16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਹਾਈ ਕੋਰਟ ਦੇ ਹੁਕਮਾਂ ’ਤੇ ਨਗਰ ਨਿਗਮ ਵਲੋਂ ਗੈਰ-ਕਾਨੂੰਨੀ ਡੇਅਰੀਆਂ ’ਤੇ ਕੀਤੀ ਕਾਰਵਾਈ 8 ਡੇਅਰੀਆਂ ਦੇ ਪਸ਼ੂਆਂ ਨੂੰ ਕਬਜ਼ੇ ’ਚ ਲੈ ਕੇ ਨਿਗਮ ਨੇ ਗਊਸ਼ਾਲਾ ਭੇਜਿਆ

ਅੰਮ੍ਰਿਤਸਰ, 15 ਸਤੰਬਰ (ਹਰਮਿੰਦਰ ਸਿੰਘ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਨਗਰ ਨਿਗਮ ਵਲੋਂ ਸ਼ਹਿਰ ਦੀਆਂ ਹੱਦਾਂ ਅੰਦਰ ਚੱਲ ਰਹੀਆਂ ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਵਿਰੁੱਧ ਇਕ ਵੱਡੀ ਕਾਰਵਾਈ ਕੀਤੀ ਗਈ। ਇਹ ਸਾਂਝੀ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੱਛਮੀ ਜ਼ੋਨ ਦੇ ਖੇਤਰ ਵਿਚ ਪੈਂਦੀ ਵਾਰਡ ਨੰਬਰ 71 ਦੇ ਗੁਰੂ ਨਾਨਕਪੁਰਾ ਅਤੇ ਵਾਰਡ ਨੰਬਰ 72 ਦੇ ਪ੍ਰੇਮ ਨਗਰ ਵਿਚ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਅੰਮ੍ਰਿਤਸਰ, 15 ਸਤੰਬਰ (ਹਰਮਿੰਦਰ ਸਿੰਘ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਨਗਰ ਨਿਗਮ ਵਲੋਂ ਸ਼ਹਿਰ ਦੀਆਂ ਹੱਦਾਂ ਅੰਦਰ ਚੱਲ ਰਹੀਆਂ ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਵਿਰੁੱਧ ਇਕ ਵੱਡੀ ਕਾਰਵਾਈ ਕੀਤੀ ਗਈ। ਇਹ ਸਾਂਝੀ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੱਛਮੀ ਜ਼ੋਨ ਦੇ ਖੇਤਰ ਵਿਚ ਪੈਂਦੀ ਵਾਰਡ ਨੰਬਰ 71 ਦੇ ਗੁਰੂ ਨਾਨਕਪੁਰਾ ਅਤੇ ਵਾਰਡ ਨੰਬਰ 72 ਦੇ ਪ੍ਰੇਮ ਨਗਰ ਵਿਚ ਕੀਤੀ ਗਈ। ਇਸ ਦੌਰਾਨ ਪਸ਼ੂ ਮਾਲਕਾਂ ਵਲੋਂ ਨਿਗਮ ਦੀ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ, ਜਿਸ ਕਾਰਨ ਕੁਝ ਸਮਾਂ ਸਥਿਤੀ ਤਨਾਅ ਪੂਰਵਕ ਬਣੀ ਰਹੀ। ਡਿਊਟੀ ਮੈਜਿਸਟ੍ਰੇਟ ਅੰਗਦ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਵਿਚ ਨਿਗਮ ਦੇ ਸਿਹਤ ਵਿਭਾਗ ਦੀ ਪੱਛਮੀ ਜੋਨ ਟੀਮ, ਕੇਟਲ ਇੰਪੌਂਡ ਟੀਮ, ਨਗਰ ਨਿਗਮ ਪੁਲਿਸ ਫੋਰਸ ਅਤੇ ਜਿਲ੍ਹਾ ਪੁਲਿਸ ਮੁਲਾਜ਼ਮ ਮੌਜੂਦ ਸਨ। ਇਸ ਮੌਕੇ 8 ਗੈਰ-ਕਾਨੂੰਨੀ ਡੇਅਰੀਆਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਜਬਤ ਕੀਤੇ ਗਏ ਪਸ਼ੂਆਂ ਨੂੰ ਲੈ ਕੇ ਗਊਸ਼ਾਲਾ ਭੇਜ ਦਿੱਤਾ ਗਿਆ। ਕਾਰਵਾਈ ਦੌਰਾਨ ਪਸ਼ੂ ਡੇਅਰੀ ਮਾਲਕਾਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ, ਪਰ ਟੀਮ ਨੇ ਆਪਣੀ ਡਿਊਟੀ ‘ਤੇ ਡਟੇ ਰਹਿੰਦਿਆਂ ਕੰਮ ਜਾਰੀ ਰੱਖਿਆ ਅਤੇ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ। ਇਸ ਤੋਂ ਬਾਅਦ ਨਗਰ ਨਿਗਮ ਟੀਮ ਦੁਆਰਾ ਸ਼ਹਿਰ ਦੇ ਬਾਕੀ ਪਸ਼ੂ ਡੇਅਰੀ ਮਾਲਕਾਂ ਨੂੰ ਅਪੀਲ ਤੇ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਪਸ਼ੂਆਂ ਨੂੰ ਨਗਰ ਨਿਗਮ ਦੀ ਹੱਦ ਤੋਂ ਪੱਕੇ ਤੌਰ ’ਤੇ ਬਾਹਰ ਲੈ ਜਾਣ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੂਰੇ ਸ਼ਹਿਰ ਵਿਚੋਂ ਗੈਰ-ਕਾਨੂੰਨੀ ਡੇਅਰੀਆਂ ਨੂੰ ਹਟਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਜੇਕਰ ਪਸ਼ੂਆਂ ਨੂੰ ਨਗਰ ਨਿਗਮ ਦੀ ਹੱਦ ਤੋਂ ਬਾਹਰ ਨਾ ਲਿਜਾਇਆ ਗਿਆ ਤਾਂ ਆਉਣ ਵਾਲੇ ਸਮੇਂ ’ਚ ਪਸ਼ੂ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਸ਼ੂ ਜ਼ਬਤ ਕਰ ਲਏ ਜਾਣਗੇ। ਇਸ ਮੌਕੇ ਸਿਹਤ ਅਫ਼ਸਰ ਡਾ: ਰਮਾ , ਸਰਬਜੀਤ ਸਿੰਘ, ਰਵਿੰਦਰ ਕੁਮਾਰ, ਬ੍ਰਹਮਦਾਸ, ਸ਼ਾਮ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਤੋਂ ਲਿਆਂਦਾ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਕਰਮਵੀਰ 19 ਤੱਕ ਪੁਲਿਸ ਰਿਮਾਂਡ ’ਤੇ ਅਗਲੀ ਖ਼ਬਰ ਨਿਗਮ ਵਲੋਂ ਗ਼ੈਰ-ਕਾਨੂੰਨੀ ਹੋਰਡਿੰਗ ਹਟਾਉਣ ਦੇ ਨਾਲ ਹੀ ਮੁੱਖ ਸੜਕਾਂ ਤੇ ਚੌਕਾਂ ਨੂੰ ਕੀਤਾ ਜਾਵੇਗਾ ਸਾਫ਼
Ad Position 24