28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੇਤ-ਬਜਰੀ ਲੈ ਕੇ ਜਾਣ ਵਾਲੇ ਵਾਹਨ ਬਣਦੇ ਹਨ ਰਾਹਗੀਰਾਂ ਲਈ ਮੁਸੀਬਤ ਟਰੱਕਾਂ, ਟਿੱਪਰਾਂ ਅਤੇ ਟਰਾਲੀਆਂ ’ਚੋਂ ਸੜਕਾਂ ’ਤੇ ਕਿਰਦੀ ਰੇਤ-ਬਜਰੀ ਬਣਦੀ ਹੈ ਹਾਦਸਿਆਂ ਦਾ ਕਾਰਨ -ਕਾਨੂੰਨ ਦੀ ਖੁੱਲ੍ਹੇਆਮ ਹੁੰਦੀ ਹੈ ਉਲੰਘਣਾ

ਅੰਮ੍ਰਿਤਸਰ, 27 ਅਗਸਤ (ਹਰਮਿੰਦਰ ਸਿੰਘ)-ਉੱਚ ਅਦਾਲਤ ਵਲੋਂ ਰੇਤ-ਬੱਜਰੀ, ਮਿੱਟੀ ਅਤੇ ਇੱਟਾਂ, ਸੀਮੈਂਟ ਦੀ ਢੋਆ ਢੁਆਈ ਕਰਨ ਦੌਰਾਨ ਉਸ ਨੂੰ ਚੰਗੀ ਤਰ੍ਹਾਂ ਢੱਕ ਕੇ ਲਿਜਾਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ । ਪਰ ਟਰੱਕ, ਟਰਾਲੀਆਂ, ਟਿੱਪਰਾਂ ਵਾਲੇ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਵਾਹਨਾਂ ’ਚ ਖੁੱਲ੍ਹਾ ਸਾਮਾਨ ਭਰ ਕੇ ਸੜਕਾਂ ’ਤੇ ਵਾਹਨ ਦੁੜਾਉਂਦੇ ਹਨ ।

Ad Position 21
No active advertisement
ਅਜੀਤ ਡੈਸਕ 28-08-2026
ਅੰਮ੍ਰਿਤਸਰ, 27 ਅਗਸਤ (ਹਰਮਿੰਦਰ ਸਿੰਘ)-ਉੱਚ ਅਦਾਲਤ ਵਲੋਂ ਰੇਤ-ਬੱਜਰੀ, ਮਿੱਟੀ ਅਤੇ ਇੱਟਾਂ, ਸੀਮੈਂਟ ਦੀ ਢੋਆ ਢੁਆਈ ਕਰਨ ਦੌਰਾਨ ਉਸ ਨੂੰ ਚੰਗੀ ਤਰ੍ਹਾਂ ਢੱਕ ਕੇ ਲਿਜਾਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ । ਪਰ ਟਰੱਕ, ਟਰਾਲੀਆਂ, ਟਿੱਪਰਾਂ ਵਾਲੇ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਵਾਹਨਾਂ ’ਚ ਖੁੱਲ੍ਹਾ ਸਾਮਾਨ ਭਰ ਕੇ ਸੜਕਾਂ ’ਤੇ ਵਾਹਨ ਦੁੜਾਉਂਦੇ ਹਨ । ਇਹ ਵਾਹਨ ਅਕਸਰ ਹੀ ਰਾਹਗੀਰਾਂ ਲਈ ਜਾਨ ਦਾ ਖੌਅ ਬਣਦੇ ਹਨ । ਰੇਤ, ਬਜਰੀ, ਇੱਟਾਂ, ਸੀਮੈਂਟ ਅਤੇ ਮਿੱਟੀ ਦੇ ਕਣ ਹਵਾ ਵਿਚ ਉੱਡ ਕੇ ਲੋਕਾਂ ਦੀਆਂ ਅੱਖਾਂ ‘ਚ ਪੈਣ ਅਤੇ ਵਾਹਨ ਵਿਚੋਂ ਕਿਰ ਕੇ ਸੜਕਾਂ ‘ਤੇ ਖਿੱਲਰਨ ਕਾਰਨ ਅਕਸਰ ਹੀ ਹਾਦਸਿਆਂ ਦਾ ਕਾਰਨ ਬਣਦੇ ਹਨ । ਇਹ ਅਣਗਹਿਲੀਆਂ ਕਈ ਕੀਮਤੀ ਜਾਨਾਂ ਚੁੱਕੀ ਹੈ ਅਤੇ ਕਈਆਂ ਨੂੰ ਸਦਾ ਲਈ ਅਪਾਹਜ ਬਣਾ ਚੁੱਕੀ ਹੈ । ਕਾਨੂੰਨ ਅਨੁਸਾਰ ਉਪਰੋਕਤ ਸਾਰੀਆਂ ਹੀ ਵਸਤੂਆਂ ਨੂੰ ਵਾਹਨਾਂ ਰਾਹੀ ਇਕ ਤੋਂ ਦੂਸਰੀ ਜਗ੍ਹਾ ‘ਤੇ ਲੈ ਕੇ ਜਾਣ ਦੌਰਾਨ ਇਨ੍ਹਾਂ ਨੂੰ ਢੱਕਣਾਂ ਜ਼ਰੂਰੀ ਹੈ ਪਰ ਵਾਹਨ ਚਾਲਕਾਂ ਵਲੋਂ ਨਾ ਬਿਲਡਿੰਗ ਮਟੀਰੀਅਲ ਨੂੰ ਇਕ ਤੋਂ ਦੂਸਰੀ ਜਗ੍ਹਾ ‘ਤੇ ਲੈ ਕੇ ਜਾਣ ਦੌਰਾਨ ਵਾਹਨਾਂ ਵਿਚ ਖੁੱਲ੍ਹਾ ਹੀ ਭਰ ਲਿਆ ਜਾਂਦਾ ਹੈ । ਜਿਸ ਦੇ ਕਣ ਹਵਾ ਵਿਚ ਉੱਡ ਕੇ ਲੋਕਾਂ ਦੀਆਂ ਅੱਖਾਂ ‘ਚ ਪੈਂਦੇ ਹਨ। ਇਸ ਤੋਂ ਇਲਾਵਾ ਕਈ ਵਾਹਨਾਂ ਦੇ ਡਾਲਿਆਂ ਵਿਚੋਂ ਵੀ ਰੇਤ ਬਜਰੀ ਕਿਰ ਦੀ ਜਾਂਦੀ ਹੈ ਅਤੇ ਸੜਕਾਂ ‘ਤੇ ਖਿੱਲਰਦੀ ਹੈ। ਇਹ ਰੇਤ ਬਜਰੀ ਸੜਕਾਂ ‘ਤੇ ਕਈ ਕਈ ਦਿਨਾਂ ਤੱਕ ਖਿੱਲਰੀ ਰਹਿੰਦੀ ਹੈ, ਜਿਸ ਤੋਂ ਰਾਹਗੀਰ ਫਿਸਲ ਕੇ ਡਿਗਦੇ ਹਨ ਅਤੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ । ਇਨ੍ਹਾਂ ਹਾਦਸਿਆਂ ਵਿਚ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਸਦਾ ਲਈ ਅਪਾਹਜ ਹੋ ਚੁੱਕੇ ਹਨ । ਕਈ ਵਾਹਨ ਚਾਲਕ ਤਾਂ ਵਾਹਨਾਂ ਦੀ ਸਮਰੱਥਾ ਤੋਂ ਵੀ ਵਧੇਰੇ ਸਮਾਨ ਭਰ ਲੈਂਦੇ ਹਨ ਅਤੇ ਉਨ੍ਹਾਂ ਦੇ ਵਾਹਨਾਂ ਦੇ ਉੱਪਰੋਂ ਰੇਤਾ ਬਜਰੀ ਕਿਰਦੀ ਰਹਿੰਦੀ ਹੈ । ਉਪਰੋਕਤ ਵਾਹਨ ਚਾਲਕਾਂ ਨੂੰ ਨਾ ਤਾਂ ਅਦਾਲਤੀ ਹੁਕਮਾਂ ਦੀ ਕੋਈ ਪ੍ਰਵਾਹ ਹੁੰਦੀ ਹੈ ਅਤੇ ਨਾ ਹੀ ਪੁਲਿਸ ਦਾ ਕੋਈ ਡਰ । ਇਹ ਵੀ ਪਤਾ ਲੱਗਾ ਹੈ ਕਿ ਕਈ ਵਾਹਨ ਚਾਲਕਾਂ ਤਾਂ ਡਰਾਈਵਿੰਗ ਲਾਇਸੈਂਸ ਤੱਕ ਵੀ ਨਹੀਂ ਹੁੰਦੇ । ਇਸ ਸਬੰਧ ਵਿਚ ਏਸੀਪੀ ਟਰੈਫ਼ਿਕ ਮੈਡਮ ਅਮਨਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਨੋ ਐਂਟਰੀ ਦੌਰਾਨ ਆਉਣ ਵਾਲੇ ਵੱਡੇ ਵਾਹਨਾਂ ਦਾ ਚਲਾਨ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਖੁੱਲ੍ਹੇ ਵਿਚ ਰੇਤ ਬਜਰੀ , ਇੱਟਾਂ ਦੀ ਢੋਆ ਢੁਆਈ ਕਰਨ ਵਾਲੇ ਵਾਹਨਾਂ ਦੇ ਖ਼ਿਲਾਫ਼ ਹੋਰ ਸ਼ਿਕੰਜ਼ਾ ਕੱਸਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਐੱਸ.ਆਈ.ਆਰ. ਨੋਟਿਸਾਂ ਦੀ ਸੁਣਵਾਈ ਸੰਬੰਧੀ ਪ੍ਰਬੰਧਾਂ ਦਾ ਵਧੀਕ ਡੀ.ਸੀ ਨੇ ਕੀਤਾ ਨਿਰੀਖਣ ਅਗਲੀ ਖ਼ਬਰ ਮੁਲਾਜ਼ਮਾਂ ਦੀ ਹੜਤਾਲ ਦਾ ਸ਼ਹਿਰ ਦੀ ਸਫ਼ਾਈ ਦਾ ਕੰਮ ਹੋਇਆ ਪ੍ਰਭਾਵਿਤ
Ad Position 24