‘ਸ੍ਰਿਸ਼ਟੀ ਦੀ ਚਾਦਰ’ ਲੜੀ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 11 ਸਤੰਬਰ (ਜਸਵੰਤ ਸਿੰਘ ਜੱਸ)-ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਈ. ਐੱਚ ਏ.
ਅੰਮ੍ਰਿਤਸਰ, 11 ਸਤੰਬਰ (ਜਸਵੰਤ ਸਿੰਘ ਜੱਸ)-ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਈ. ਐੱਚ ਏ. ਫਾਊਂਡੇਸ਼ਨ ਤੇ ਗੁਰੂ ਤੇਗ ਬਹਾਦਰ ਜੀ 350 ਸਾਲਾ ਸ਼ਹੀਦੀ ਸਮਾਗਮ ਕਮੇਟੀ ਵਲੋਂ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਸਹਿਯੋਗ ਨਾਲ ‘ਸ੍ਰਿਸ਼ਟੀ ਦੀ ਚਾਦਰ’ ਸਿਰਲੇਖ ਹੇਠ ਵਿਸ਼ੇਸ਼ ਅਕਾਦਮਿਕ ਅਤੇ ਅੰਤਰ-ਧਰਮ ਸੈਮੀਨਾਰ ਸਥਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਵਿਖੇ ਕੀਤਾ ਗਿਆ। ਸੈਮੀਨਾਰ ਦੌਰਾਨ ਉੱਘੇ ਸਿੱਖ ਚਿੰਤਕ ਡਾ: ਇੰਦਰਜੀਤ ਸਿੰਘ ਗੋਗੋਆਣੀ ਅਤੇ ਬੁੱਧੀਜੀਵੀ ਡਾ. ਪਿਆਰੇ ਲਾਲ ਗਰਗ ਨੇ ਗੁਰੂ ਸਾਹਿਬ ਦੇ ਅਦੁੱਤੀ ਜੀਵਨ, ਫ਼ਲਸਫ਼ੇ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੇ ਦਿੱਤੀ ਲਾਸਾਨੀ ਸ਼ਹਾਦਤ ਸੰਬੰਧੀ ਚਰਚਾ ਕੀਤੀ। ਇਸ ਸੈਮੀਨਾਰ ਵਿਚ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਕੇਂਦਰੀ ਸਭਿਆਚਾਰਕ ਮੰਤਰਾਲੇ ਦੇ ਮੈਂਬਰ ਸਕੱਤਰ ਡਾ: ਸੱਚਿਦਾਨੰਦ ਜੋਸ਼ੀ ਅਤੇ ਆਈ. ਐੱਚ. ਏ. ਦੇ ਪ੍ਰਧਾਨ ਡਾ: ਸਤਨਾਮ ਸਿੰਘ ਆਹਲੂਵਾਲੀਆ ਤੋਂ ਇਲਾਵਾ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਅਤੇ ਅੰਤਰ-ਧਰਮ ਸੰਸਥਾਵਾਂ ਨਾਲ ਸੰਬੰਧਿਤ ਉੱਘੀਆਂ ਧਾਰਮਿਕ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਵੀ ਹਾਜ਼ਰ ਸਨ। ਡਾ. ਗੋਗੋਆਣੀ ਤੇ ਡਾ: ਗਰਗ ਆਦਿ ਬੁਲਾਰਿਆਂ ਨੇ ਨੌਵੇਂ ਪਾਤਿਸ਼ਾਹ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਅੱਜ ਵੀ ਇਕ ਸਦੀਵੀ ਸੰਦੇਸ਼ ਦਿੰਦੀ ਹੈ । ਕੁਲਜੀਤ ਸਿੰਘ ‘ਸਿੰਘ ਬ੍ਰਦਰਜ਼’ ਨੇ ਕਿਹਾ ਕਿ ਅੱਜ ਜਦੋਂ ਦੁਨੀਆ ਦੇ ਕਈ ਸਮਾਜ ਅੱਜ ਵੀ ਧਾਰਮਿਕ ਆਜ਼ਾਦੀ, ਬਹੁਲਤਾਵਾਦ, ਸਹਿਣਸ਼ੀਲਤਾ ਤੇ ਮਨੁੱਖੀ ਮਰਿਆਦਾ ਵਰਗੇ ਪ੍ਰਸ਼ਨਾਂ ਨਾਲ ਜੂਝ ਰਹੇ ਹਨ, ਤਾਂ ਗੁਰੂ ਸਾਹਿਬ ਦਾ ਸੰਦੇਸ਼ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਦੀਵਾਨ ਦੇ ਪ੍ਰਧਾਨ ਡਾ. ਨਿੱਜਰ ਨੇ ਕਿਹਾ ਕਿ ਨੌਵੇਂ ਗੁਰੂ ਸਾਹਿਬ ਨੇ ਅੰਤਰ-ਆਤਮਾ ਦੀ ਆਜ਼ਾਦੀ ਅਤੇ ਦੂਸਰਿਆਂ ਨੂੰ ਆਪਣੇ ਧਰਮ ਤੇ ਵਿਸ਼ਵਾਸ ਅਨੁਸਾਰ ਜੀਵਨ ਜਿਊਣ ਦੇ ਅਧਿਕਾਰ ਦੀ ਰਾਖੀ ਲਈ ਜ਼ੁਲਮ ਵਿਰੁੱਧ ਖੜ੍ਹੇ ਹੋ ਕੇ ਆਪਣਾ ਜੀਵਨ ਵਾਰ ਦਿੱਤਾ। ਡਾ: ਸਤਨਾਮ ਸਿੰਘ ਆਹਲੂਵਾਲੀਆ ਨੇ ਕਿਹਾ ਕਿ ‘ਸ੍ਰਿਸ਼ਟੀ ਦੀ ਚਾਦਰ’ ਸੈਮੀਨਾਰ ਯਾਤਰਾ ਦਾ ਅਗਲਾ ਸਮਾਗਮ 14 ਸਤੰਬਰ ਨੂੰ ਲੁਧਿਆਣਾ ਵਿਖੇ ਹੋਵੇਗਾ। ਇਸ ਤੋਂ ਬਾਅਦ ਇਹ ਯਾਤਰਾ ਚੰਡੀਗੜ੍ਹ, ਇੰਦੌਰ, ਸ੍ਰੀਨਗਰ, ਅਹਿਮਦਾਬਾਦ, ਚੇਨਈ, ਮੁੰਬਈ, ਨਵੀਂ ਦਿੱਲੀ ਅਤੇ ਕੋਲਕਾਤਾ ਤੱਕ ਜਾਵੇਗੀ। ਇਸ ਮੌਕੇ ਡਾ. ਹਨਵੰਤ ਸਿੰਘ , ਰਮਣੀਕ ਸਿੰਘ ਫ੍ਰੀਡਮ, ਜਸਪਾਲ ਸਿੰਘ ਢਿੱਲੋਂ, ਸਵਾਮੀ ਮਾਧਵਾਨੰਦ, ਇੰਚਾਰਜ ਪੰਜਾਬ ਚਿਨਮਯ ਮਿਸ਼ਨ, ਸਿਆਮਾਨੰਦ ਦਾਸ, ਇਸਕਾਨ, ਅਬਦੁਲ ਨੂਰ, ਪ੍ਰਧਾਨ ਮਜਲਿਸ ਅਹਰਾਰ ਇਸਲਾਮ-ਏ-ਹਿੰਦ, ਫਾਦਰ ਜੌਹਨ ਗਰੇਵਾਲ, ਡਾਇਰੈਕਟਰ, ਇੰਟਰ-ਰਿਲੀਜੀਅਸ ਡਾਇਲਾਗ ਅਤੇ ਡਾ. ਕਿਰਨ ਬ੍ਰਹਮਾਕੁਮਾਰੀਜ਼ ਸਮੇਤ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਸਕੂਲ ਦੇ ਵਿਦਿਆਰਥੀ ਤੇ ਅ ਧਿਆਪਕ ਵੀ ਹਾਜ਼ਰ ਸਨ।