ਦਿੱਲੀ ਦੇ ਰੰਗਕਰਮੀਆਂ ਵਲੋਂ ‘ਦਾਸਤਾਨ-ਏ-ਗੁਰੂ ਨਾਨਕ ਨਾਟਕ’ ਦੀ ਪੇਸ਼ਕਾਰੀ
ਅੰਮ੍ਰਿਤਸਰ, 29 ਅਗਸਤ (ਜਸਵੰਤ ਸਿੰਘ ਜੱਸ)-ਏਟੈਲੀਅਰ ਰਿਪਰੈਟਰੀ ਕੰਪਨੀ ਦਿੱਲੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਕੁਲਜੀਤ ਸਿੰਘ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਦਾਸਤਾਨ-ਏ -ਗੁਰੂ ਨਾਨਕ ਸਾਹਿਬ’ ਅੱਜ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਮੰਚਿਤ ਕੀਤਾ ਗਿਆ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਗਾਥਾ ਨੂੰ ਕਹਾਣੀ ਸੁਨਾਉਣ ਦੀ ਵਿਧਾ ਵਿਚ ਨਾਟਕ ਕੇ ਕਲਕਾਰਾਂ ਨੇ ਗੌਰਵ ਸੂਰੀ, ਗੁਨੀਤ ਕੌਰ ਤੇ ਮਾਨਸੀ ਗਰੋਵਰ ਵਲੋਂ ਪੇਸ਼ ਕੀਤਾ ਗਿਆ।
ਅੰਮ੍ਰਿਤਸਰ, 29 ਅਗਸਤ (ਜਸਵੰਤ ਸਿੰਘ ਜੱਸ)-ਏਟੈਲੀਅਰ ਰਿਪਰੈਟਰੀ ਕੰਪਨੀ ਦਿੱਲੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਕੁਲਜੀਤ ਸਿੰਘ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਦਾਸਤਾਨ-ਏ -ਗੁਰੂ ਨਾਨਕ ਸਾਹਿਬ’ ਅੱਜ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਮੰਚਿਤ ਕੀਤਾ ਗਿਆ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਗਾਥਾ ਨੂੰ ਕਹਾਣੀ ਸੁਨਾਉਣ ਦੀ ਵਿਧਾ ਵਿਚ ਨਾਟਕ ਕੇ ਕਲਕਾਰਾਂ ਨੇ ਗੌਰਵ ਸੂਰੀ, ਗੁਨੀਤ ਕੌਰ ਤੇ ਮਾਨਸੀ ਗਰੋਵਰ ਵਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਤੋਂ ਇਲਾਵਾ ਫਿਲਮ ਅਦਾਕਾਰ ਹਰਦੀਪ ਗਿੱਲ, ਮੈਨੇਜਰ ਗੋਬਿੰਦ ਕੁਮਾਰ ਸਮੇਤ ਹੋਰ ਰੰਗਕਰਮੀ ਤੇ ਦਰਸ਼ਕ ਹਾਜਰ ਸਨ। ਕੇਵਲ ਧਾਲੀਵਾਲ ਵਲੋਂ ਕਲਾਕਾਰਾਂ ਨੂੰ ਸਨਮਾਨਤ ਕੀਤਾ ਗਿਆ।