08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੰਜਾਬ ਸਰਕਾਰ ਨੂੰ ਸੂਬੇ ਦੇ ਲੋਕਾਂ ਦੀ ਕੋਈ ਚਿੰਤਾ ਨਹੀ -ਮਲਿਕ

ਅੰਮ੍ਰਿਤਸਰ,7 ਸਤੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸਾਬਕਾ ਪ੍ਰਧਾਨ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਥਨੀ ਅਤੇ ਕਰਨੀ ਵਿਚ ਵੱਡਾ ਅੰਤਰ ਹੈ। ਪੰਜਾਬ ਦੀ ਸੱਤਾ ’ਤੇ ਕਾਬਜ਼ਧਿਰ ਪੰਜਾਬ ਦੇ ਲੋਕਾਂ ਦੇ ਭਵਿੱਖ ਦੀ ਚਿੰਤਾ ਕੀਤੇ ਬਿਨਾਂ ਸਿਰਫ਼ ਸੱਤਾ ਦੇ ਸੁੱਖ ਭੋਗ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਅੰਮ੍ਰਿਤਸਰ,7 ਸਤੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸਾਬਕਾ ਪ੍ਰਧਾਨ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਥਨੀ ਅਤੇ ਕਰਨੀ ਵਿਚ ਵੱਡਾ ਅੰਤਰ ਹੈ। ਪੰਜਾਬ ਦੀ ਸੱਤਾ ’ਤੇ ਕਾਬਜ਼ਧਿਰ ਪੰਜਾਬ ਦੇ ਲੋਕਾਂ ਦੇ ਭਵਿੱਖ ਦੀ ਚਿੰਤਾ ਕੀਤੇ ਬਿਨਾਂ ਸਿਰਫ਼ ਸੱਤਾ ਦੇ ਸੁੱਖ ਭੋਗ ਰਹੀ ਹੈ।ਸ਼ਵੇਤ ਮਲਿਕ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਬੋਰਡ ਵਿਚ ਪੰਜਾਬ ਦੇ 52 ਫੀਸਦੀ ਹਿੱਸੇਦਾਰੀ ਦੇ ਕੋਟੇ ਵਿਚੋਂ 2,500 ਮਹੱਤਵਪੂਰਨ ਅਧਿਕਾਰੀਆਂ, ਇੰਜੀਨੀਅਰਾਂ ਅਤੇ ਸਟਾਫ ਦੇ ਅਹੁੱਦੇ ਖਾਲੀ ਪਏ ਹਨ। ਕੇਂਦਰ ਸਰਕਾਰ ਦੀ ਮੰਜ਼ੂਰੀ ਦੇ ਬਾਵਜੂਦ ਪੰਜਾਬ ਸਰਕਾਰ ਨੇ 2026 ਤੱਕ ਇਹ ਨਿਯੁਕਤੀਆਂ ਨਹੀਂ ਕੀਤੀਆਂ। ਇਸੇ ਅਣਗਹਿਲੀ ਕਾਰਨ 2025 ਦੇ ਹੜ੍ਹਾਂ ਦੌਰਾਨ ਮੌਨਸੂਨ ਤੋਂ ਪਹਿਲਾਂ ਤਿਆਰੀਆਂ ਨਹੀਂ ਹੋ ਸਕੀਆਂ, ਜਿਸ ਕਾਰਨ ਪਿਛਲੇ ਸਾਲ ਆਏ ਹੜ੍ਹਾਂ ‘ਚ 1.75 ਲੱਖ ਏਕੜ ਜ਼ਮੀਨ, 1,650 ਪਿੰਡਾਂ ਅਤੇ ਹਜ਼ਾਰਾਂ ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ। ਮਲਿਕ ਨੇ ਕਿਹਾ ਕਿ ਹੜ੍ਹਾਂ ਦੀ ਤਬਾਹੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਤੁਰੰਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪੀੜਤਾਂ ਨੂੰ ਵਿੱਤੀ ਰਾਹਤ ਪਹੁੰਚਾਈ, ਪਰ ਕੇਂਦਰ ਵਲੋਂ ਦਿੱਤੇ ਗਏ 12,000 ਕਰੋੜ ਰੁਪਏ ਦੇ ਆਫ਼ਤ ਪ੍ਰਬੰਧਨ ਫੰਡ ਦਾ ਪੰਜਾਬ ਸਰਕਾਰ ਅੱਜ ਤੱਕ ਹਿਸਾਬ ਨਹੀਂ ਦੇ ਸਕੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਿਆਸੀ ਹਿੱਤਾਂ ਕਾਰਨ ‘ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ’ ਲਾਗੂ ਨਾ ਕਰਕੇ ਕਿਸਾਨਾਂ ਦਾ ਵੱਡਾ ਧੋਖਾ ਕੀਤਾ ਹੈ। ਇਸ ਦੌਰਾਨ ਸ੍ਰੀ ਮਲਿਕ ਨੇ ਕਾਂਗਰਸ ਪਾਰਟੀ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ’ਚ ਮੁੱਖ ਮੰਤਰੀ ਦੀ ਕੁਰਸੀ ਦੀ ਆਪਸੀ ਲੜਾਈ ਚਲ ਰਹੀ ਹੈ। ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਰਾਜ ਵੀ ਦੇਖ ਲਿਆ ਹੈ ਪਰ ਹੁਣ ਪੰਜਾਬ ਦੇ ਲੋਕ 2027 ’ਚ ਭਾਜਪਾ ਦੀ ‘ਡਬਲ-ਇੰਜਣ’ ਸਰਕਾਰ ਨੂੰ ਚੁਣਨਗੇ। ਇਸ ਮੌਕੇ ‘ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਸਾਬਕਾ ਮੇਅਰ ਬਖ਼ਸ਼ੀ ਰਾਮ ਅਰੋੜਾ, ਰਾਕੇਸ਼ ਗਿੱਲ, ਡਾ: ਰਾਮ ਚਾਵਲਾ, ਸੁਖਮਿੰਦਰ ਸਿੰਘ ਪਿੰਟੂ, ਗੌਰਵ ਗਿੱਲ, ਮਨੀਸ਼ ਸ਼ਰਮਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੈਸੋ ਤਹਿਤ ਜ਼ੋਨ-2 ਦੀ ਸਬ ਡਵੀਜ਼ਨ ਪੱਛਮੀ ਦੇ ਹੋਟ ਸਪਾਟ ਖੇਤਰਾਂ ’ਚ ਪੁਲਿਸ ਨੇ ਕੀਤੀ ਛਾਪੇਮਾਰੀ ਅਗਲੀ ਖ਼ਬਰ ਰਾਜਾਸਾਂਸੀ ਨੇੜੇ ਹਥਿਆਰ ਬਰਾਮਦ ਕਰਵਾਉਣ ਆਇਆ ਮੁਲਜ਼ਮ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
Ad Position 24