ਖ਼ਾਲਸਾ ਕਾਲਜ ਦੇ ਅਧਿਆਪਕਾਂ ਨੇ ਦਿੱਤਾ ਰੋਸ ਧਰਨਾ
ਅੰਮ੍ਰਿਤਸਰ, 27 ਅਗਸਤ (ਜਸਵੰਤ ਸਿੰਘ ਜੱਸ)-ਪੰਜਾਬ ਭਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝਾ ਮੁਲਾਜ਼ਮ ਮੋਰਚਾ ਦੇ ਸਮਰਥਨ ਵਿਚ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵਲੋਂ ਪੰਜਾਬ ਭਰ ਦੇ ਏਡਿਡ ਕਾਲਜਾਂ ਵਿਚ ਆਪੋ ਆਪਣੇ ਕਾਲਜਾਂ ਵਿਚ ਧਰਨੇ ਦੇਣ ਲਈ ਦਿੱਤੇ ਸੱਦੇ ਦੇ ਸੰਬੰਧ ਵਿਚ ਅੱਜ ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਕੰਵਲਜੀਤ ਸਿੰਘ ਦੀ ਅਗਵਾਈ ਵਿਚ ਕਾਲਜ ਕੈਂਪਸ ਵਿਖੇ ਪ੍ਰਿੰਸੀਪਲ ਦਫ਼ਤਰ ਨੇੜੇ ਇੱਕ ਘੰਟੇ ਲਈ ਰੋਸ ਰੋਸ ਧਰਨਾ ਦਿੱਤਾ ਗਿਆ।
ਅੰਮ੍ਰਿਤਸਰ, 27 ਅਗਸਤ (ਜਸਵੰਤ ਸਿੰਘ ਜੱਸ)-ਪੰਜਾਬ ਭਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝਾ ਮੁਲਾਜ਼ਮ ਮੋਰਚਾ ਦੇ ਸਮਰਥਨ ਵਿਚ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵਲੋਂ ਪੰਜਾਬ ਭਰ ਦੇ ਏਡਿਡ ਕਾਲਜਾਂ ਵਿਚ ਆਪੋ ਆਪਣੇ ਕਾਲਜਾਂ ਵਿਚ ਧਰਨੇ ਦੇਣ ਲਈ ਦਿੱਤੇ ਸੱਦੇ ਦੇ ਸੰਬੰਧ ਵਿਚ ਅੱਜ ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਕੰਵਲਜੀਤ ਸਿੰਘ ਦੀ ਅਗਵਾਈ ਵਿਚ ਕਾਲਜ ਕੈਂਪਸ ਵਿਖੇ ਪ੍ਰਿੰਸੀਪਲ ਦਫ਼ਤਰ ਨੇੜੇ ਇੱਕ ਘੰਟੇ ਲਈ ਰੋਸ ਰੋਸ ਧਰਨਾ ਦਿੱਤਾ ਗਿਆ। ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਹੀਰਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਸੁਧਾਰ ਦੇ ਨਾਂ ਤੇ ਬਣੀ ਭਗਵੰਤ ਮਾਨ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ ਤੇ ਪੰਜਾਬ ਦੇ ਮੁਲਾਜਮਾਂ ਦੇ ਸਹਿਯੋਗ ਨਾਲ ਬਣੀ ਇਹ ਸਰਕਾਰ ਹੁਣ ਮੁਲਾਜ਼ਮਾਂ ਦਾ ਬਣਦਾ ਡੀ. ਏ. ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਇਹ ਹੈ ਕਿ ਹਾਈਕੋਰਟ ਦੇ ਮੁਲਾਜ਼ਮਾਂ ਦੇ ਹੱਕ ਵਿਚ ਆਏ ਫੈਸਲਿਆਂ ਦੇ ਬਾਵਜੂਦ ਸਰਕਾਰ ਡੀ. ਏ. ਜਾਰੀ ਨਹੀਂ ਕਰ ਰਹੀ। ਕਾਲਜ ਯੂਨੀਅਨ ਦੇ ਉੱਪ-ਪ੍ਰਧਾਨ ਡਾ. ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਮੁਲਾਜ਼ਮ ਵਰਗ ਦੇ ਏਕੇ ਅੱਗੇ ਸਰਕਾਰ ਨੂੰ ਹਰ ਹਾਲ ਵਿਚ ਝੁਕਣਾ ਪਵੇਗਾ। ਖ਼ਾਲਸਾ ਕਾਲਜ ਯੂਨੀ: ਦੇ ਪ੍ਰਧਾਨ ਡਾ: ਕੰਵਲਜੀਤ ਸਿੰਘ ਨੇ ਕਿਹਾ ਕਿ 18 ਫੀਸਦੀ ਡੀ. ਏ. ਸਰਕਾਰ ਦੀਆਂ ਨਲਾਇਕੀਆਂ ਕਰਕੇ ਜਮ੍ਹਾਂ ਹੋਇਆ ਹੈ ਤੇ ਏਡਿਡ ਕਾਲਜਾਂ ਵਿਚ ਹੋਈ ਨਵੀਂ ਭਰਤੀ ਦੀਆਂ ਕੈਸ਼ ਪ੍ਰਮੋਸ਼ਨਾਂ ਲੰਮੇ ਸਮੇਂ ਤੋਂ ਰੁਕੀਆਂ ਹੋਈਆਂ ਹਨ । ਜੋ ਅਧਿਆਪਕ ਵਰਗ ਨਾਲ ਵੱਡਾ ਅਨ੍ਹਿਆਂ ਹੈ।