੇ, ਖੇਡਾਂ ਦੇ ਮੈਦਾਨ ਵਿਚ ਲੱਗਣ ਵਾਲੀਆਂ ਸੱਟਾਂ, ਖੇਤੀਬਾੜੀ ਦੇ ਕੰਮ ਦੌਰਾਨ ਸੱਟਾਂ, ਘਰ ਜਾਂ ਕੰਮ ਵਾਲੀ ਥਾਂ ’ਤੇ ਰਸਾਇਣਾਂ ਦਾ ਛਿੱਟਾ ਪੈਣਾ, ਗਰਮੀ ਜਾਂ ਅੱਗ ਨਾਲ ਸੜਨਾ, ਅਤੇ ਸੰਘਰਸ਼-ਪ੍ਰਭਾਵਿਤ ਖੇਤਰਾਂ ਵਿਚ ਪੈਲੇਟ ਛਰ੍ਹੇ ਨਾਲ ਲੱਗਣ ਵਾਲੀਆਂ ਸੱਟਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਉਮਰ-ਸੰਬੰਧਤ ਅੱਖਾਂ ਦੀਆਂ ਬਿਮਾਰੀਆਂ ਦੇ ਉਲਟ, ਸੱਟ (ਟਰਾਮਾ) ਬਿਨਾਂ ਕਿਸੇ ਚਿਤਾਵਨੀ ਦੇ ਲੱਗਦੀ ਹੈ ਅਤੇ ਅਕਸਰ ਵਿਅਕਤੀ, ਪਰਿਵਾਰ ਅਤੇ ਸਿਹਤ ਪ੍ਰਣਾਲੀ ’ਤੇ ਜੀਵਨ ਭਰ ਦਾ ਬੋਝ ਪਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਪ੍ਰਮੁੱਖ ਅੱਖ ਰੋਗ ਮਾਹਿਰਾਂ ਤੋਂ ਇਲਾਵਾ ਇਸ ਕਾਨਫੰਰਸ ਨੂੂੰ ਸਿੰਗਾਪੁਰ ਦੇ ਡਾ. ਗੰਗਾਧਰ ਸੁੰਦਰ ਸੰਬੋਧਨ ਕਰ ਰਹੇ ਹਨ, ਜੋ ‘ਏਸ਼ੀਆ ਪੈਸੀਫਿਕ ਸੁਸਾਇਟੀ ਆਫ਼ ਓਕਿਊਲਰ ਟਰਾਮਾ’ ਦੀ ਨੁਮਾਇੰਦਗੀ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦਿਸ਼ਿਕਾ ਸੂਰੀ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਰੇਲਵੇ ਸਟੇਸ਼ਨ ’ਤੇ ਦੀਵੇ ਜਗਾ ਕੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ
Ad Position 24