ਧਿਆਨ ਦੁਆਰਾ ਤਣਾਅ ਤੋਂ ਮੁਕਤੀ ਸੰਭਵ-ਸੰਤ ਰਾਜਿੰਦਰ ਸਿੰਘ
ਅੰਮ੍ਰਿਤਸਰ, 17 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਜਿੰਦਰ ਸਿੰਘ ਮਹਾਰਾਜ ਨੇ ਕਿਹਾ ਕਿ ਅੱਜ ਬਹੁਤੇ ਲੋਕ ਬਹੁਤ ਹੀ ਤਣਾਅ ਵਾਲੇ ਦੌਰ ਵਿਚੋਂ ਗੁਜ਼ਰ ਰਹੇ ਹਨ। ਸਾਡੀ ਜ਼ਿੰਦਗੀ ‘ਤੇ ਬੋਝ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਇਸ ਨਾਲ ਸਾਡਾ ਜਿਸਮ ਅਤੇ ਦਿਮਾਗ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗ ਪਏ ਹਨ।
ਸ
ਸੰਤ ਰਾਜਿੰਦਰ ਸਿੰਘ ਮਹਾਰਾਜ।
18-09-2026
ਅੰਮ੍ਰਿਤਸਰ, 17 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਜਿੰਦਰ ਸਿੰਘ ਮਹਾਰਾਜ ਨੇ ਕਿਹਾ ਕਿ ਅੱਜ ਬਹੁਤੇ ਲੋਕ ਬਹੁਤ ਹੀ ਤਣਾਅ ਵਾਲੇ ਦੌਰ ਵਿਚੋਂ ਗੁਜ਼ਰ ਰਹੇ ਹਨ। ਸਾਡੀ ਜ਼ਿੰਦਗੀ ‘ਤੇ ਬੋਝ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਇਸ ਨਾਲ ਸਾਡਾ ਜਿਸਮ ਅਤੇ ਦਿਮਾਗ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗ ਪਏ ਹਨ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਕੋਈ ਅਜਿਹਾ ਤਰੀਕਾ ਕੱਢੀਏ ਜਿਸ ਨਾਲ ਤਣਾਅ ਦੇ ਦਿਮਾਗੀ, ਭਾਵਨਾਤਮਕ ਤੇ ਸਰੀਰਕ ਪ੍ਰਭਾਵ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਭਾਵਨਾਵਾਂ ਦੇ ਤੂਫ਼ਾਨ ਅਤੇ ਤਣਾਅ ਨੂੰ ਖ਼ਤਮ ਕਰਨ ਲਈ ਲੋਕਾਂ ਦਾ ਰੁਝਾਨ ਧਿਆਨ ਦੀ ਵਿੱਦਿਆ ਵੱਲ ਹੋਇਆ ਹੈ। ਧਿਆਨ ਦੇ ਸਰੀਰਕ ਤੇ ਮਾਨਸਿਕ, ਬਹੁਤ ਸਾਰੇ ਫ਼ਾਇਦੇ ਹਨ। ਧਿਆਨ ਦੋ ਪ੍ਰਕਾਰ ਨਾਲ ਸਾਡੀ ਮਦਦ ਕਰਦਾ ਹੈ। ਪਹਿਲਾ, ਇਹ ਸਾਨੂੰ ਜਿਸਮਾਨੀ ਤੌਰ ‘ਤੇ ਸ਼ਾਂਤ ਕਰਦਾ ਹੈ। ਦੂਜਾ, ਅਸੀਂ ਇਸ ਦੇ ਜ਼ਰੀਏ ਉਸ ਅਵਸਥਾ ‘ਚ ਪਹੁੰਚ ਜਾਂਦੇ ਹਾਂ ਜਿਥੇ ਅਸੀਂ ਪ੍ਰਭੂ ਦੇ ਪਿਆਰ ਤੇ ਪਰਮ-ਆਨੰਦ ‘ਚ ਇਸ ਕਦਰ ਖੋਹ ਜਾਂਦੇ ਹਾਂ ਕਿ ਅਸੀਂ ਭੌਤਿਕ ਜਗਤ ਦੇ ਦੁੱਖਾਂ-ਦਰਦਾਂ ਨੂੰ ਭੁੱਲ ਜਾਂਦੇ ਹਾਂ। ਧਿਆਨ ਦੇ ਸਮੇਂ ਸਾਡੀਆਂ ਸੰਸਾਰਿਕ ਸਮੱਸਿਆਵਾਂ ਜਿਉਂ ਦੀਆਂ ਤਿਉਂ ਰਹਿੰਦੀਆਂ ਹਨ, ਪਰ ਧਿਆਨ ਦੇ ਜ਼ਰੀਏ ਅਸੀਂ ਭੌਤਿਕ ਜਗਤ ਵਿਚ ਰਹਿੰਦੇ ਹੋਏ ਵੀ ਪ੍ਰਭੂ ਦੀ ਯਾਦ ਅਤੇ ਉਸ ਦੇ ਆਨੰਦ ਵਿਚ ਇਸ ਕਦਰ ਮਸਤ ਰਹਿੰਦੇ ਹਾਂ ਕਿ ਸਾਨੂੰ ਆਪਣੀਆਂ ਸਮੱਸਿਆਵਾਂ ਅਤੇ ਦੁੱਖਾਂ-ਦਰਦਾਂ ਦਾ ਅਹਿਸਾਸ ਨਹੀਂ ਹੁੰਦਾ। ਸੰਤ ਰਜਿੰਦਰ ਸਿੰਘ ਆਪਣੇ ਦੋ ਦਿਨਾਂ ਦੇ ਸਤਿਸੰਗ ਪ੍ਰੋਗਰਾਮ ਲਈ 7 ਅਕਤੂਬਰ 2026 ਨੂੰ ਅੰਮ੍ਰਿਤਸਰ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਦੁਸਹਿਰਾ ਗਰਾਉਂਡ ਰਣਜੀਤ ਐਵੇਨਿਊ ਵਿਖੇ ਸ਼ਾਮ 7 ਵਜੇ ਉਹ ਸਤਿਸੰਗ ਸਮਾਗਮ ‘ਚ ਸੰਗਤਾਂ ਨੂੰ ਨਿਹਾਲ ਕਰਨਗੇ।