ਪੋਰਟਲ ਨਾ ਚੱਲਣ ਕਾਰਨ ਨਕਸ਼ਾ ਪਾਸ ਕਰਵਾਉਣ ਲਈ ‘ਅਪਲੋਡ’ ਨਹੀਂ ਹੋ ਰਹੀਆਂ ਫਾਈਲਾਂ
ਅੰਮ੍ਰਿਤਸਰ, 30 ਅਕਤੂਬਰ (ਹਰਮਿੰਦਰ ਸਿੰਘ )-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦਾ ਨਕਸ਼ਾ ਪਾਸ ਕਰਵਾਉਣ ਵਾਲਾ ਪੋਰਟਲ ਬੀਤੇ ਕਈ ਦਿਨਾਂ ਤੋਂ ਬੰਦ ਪਿਆ ਹੈ, ਜਿਸ ਕਾਰਨ ਨਵਾਂ ਨਕਸ਼ਾ ਫਾਈਲਾਂ ਅਪਲੋਡ ਨਹੀਂ ਹੋ ਰਹੀਆਂ । ਜਿਸ ਕਾਰਨ ਨਕਸ਼ਾ ਪਾਸ ਕਰਵਾਕੇ ਆਪਣੀਆਂ ਨਵੀਂਆਂ ਇਮਾਰਤਾਂ ਬਣਾਉਣ ਅਤੇ ਬਿਲਡਿੰਗ ਦਾ ਨਕਸ਼ਾ ਪਾਸ ਕਰਵਾਕੇ ਉਸਦੀ ਉਸਾਰੀ ਲਈ ਕਰਜ਼ ਲੈਣ ਵਾਲੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ
ਸਨਿਚਰਵਾਰ, 1 ਅਗਸਤ, 2026
31-10-2026
ਅੰਮ੍ਰਿਤਸਰ, 30 ਅਕਤੂਬਰ (ਹਰਮਿੰਦਰ ਸਿੰਘ )-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦਾ ਨਕਸ਼ਾ ਪਾਸ ਕਰਵਾਉਣ ਵਾਲਾ ਪੋਰਟਲ ਬੀਤੇ ਕਈ ਦਿਨਾਂ ਤੋਂ ਬੰਦ ਪਿਆ ਹੈ, ਜਿਸ ਕਾਰਨ ਨਵਾਂ ਨਕਸ਼ਾ ਫਾਈਲਾਂ ਅਪਲੋਡ ਨਹੀਂ ਹੋ ਰਹੀਆਂ । ਜਿਸ ਕਾਰਨ ਨਕਸ਼ਾ ਪਾਸ ਕਰਵਾਕੇ ਆਪਣੀਆਂ ਨਵੀਂਆਂ ਇਮਾਰਤਾਂ ਬਣਾਉਣ ਅਤੇ ਬਿਲਡਿੰਗ ਦਾ ਨਕਸ਼ਾ ਪਾਸ ਕਰਵਾਕੇ ਉਸਦੀ ਉਸਾਰੀ ਲਈ ਕਰਜ਼ ਲੈਣ ਵਾਲੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਸਰਕਾਰ ਵਲੋਂ ਨਕਸ਼ਿਆਂ ਲਈ ਨਵਾਂ ਪੋਰਟਲ ਲਿਆਂਦਾ ਜਾ ਰਿਹਾ ਹੈ, ਜੋ 15 ਅਕਤੂਬਰ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਸੀ ਪਰ ਅਜੇ ਵੀ ਨਵੇਂ ਪੋਰਟਲ ਦਾ ਕੰਮ ਪੂਰਾ ਨਹੀਂ ਹੋਇਆ ਅਤੇ ਜੋ ਪੁਰਾਣਾ ਪੋਰਟਲ ਸੀ ਉਹ ਵੀ ਬੰਦ ਹੈ ਜਿਸ ਕਾਰਨ ਲੋਕਾਂ ਨੂੰ ਨਕਸ਼ਾ ਪਾਸ ਕਰਵਾਉਣ ਲਈ ਆਪਣੀਆਂ ਨਵੀਆਂ ਅਰਜੀਆਂ ਦਾਖਲ ਕਰਨ ਵਿਚ ਮੁਸ਼ਕਿਲ ਆ ਰਹੀ ਹੈ। ਇਸ ਪੋਰਟਲ ਦੇ ਬੰਦ ਹੋਣ ਨਾਲ ਜਿੱਥੇ ਸਹੀ ਢੰਗ ਨਾਲ ਸਰਕਾਰੀ ਫੀਸਾਂ ਭਰਕੇ ਨਕਸ਼ਾ ਪਾਸ ਕਰਵਾਉਣ ਵਾਲੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਕਿ ਅਣ ਅਧਿਕਾਰਤ ਤੌਰ ’ਤੇ ਬਿਲਡਿੰਗਾਂ ਦਾ ਨਿਰਮਾਣ ਕਰਨ ਵਾਲਿਆਂ ਲਈ ਇਹ ਸੁਨਹਿਰੀ ਦਿਨ ਚਲ ਰਹੇ ਹਨ। ਨਕਸ਼ਾ ਪਾਸ ਕਰਵਾਉਣ ਵਾਲਿਆਂ ਵਲੋਂ ਬਾਰ ਬਾਰ ਆਪਣੇ ਆਰਚੀਟੈਕਟਰ ਕੋਲੋਂ ਜਾਣਕਾਰੀ ਲੈਣ ਲਈ ਫੋਨ ਖੜਕਾਏ ਜਾਂਦੇ ਹਨ ਪਰ ਉਨ੍ਹਾਂ ਦਾ ਨਾ ਪੱਖੀ ਜਵਾਬ ਮਿਲਣ ’ਤੇ ਨਵੀਂ ਬਿਲਡਿੰਗ ਬਣਾਉਣ ਦਾ ਚਾਅ ਲੋਕਾਂ ਦਾ ਮੱਠਾ ਪੈ ਜਾਂਦਾ ਹੈ। ਪੋਰਟਲ ਬੰਦ ਹੋਣ ਕਰਕੇ ਜਿਥੇ ਨਕਸ਼ਾ ਪਾਸ ਕਰਵਾਉਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਉਥੇ ਇਸ ਦੇ ਨਾਲ ਸ਼ਹਿਰ ਵਿਚ ਅਣ-ਅਧਿਕਾਰਤ ਉਸਾਰੀਆਂ ਪਹਿਲਾਂ ਦੇ ਮੁਕਾਬਲੇ ਹੋਰ ਵੀ ਵੱਧ ਸਕਦੀਆਂ ਹਨ। ਇਸ ਦੇ ਨਾਲ ਹੀ ਨਗਰ ਨਿਗਮਾਂ ਦੇ ਮਾਲੀਏ ’ਤੇ ਵੀ ਅਸਰ ਪੈ ਸਕਦਾ ਹੈ।