27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਰਕਾਰੀ ਮੁਲਾਜ਼ਮਾਂ ਦਾ ਮਹਾਂਬੰਦ ਅੱਜ : ਸਰਕਾਰੀ ਦਫ਼ਤਰਾਂ ਦਾ ਕੰਮ ਕਾਜ ਹੋਵੇਗਾ ਠੱਪ ਸੜਕਾਂ ’ਤੇ ਆਵਾਜਾਈ ਤੇ ਐਮਰਜੈਂਸੀ ਸਿਹਤ ਸੇਵਾਵਾਂ ਰਹਿਣਗੀਆਂ ਚਾਲੂ

ਅੰਮ੍ਰਿਤਸਰ, 26 ਅਗਸਤ (ਰੇਸ਼ਮ ਸਿੰਘ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ, ਸਾਂਝਾ ਮੁਲਾਜਮ ਮੰਚ, ਪੰਜਾਬ ਤੇ ਆਧਾਰਿਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ 27 ਅਗਸਤ ਨੂੰ ਰਾਜ ਦੇ ਲੱਖਾਂ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਆਪਣੀਆਂ ਮੰਗਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਸਮੂਹਿਕ ਤੌਰ ’ ਤੇ ਛੁੱਟੀ ਕਰਕੇ ਜ਼ਿਲ੍ਹਾ ਪੱਧਰੀ ਰੋਸ ਧਰਨੇ ਦੇਣ ਦਾ ਪ੍ਰੋਗਰਾਮ ਬਣਾ ਰਹੇ ਹਨ ਜਿਸ ਤਹਿਤ ਸਾਰੇ ਸੂਬੇ ’ਚ ਹੀ ਸਰਕਾਰੀ ਦਫਤਰਾਂ ਦਾ ਕੰਮ ਕਾਜ਼ ਠੱਪ ਰਹੇਗਾ। ਸਿਹਤ ਸੇਵਾਵਾਂ ਬੰਦ ਰਹਿਣਗੀਆਂ ਹਾਲਾਂਕਿ ਐਮਰਜੈਂਸੀ ਸੇਵਾਵਾਂ ਆਮ ਵਾਂਗ ਹੀ ਚਾਲੂ ਰਹਿਣਗੀਆਂ ਤੇ ਸਰਕਾਰੀ ਹਸਪਤਾਲਾਂ ’ਚ ਰੂਟੀਨ ਦਾ ਕੰਮ ਬੰਦ ਹੋਵੇਗਾ।

Ad Position 21
No active advertisement
ਅਜੀਤ ਡੈਸਕ 27-08-2026
ਅੰਮ੍ਰਿਤਸਰ, 26 ਅਗਸਤ (ਰੇਸ਼ਮ ਸਿੰਘ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ, ਸਾਂਝਾ ਮੁਲਾਜਮ ਮੰਚ, ਪੰਜਾਬ ਤੇ ਆਧਾਰਿਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ 27 ਅਗਸਤ ਨੂੰ ਰਾਜ ਦੇ ਲੱਖਾਂ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਆਪਣੀਆਂ ਮੰਗਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਸਮੂਹਿਕ ਤੌਰ ’ ਤੇ ਛੁੱਟੀ ਕਰਕੇ ਜ਼ਿਲ੍ਹਾ ਪੱਧਰੀ ਰੋਸ ਧਰਨੇ ਦੇਣ ਦਾ ਪ੍ਰੋਗਰਾਮ ਬਣਾ ਰਹੇ ਹਨ ਜਿਸ ਤਹਿਤ ਸਾਰੇ ਸੂਬੇ ’ਚ ਹੀ ਸਰਕਾਰੀ ਦਫਤਰਾਂ ਦਾ ਕੰਮ ਕਾਜ਼ ਠੱਪ ਰਹੇਗਾ। ਸਿਹਤ ਸੇਵਾਵਾਂ ਬੰਦ ਰਹਿਣਗੀਆਂ ਹਾਲਾਂਕਿ ਐਮਰਜੈਂਸੀ ਸੇਵਾਵਾਂ ਆਮ ਵਾਂਗ ਹੀ ਚਾਲੂ ਰਹਿਣਗੀਆਂ ਤੇ ਸਰਕਾਰੀ ਹਸਪਤਾਲਾਂ ’ਚ ਰੂਟੀਨ ਦਾ ਕੰਮ ਬੰਦ ਹੋਵੇਗਾ। ਇਸ ਬੰਦ ਤਹਿਤ ਜਿਲ੍ਹਾ ਪ੍ਰੰਬਧਕੀ ਸਮੂਹ ’ਚ ਸਥਾਪਿਤ ਦਫਤਰਾਂ, ਸਰਕਾਰੀ ਸਕੂਲਾਂ, ਪਟਵਾਰਖਾਨਿਆ, ਤਹਿਸੀਲਾਂ, ਸਰਕਾਰੀ ਹਸਪਤਾਲਾਂ ਦੀ ਓ.ਪੀ.ਡੀ. ਸਰਕਾਰੀ ਬੱਸਾਂ ਤੇ ਹੋਰ ਸਰਕਾਰੀ ਸੇਵਾਵਾਂ ਪ੍ਰਭਾਵਿਤ ਰਹਿਣੀਆਂ । ਹਾਲਾਂਕਿ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂਆਂ ਨਰਿੰਦਰ ਸਿੰਘ, ਜਤਿਨ ਸ਼ਰਮਾ, ਸਵਿੰਦਰ ਸਿੰਘ ਭੱਟੀ ਤੇ ਪ੍ਰੇਮ ਚੰਦ ਆਦਿ ਆਗੂਆਂ ਨੇ ਸ਼ਪਸਟ ਕੀਤਾ ਕਿ ਇਹ ਕੋਈ ਪੰਜਾਬ ਬੰਦ ਦਾ ਸੱਦਾ ਨਹੀਂ ਹੈ । ਬਲਕਿ ਸਰਕਾਰੀ ਕਰਮਚਾਰੀਆਂ ਦੀ ਮਹਾਂ ਹੜਤਾਲ ਹੈ ਜਿਸ ਤਹਿਦ ਕੋਈ ਚੱਕਾ ਜਾਮ ਨਹੀਂ ਹੋਵੇਗਾ ਤੇ ਨਾ ਹੀ ਆਵਾਜਾਈ ਠੱਪ ਕੀਤੀ ਜਾਵੇਗੀ। ਆਮ ਰਾਹਗੀਰਾਂ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਇਸਕਾਨ ਭਗਤੀ ਵਰਿਕਸ਼ ਵਲੋਂ ਕ੍ਰਿਸ਼ਨ ਲੀਲ੍ਹਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਅੱਜ ਦੀ ‘ਮਹਾਂ ਹੜਤਾਲ’ ਦਾ ਭਾਜਪਾ ਨੇ ਕੀਤਾ ਸਮਰਥਨ
Ad Position 24