04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬਿਜਲੀ ਬਿੱਲ ਦਾ ਭੁਗਤਾਨ ਨਾ ਹੋਣ ’ਤੇ ਭਗਤਾਂ ਵਾਲਾ ਕੂੜਾ ਡੰਪ ਦੀ ਲਾਈਨ ਕੱਟੀ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ 12 ਲੱਖ 75 ਹਜ਼ਾਰ ਦਾ ਬਿਜਲੀ ਵਿਭਾਗ ਨੂੰ ਹੋਇਆ ਭੁਗਤਾਨ

ਅੰਮ੍ਰਿਤਸਰ, 3 ਸਤੰਬਰ (ਹਰਮਿੰਦਰ ਸਿੰਘ)-ਭਗਤਾਂ ਵਾਲਾ ਕੂੜਾ ਡੰਪ ’ਤੇ ਲੱਗੇ ਬਿਜਲੀ ਕਨੈੱਕਸ਼ਨ ਦੇ ਬਿਲ ਦੀ ਪਿਛਲੀ ਬਕਾਇਆ ਰਾਸ਼ੀ 1275908 ਰੁਪਏ ਦਾ ਭੁਗਤਾਨ ਨਾ ਕੀਤੇ ਜਾਣ ਕਰਕੇ ਪਾਵਰਕਾਮ ਵਿਭਾਗ ਵਲੋਂ ਭਗਤਾਂ ਵਾਲਾ ਕੂੜਾ ਡੰਪ ਦਾ ਕਨੈੱਕਸ਼ਨ ਕੱਟਿਆ ਗਿਆ। ਇਸ ਕਨੈੱਕਸ਼ਨ ਕੱਟੇ ਜਾਣ ਕਰਕੇ ਕੂੜਾ ਡੰਪ ’ਤੇ ਚੱਲਣ ਵਾਲਾ ਬਾਇਓਰੈਮੀਡੇਸ਼ਨ ਦਾ ਕੰਮ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਨਗਰ ਨਿਗਮ ਵਲੋਂ ਉਕਤ ਰਾਸ਼ੀ ਦਾ ਭੁਗਤਾਨ ਕੀਤਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਅੰਮ੍ਰਿਤਸਰ, 3 ਸਤੰਬਰ (ਹਰਮਿੰਦਰ ਸਿੰਘ)-ਭਗਤਾਂ ਵਾਲਾ ਕੂੜਾ ਡੰਪ ’ਤੇ ਲੱਗੇ ਬਿਜਲੀ ਕਨੈੱਕਸ਼ਨ ਦੇ ਬਿਲ ਦੀ ਪਿਛਲੀ ਬਕਾਇਆ ਰਾਸ਼ੀ 1275908 ਰੁਪਏ ਦਾ ਭੁਗਤਾਨ ਨਾ ਕੀਤੇ ਜਾਣ ਕਰਕੇ ਪਾਵਰਕਾਮ ਵਿਭਾਗ ਵਲੋਂ ਭਗਤਾਂ ਵਾਲਾ ਕੂੜਾ ਡੰਪ ਦਾ ਕਨੈੱਕਸ਼ਨ ਕੱਟਿਆ ਗਿਆ। ਇਸ ਕਨੈੱਕਸ਼ਨ ਕੱਟੇ ਜਾਣ ਕਰਕੇ ਕੂੜਾ ਡੰਪ ’ਤੇ ਚੱਲਣ ਵਾਲਾ ਬਾਇਓਰੈਮੀਡੇਸ਼ਨ ਦਾ ਕੰਮ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਨਗਰ ਨਿਗਮ ਵਲੋਂ ਉਕਤ ਰਾਸ਼ੀ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਭਗਤਾਂ ਵਾਲਾ ਕੂੜਾ ਡੰਪ ’ਤੇ ਬਿਜਲੀ ਬਿਲ ਦਾ ਬਕਾਇਆ ਲੰਬੇ ਸਮੇਂ ਤੋਂ ਵਧਦਾ ਵਧਦਾ 12 ਲੱਖ 75 ਹਜ਼ਾਰ 908 ਰੁਪਏ ਤੱਕ ਪਹੁੰਚ ਗਿਆ ਸੀ। ਇਸ ਦੀ ਵਸੂਲੀ ਲਈ ਪਾਵਰਕਾਮ ਵਲੋਂ ਲਗਾਤਾਰ ਬਿਲ ਭੇਜਿਆ ਜਾ ਰਿਹਾ ਸੀ ਪਰ ਇਸ ਵਿਚ ਕੁਤਾਹੀ ਵਰਤੇ ਜਾਣ ਕਰਕੇ ਬੀਤੇ ਦਿਨ ਪਾਵਰਕਾਮ ਵਲੋਂ ਭਗਤਾਂ ਵਾਲਾ ਕੂੜਾ ਡੰਪ ’ਤੇ ਲੱਗੇ ਬਿਜਲੀ ਦੇ ਤਿੰਨ ਫੇਸਾਂ ਵਿਚੋਂ ਦੋ ਫੇਸ ਕੱਟ ਦਿੱਤੇ ਗਏ ਜਿਸ ਕਾਰਨ ਉੱਥੇ ਬਾਇਓਰੈਮੀਡੇਸ਼ਨ ਦਾ ਕੰਮ ਠੱਪ ਹੋ ਗਿਆ। ਇਸ ਉਪਰੰਤ ਉਕਤ ਮਾਮਲਾ ਬਾਇਓਰੈਮੀਡੇਸ਼ਨ ਵਾਲੀ ਕੰਪਨੀ ਈਕੋ ਸਟੈਨ ਵਲੋਂ ਨਿਗਮ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਜਿਸ ਉਪਰੰਤ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਪਾਵਰਕਾਮ ਨੂੰ ਬਿਜਲੀ ਦੇ ਬਿੱਲ ਦੀ ਉਕਤ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਉਕਤ ਬਿਜਲੀ ਦਾ ਬਕਾਇਆ ਪਿਛਲੀ ਕੰਪਨੀ ਦੇ ਨਾਂਅ ’ਤੇ ਚੱਲਿਆ ਆ ਰਿਹਾ ਸੀ ਜਿਸ ਕਾਰਨ ਇਹ ਭੁਗਤਾਨ ਕੀਤੇ ਗਏ ਬਿੱਲ ਦੀ ਵਸੂਲੀ ਪਿਛਲੀ ਕੰਪਨੀ ਦੀ ਸਕਿਉਰਿਟੀ ਰਾਸ਼ੀ ਵਿਚੋਂ ਕੱਟੇ ਜਾਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਜਟਾਣਾ ਤੇ ਸ਼ਹੀਦ ਭਾਈ ਚੰਨਾ ਨਮਿਤ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਬਰਸੀ ਸਮਾਗਮ ਅੱਜ ਅਗਲੀ ਖ਼ਬਰ ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ’ਚ ਖੇਡ ਇਨਾਮ ਵੰਡ ਸਮਾਰੋਹ
Ad Position 24