08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਭਲਕੇ ਲੱਗੇਗਾ ਪਲੇਸਮੈਂਟ ਕੈਂਪ : ਰੋਜ਼ਗਾਰ ਅਧਿਕਾਰੀ

ਅੰਮ੍ਰਿਤਸਰ, 7 ਸਤੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ 9 ਸਤੰਬਰ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰ (ਡੀ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ 9 ਸਤੰਬਰ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰ (ਡੀ.ਸੀ. ਦਫ਼ਤਰ ਸਮੂਹ) ਵਿਖੇ ਜ਼ਮੀਨੀ ਮੰਜ਼ਿਲ ਸੁਵਿਧਾ ਕੇਂਦਰ ਦੇ ਨੇੜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਜੈੱਡ ਐੱਮ.ਐੱਸ.ਐੱਮ.ਈ., ਆਈ.ਸੀ.ਆਈ.ਸੀ.ਆਈ. ਬੈਂਕ, ਸਾਡਾ ਪਿੰਡ, ਡਿਲਵਰੀ ਲਿਮਟਿਡ ਆਦਿ ਨਾਮੀ ਕੰਪਨੀਆਂ ਵਲੋਂ ਵੱਖ-ਵੱਖ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਵਿਚ ਸੇਲਜ਼ ਅਤੇ ਮਾਰਕੀਟਿੰਗ ਐਗਜ਼ੈਕਟਿਵ, ਇਲੈਕਟ੍ਰੀਸ਼ਨ, ਪੇਂਟਰ, ਸੁਪਰਵਾਈਜ਼ਰ, ਰਿਸੈਪਸ਼ਨਿਸਟ ਆਦਿ ਅਸਾਮੀਆਂ ਸ਼ਾਮਿਲ ਹਨ। ਇਸ ਪਲੇਸਮੈਂਟ ਕੈਂਪ ਵਿਚ 10ਵੀਂ, 12ਵੀਂ, ਡਿਪਲੋਮਾ ਅਤੇ ਗ੍ਰੈਜੂਏਸ਼ਨ ਦੀ ਯੋਗਤਾ ਰੱਖਣ ਵਾਲੇ ਉਮੀਦਵਾਰ, ਲੜਕੇ ਅਤੇ ਲੜਕੀਆਂ ਦੋਵੇਂ, ਭਾਗ ਲੈ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ ਕੰਪਨੀਆਂ ਵਲੋਂ 12 ਹਜ਼ਾਰ ਰੁਪਏ ਤੋਂ ਤੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਤਨਖਾਹ ਦੀ ਪੇਸ਼ਕਸ਼ ਹੋ ਸਕਦੀ ਹੈ। ਚਾਹਵਾਨ ਉਮੀਦਵਾਰਾਂ ਆਪਣੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਆਉਣ।
Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰ ਤੋਂ ਪੁੱਜੀ 15 ਪਿਸਤੌਲਾਂ ਤੇ 5 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ : 2 ਨੌਜਵਾਨ ਕਾਬੂ ਅਗਲੀ ਖ਼ਬਰ ਭਾਜਪਾ ਪੰਜਾਬ ’ਚ ਨਸ਼ਿਆਂ ਵਿਰੁੱਧ ‘ਨਸ਼ਾ ਮੁਕਤੀ ਯਾਤਰਾ’ ਕੱਢੇਗੀ - ਰਵੀਕਰਨ ਸਿੰਘ ਕਾਹਲੋਂ
Ad Position 24