29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਵਿਖੇ ਕਰੀਅਰ ਕਾਊਂਸਲਿੰਗ ਸੈਸ਼ਨ ਨੇ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ

ਅੰਮ੍ਰਿਤਸਰ, 28 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਪੁਲਿਸ ਡੀ. ਏ.

Ad Position 21
No active advertisement
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੀ. ਏ. ਰਿਤੂ ਅਰੋੜਾ, ਨਾਲ ਬੈਠੇ ਪ੍ਰਿੰ: ਮੁਕੇਸ਼ ਗੁਪਤਾ। ਤਸਵੀਰ : ਨਿਰਮਲ ਸਟੂਡੀਓ 29-08-2026
ਅੰਮ੍ਰਿਤਸਰ, 28 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਵਿਖੇ 9ਵੀਂ, 10ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਭਰਪੂਰ ਅਤੇ ਜਾਣਕਾਰੀ ਭਰਪੂਰ ਕਰੀਅਰ ਕਾਉਂਸਲਿੰਗ ਸੈਸ਼ਨ ਕਰਵਾਇਆ ਕੀਤਾ, ਜਿਸਦਾ ਉਦੇਸ਼ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਸਹੀ ਫ਼ੈਸਲੇ ਲੈਣ ’ਚ ਮਦਦ ਕਰਨਾ ਸੀ। ਚਾਰਟਰਡ ਅਕਾਊਂਟੈਂਸੀ ਦੇ ਖੇਤਰ ਦੀਆਂ ਉੱਘੇ ਮਾਹਿਰ ਸੀ. ਏ. ਰਿਤੂ ਅਰੋੜਾ ਅਤੇ ਅਕਸ਼ੈ ਭਾਟੀਆ ਸਕੂਲ ’ਚ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚਾਰਟਰਡ ਅਕਾਊਂਟੈਂਸੀ ਦੇ ਕਿੱਤੇ ਬਾਰੇ ਕੀਮਤੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਸੀ. ਏ. ਨੂੰ ਇਕ ਵਧੀਆ ਅਤੇ ਸੁਨਹਿਰੀ ਭਵਿੱਖ ਵਾਲੇ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਬੁਲਾਰਿਆਂ ਨੇ ਚਾਰਟਰਡ ਅਕਾਊਂਟੈਂਟ ਬਣਨ ਨਾਲ ਜੁੜੇ ਵੱਖ-ਵੱਖ ਫਾਇਦਿਆਂ, ਮੌਕਿਆਂ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿੱਤੀ ਗਿਆਨ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ। ਵਿਦਿਆਰਥੀਆਂ ਨੂੰ ਕਰੀਅਰ ਦੀ ਚੋਣ ਕਰਨ ਤੋਂ ਪਹਿਲਾਂ ਆਪਣੀਆਂ ਖੂਬੀਆਂ ਅਤੇ ਰੁਚੀਆਂ ਨੂੰ ਸਮਝਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਹ ਸੈਸ਼ਨ ਸਿਰਫ ਕਰੀਅਰ ਦੇ ਮੌਕਿਆਂ ‘ਤੇ ਹੀ ਕੇਂਦਰਿਤ ਨਹੀਂ ਸੀ, ਸਗੋਂ ਸਫਲਤਾ ਪ੍ਰਾਪਤ ਕਰਨ ਲਈ ਲੋੜੀਂਦੇ ਗੁਣਾਂ ’ਤੇ ਵੀ ਸੀ। ਸੀ. ਏ. ਰਿਤੂ ਅਰੋੜਾ ਅਤੇ ਅਕਸ਼ੈ ਭਾਟੀਆ ਨੇ ਜ਼ੋਰ ਦਿੱਤਾ ਕਿ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ, ਸਮਰਪਣ, ਅਨੁਸ਼ਾਸਨ, ਲਗਨ ਅਤੇ ਸਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਮੁਕੇਸ਼ ਗੁਪਤਾ ਨੇ ਰਿਸੋਰਸ ਪਰਸਨਾਂ ਦੁਆਰਾ ਕੀਤੀ ਗਈ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨਾਲ ਆਪਣਾ ਕੀਮਤੀ ਗਿਆਨ ਅਤੇ ਤਜਰਬਾ ਸਾਂਝਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਰੀਅਰ ਵਿਕਲਪਾਂ ਦੀ ਧਿਆਨ ਨਾਲ ਖੋਜ ਕਰਨ, ਆਪਣੀ ਸਮਰੱਥਾ ਨੂੰ ਪਛਾਣਨ ਅਤੇ ਆਪਣੀ ਯੋਗਤਾ, ਰੁਚੀ ਅਤੇ ਇੱਛਾਵਾਂ ਨਾਲ ਮੇਲ ਖਾਂਦਾ ਕਰੀਅਰ ਚੁਣਨ ਦੀ ਸਲਾਹ ਦਿੱਤੀ। ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਨਾਦਾਇਕ ਅਤੇ ਲਾਭਦਾਇਕ ਸਾਬਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਕੌਮੀ ਖੇਡ ਦਿਵਸ ਮੌਕੇ 7ਵਾਂ ਸਾਲਾਨਾ ਰਾਜ ਪੱਧਰੀ ਖੇਡ ਤੇ ਸਨਮਾਨ ਸਮਾਗਮ ਕਰਵਾਇਆ ਅਗਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਵੇਦ ਪ੍ਰਚਾਰ ਹਫ਼ਤੇ ਤਹਿਤ ‘ਵੇਦ ਤੋਂ ਵਿਗਿਆਨ ਤੱਕ’ ਪ੍ਰੋਗਰਾਮ
Ad Position 24