13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਫੁਲਕਾਰੀ ਵਲੋਂ ਸੁਹੇਲ ਸੇਠ ਦੀ ਕਿਤਾਬ ‘ਡਬਲਿਊ ਟੀ. ਐੱਫ. ਇੰਡੀਆ: ਆਰ ਵੂਈ ਲੂਜਿੰਗ ਦੀ ਫਲਾਟ ?’ ਸਬੰਧੀ ਸਮਾਗਮ - ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 12 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫੁਲਕਾਰੀ ਵੂਮੈਨ ਆਫ਼ ਅੰਮ੍ਰਿਤਸਰ ਨੇ ਸੁਹੇਲ ਸੇਠ ਦੀ ਕਿਤਾਬ ‘ਡਬਲਿਊ ਟੀ. ਐਫ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਅੰਮ੍ਰਿਤਸਰ, 12 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫੁਲਕਾਰੀ ਵੂਮੈਨ ਆਫ਼ ਅੰਮ੍ਰਿਤਸਰ ਨੇ ਸੁਹੇਲ ਸੇਠ ਦੀ ਕਿਤਾਬ ‘ਡਬਲਿਊ ਟੀ. ਐਫ. ਇੰਡੀਆ: ਆਰ ਵੂਈ ਲੂਜਿੰਗ ਦੀ ਫਲਾਟ ?’ ਦੇ ਲੋਕ ਅਰਪਣ ਸਬੰਧੀ ਸਮਾਗਮ ਕਰਵਾਇਆ, ਜਿਸ ’ਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਸਮੇਤ 250 ਤੋਂ ਵਧੇਰੇ ਫੁਲਕਾਰੀ ਦੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਚਰਚਾ ’ਚ ਲੋਕਾਂ ਨੂੰ ਟੋਇਆਂ, ਬਿਜਲੀ ਕੱਟਾਂ ਅਤੇ ਉਸ ਚੁੱਪ ਸਵੀਕ੍ਰਿਤੀ ਦਾ ਸਾਹਮਣਾ ਕਰਵਾਇਆ ਗਿਆ ਜੋ ਅੱਜ ਦੇ ਸ਼ਹਿਰੀ ਭਾਰਤੀ ਜੀਵਨ ਦੀ ਪਛਾਣ ਬਣ ਚੁੱਕੀ ਹੈ ਅਤੇ ਇਹ ਸਵਾਲ ਚੁੱਕਿਆ ਗਿਆ ਕਿ ਆਖ਼ਿਰ ਇਹ ਸਭ ਅਜੇ ਵੀ ਕਿਉਂ ਆਮ ਲੱਗਦਾ ਹੈ। ਸੰਸਥਾਪਕ ਪ੍ਰਨੀਤ ਬੱਬਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਮੁਸਕਾਨ ਜੋਸਨ ਨੇ ਸੁਆਗਤੀ ਭਾਸ਼ਣ ਨਾਲ ਸ਼ਾਮ ਦੀ ਸ਼ੁਰੂਆਤ ਕੀਤੀ, ਸ਼ੀਤਲ ਖੰਨਾ ਨੇ ਮੇਜ਼ਬਾਨੀ ਅਤੇ ਸੋਨਾਕਸ਼ੀ ਕੁੰਦਰਾ ਨੇ ਧੰਨਵਾਦ ਮਤਾ ਪੇਸ਼ ਕੀਤਾ। ਇਸ ਦੌਰਾਨ ਕਮਲ ਉੱਪਲ, ਪਾਇਲ ਮਹਿਰਾ ਅਤੇ ਰੀਨਾ ਕੁੰਦਰਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਫੁਲਕਾਰੀ ਦੀ ਸਾਬਕਾ ਪ੍ਰਧਾਨ ਦੀਪਾ ਸਵਾਨੀ ਨਾਲ ਚਰਚਾ ਕਰਦਿਆਂ ਸੁਹੇਲ ਸੇਠ ਨੇ ਨਾਗਰਿਕ ਉਦਾਸੀਨਤਾ, ਭਾਰਤ ਦੀ ਉਸ ਪ੍ਰਵਿਰਤੀ ’ਤੇ ਗੱਲ ਕੀਤੀ ਜੋ ਅਸਾਧਾਰਨ ਨੂੰ ਸਾਧਾਰਨ ਬਣਾ ਦਿੰਦੀ ਹੈ ਅਤੇ ਉਸ ਜਨਤਾ ’ਤੇ ਜੋ ਗੁੱਸਾ ਜ਼ਾਹਰ ਕਰਨ ਵਿਚ ਤੇਜ਼ ਪਰ ਕਾਰਵਾਈ ’ਚ ਧੀਮੀ ਹੈ, ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਫੁਲਕਾਰੀ ਦੀ ਚੇਅਰਪਰਸਨ ਕਵਿਤਾ ਕਾਹਲੋਂ ਨੇ ਕਿਹਾ ਕਿ ਇਸ ਸ਼ਹਿਰ ਨੇ ਇਹ ਮੰਨ ਲੈਣ ਦਾ ਸਿਲਸਿਲਾ ਬਹੁਤ ਝੱਲ ਲਿਆ ਹੈ ਕਿ ਸਭ ਕੁਝ ਠੀਕ ਹੈ, ਜਦਕਿ ਅਜਿਹਾ ਨਹੀਂ ਹੈ।ਨਾਗਰਿਕ ਚੇਤਨਾ ਸਰਕਾਰ ਦਾ ਕੰਮ ਨਹੀਂ ਹੈ, ਇਹ ਸਾਡੀ ਜ਼ਿੰਮੇਵਾਰੀ ਹੈ। ਇਸ ਮੌਕੇ ਨੂਪੁਰ ਕਪੂਰ ਵਾਈਸ ਚੇਅਰਪਰਸਨ, ਡਾ. ਨੀਰੂ ਗੁਪਤਾ, ਮਿੰਨਾ ਸਿੰਘ ਸੰਯੁਕਤ ਸਕੱਤਰ, ਸਲੋਨੀ ਪੋਦਾਰ, ਸਿਮਰਨ ਅਰੋੜਾ ਸੰਯੁਕਤ ਖ਼ਜ਼ਾਨਚੀ, ਪ੍ਰਿਯੰਕਾ ਗੋਇਲ, ਦਿਨਿਕਾ ਜਾਜੂ , ਪ੍ਰਿਅੰਕਾ ਗੋਇਲ ਅਤੇ ਡਾ. ਰੁਮਿਤਾ ਅਰੋੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਨਵੇਂ ਯੂਨਿਟ ਪੈਨਲ ਦਾ ਐਲਾਨ—- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੱਢਿਆ ਖ਼... ਅਗਲੀ ਖ਼ਬਰ 5- ਸਾਲਾ ਕਾਨੂੰਨ ਕੋਰਸਾਂ ਲਈ ਆਨਲਾਈਨ ਕੇਂਦਰੀਕ੍ਰਿਤ ਕੌਂਸਲਿੰਗ ਸਫਲਤਾਪੂਰਵਕ ਮੁਕੰਮਲ
Ad Position 24