07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਵੇਰਕਾ ’ਚ ‘ਚਿੱਟੇ’ ਦੇ ਕਹਿਰ ਨੇ ਖੋਹੀ ਨੌਜਵਾਨੀ ਦੀ ਮੁਸਕਾਨ

ਵੇਰਕਾ, 6 ਸਤੰਬਰ (ਲਖਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਅਨੇਕਾਂ ਯਤਨਾਂ ਦੇ ਬਾਵਜੂਦ ਮੌਤ ਰੂਪੀ ਚਿੱਟੇ ਦੇ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਹ ਇਕ ਭਿਆਨਕ ਕਾਲ ਬਣ ਕੇ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੇਰਕਾ ਦੇ ਹਰ ਗਲੀ-ਮੁਹੱਲੇ ’ਚ ਚਿੱਟੇ ਦਾ ਪ੍ਰਕੋਪ ਇਸ ਕਦਰ ਵਧ ਚੁੱਕਾ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਕਈ ਮੌਤਾਂ ਦਾ ਦੁਖਦਾਈ ਸੱਚ ਸਾਹਮਣੇ ਆਇਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਵੇਰਕਾ, 6 ਸਤੰਬਰ (ਲਖਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਅਨੇਕਾਂ ਯਤਨਾਂ ਦੇ ਬਾਵਜੂਦ ਮੌਤ ਰੂਪੀ ਚਿੱਟੇ ਦੇ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਹ ਇਕ ਭਿਆਨਕ ਕਾਲ ਬਣ ਕੇ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੇਰਕਾ ਦੇ ਹਰ ਗਲੀ-ਮੁਹੱਲੇ ’ਚ ਚਿੱਟੇ ਦਾ ਪ੍ਰਕੋਪ ਇਸ ਕਦਰ ਵਧ ਚੁੱਕਾ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਕਈ ਮੌਤਾਂ ਦਾ ਦੁਖਦਾਈ ਸੱਚ ਸਾਹਮਣੇ ਆਇਆ ਹੈ। ਇਹ ਖੌਫ਼ਨਾਕ ਘਟਨਾਵਾਂ ਨਾ ਸਿਰਫ਼ ਹੱਸਦੇ-ਵੱਸਦੇ ਪਰਿਵਾਰਾਂ ਨੂੰ ਉਜਾੜ ਰਹੀਆਂ ਹਨ, ਸਗੋਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਫ਼ਲਤਾ ’ਤੇ ਵੀ ਵੱਡੇ ਪ੍ਰਸ਼ਨ ਚਿੰਨ੍ਹ ਲਗਾਉਂਦੀਆਂ ਹਨ। ਖੇਤਰ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਪੰਜਾਬ ਲਈ ਇਕ ਵੱਡੀ ‘ਵੇਕ-ਅੱਪ ਕਾਲ’ ਹਨ। ਸੂਤਰਾਂ ਮੁਤਾਬਕ ਵੇਰਕਾ ਵਿਚ ਅਨੇਕਾਂ ਨੌਜਵਾਨ ਓਵਰਡੋਜ਼ ਨਾਲ ਦਮ ਤੋੜ ਰਹੇ ਹਨ, ਪਰੰਤੂ ਲੋਕ-ਲਾਜ ਅਤੇ ਬਦਨਾਮੀ ਦੇ ਡਰੋਂ ਮਾਪੇ ਇਸ ਨੂੰ ਕੁਦਰਤੀ ਮੌਤ ਦੱਸ ਕੇ ਟਾਲਾ ਮਾਰਨ ਲਈ ਮਜ਼ਬੂਰ ਹਨ। ਇਕ ਨੌਜਵਾਨ ਦੀ ਮੌਤ ਨਾਲ ਬੁੱਢੇ ਮਾਪਿਆਂ ਦਾ ਆਸਰਾ ਖ਼ਤਮ ਹੋ ਜਾਂਦਾ ਹੈ ਅਤੇ ਪਿੱਛੇ ਮਾਸੂਮ ਬੱਚੇ ਤੇ ਵਿਧਵਾਵਾਂ ਬੇਸਹਾਰਾ ਰਹਿ ਜਾਂਦੀਆਂ ਹਨ। ਇਹ ਨਸ਼ਾ ਸਿਰਫ਼ ਪੀਣ ਵਾਲੇ ਨੂੰ ਹੀ ਨਹੀਂ ਮਾਰਦਾ, ਸਗੋਂ ਪੂਰੇ ਪਰਿਵਾਰ ਨੂੰ ਜਿਉਂਦੇ ਜੀਅ ਤਬਾਹ ਕਰ ਦਿੰਦਾ ਹੈ, ਜੋ ਪੰਜਾਬ ਦੀ ਆਰਥਿਕ ਅਤੇ ਨੈਤਿਕ ਬੁਨਿਆਦ ਨੂੰ ਖੋਖਲਾ ਕਰ ਰਿਹਾ ਹੈ। ਸਥਾਨਕ ਲੋਕਾਂ ਵਿਚ ਇਹ ਆਮ ਚਰਚਾ ਹੈ ਕਿ ਇਲਾਕੇ ਵਿਚ ਚਿੱਟੇ ਦਾ ਵੱਡੀ ਪੱਧਰ ’ਤੇ ਕਾਰੋਬਾਰ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਪੁਲਿਸ ਵਿਭਾਗ ’ਚ ਬੈਠੀਆਂ ਕੁਝ ਕਥਿਤ ‘ਕਾਲੀਆਂ ਭੇਡਾਂ’ ਦੀ ਲੁਕਵੀਂ ਛਤਰ-ਛਾਇਆ ਪ੍ਰਾਪਤ ਹੈ। ਲੋਕਾਂ ਦਾ ਮੰਨਣਾ ਹੈ ਕਿ ਜਿੰਨਾ ਚਿਰ ਤੱਕ ਅਜਿਹੇ ਅੰਦਰੂਨੀ ਅਨਸਰਾਂ ਨੂੰ ਵਿਭਾਗ ’ਚੋਂ ਬਾਹਰ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਇਸ ਕਾਲੇ ਧੰਦੇ ਨੂੰ ਠੱਲ੍ਹ ਪਾਉਣਾ ਅਸੰਭਵ ਹੈ। ਸਰਕਾਰ ਨੂੰ ਆਪਣੀਆਂ ਨੀਤੀਆਂ ’ਤੇ ਮੁੜ ਵਿਚਾਰ ਕਰਦਿਆਂ ਬਿਨਾਂ ਕਿਸੇ ਸਿਆਸੀ ਦਬਾਅ ਦੇ ਨਸ਼ਾ ਸਮੱਗਲਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਅਹਿਮ ਸੂਤਰਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਨਸ਼ਿਆਂ ਦੇ ਕਾਰੋਬਾਰ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ ਜੋ ਚਿੰਤਾ ਦਾ ਵਿਸ਼ਾ ਹੈ। ਸੂਤਰਾਂ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੀ ਸੰਤ ਨਗਰ ਕਲੋਨੀ ਵਿਚ ਗੁਲਸ਼ਨ ਕਰਿਆਨਾ ਸਟੋਰ ਦੇ ਸਾਹਮਣੇ ਵਾਲੀ ਗਲੀ ਵਿਚ ਸ਼ਰੇਆਮ ਨਸ਼ਿਆਂ ਦੀ ਵੇਚ-ਵੱਟਕ ਹੁੰਦੀ ਹੈ। ਇਸੇ ਤਰ੍ਹਾਂ ਗ੍ਰੀਨ ਲੈਂਡ ਕਲੋਨੀ ਵਿਚ ਕਰਿਆਨਾ ਸਟੋਰ ਦੀ ਆੜ ਵਿਚ ਚਲ ਰਿਹਾ ਨਸ਼ਿਆਂ ਦਾ ਕਾਰੋਬਾਰ ਅਤੇ ਗੁਰੂ ਨਗਰ ਕਲੋਨੀ ਵਿਚ ਪਾਣੀ ਵਾਲੀ ਟੈਂਕੀ ਨੇੜੇ ਇਕ ਨਿਰਮਾਣ ਅਧੀਨ ਕੋਠੀ ਵਿਚ ਸਾਰਾ ਦਿਨ ਨਸ਼ੇੜੀਆਂ ਅਤੇ ਤਸਕਰਾਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ, ਜਿਸ ਨਾਲ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਲਾਕੇ ਵਿਚ ਨਸ਼ਿਆਂ ਦਾ ਧੰਦਾ ਕਰ ਨ ਵਾਲਿਆਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ ਨੂੰ ਪੰਜਾਬ ਮਸਲਿਆਂ ਦਾ ਇੰਚਾਰਜ ਨਿਯੁਕਤ ਕਰਨ ’ਤੇ ਕਰਨ ਬੁਰਜ ਨੇ ਕੀਤਾ ਸਵਾਗਤ ਅਗਲੀ ਖ਼ਬਰ ਈ-ਰੋਲ ਆਬਜ਼ਰਵਰ ਵਲੋਂ ਐੱਸ.ਆਈ.ਆਰ. ਤਹਿਤ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੁਧਾਈ ਸੰਬੰਧੀ ਸਮੀਖਿਆ ਮੀਟਿੰਗ ਅਤੇ ਪੋਲਿੰਗ ਬ...
Ad Position 24