25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਡੀ. ਏ. ਵੀ. ਕਾਲਜ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਵਰਕਸ਼ਾਪ ਸਮਾਪਤ

ਅੰਮ੍ਰਿਤਸਰ, 24 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ। ਤਸਵੀਰ : ਨਿਰਮਲ ਸਟੂਡੀਓ 25-08-2026
ਅੰਮ੍ਰਿਤਸਰ, 24 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ, ਅੰਮ੍ਰਿਤਸਰ ਵਿਖੇ ਗਣਿਤ ਵਿਭਾਗ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ (ਆਈ. ਆਈ. ਸੀ.) ਦੇ ਸਾਂਝੇ ਪ੍ਰਬੰਧ ਹੇਠ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ‘ਚ ਬੁੱਧੀਮਾਨ ਫੈਸਲੇ ਲੈਣ ਦੇ ਪਿੱਛੇ ਗਣਿਤ ਸਿਰਲੇਖ ਵਾਲੀ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਕਾਲਜ ਦੇ ਪ੍ਰਿੰਸੀਪਲ, ਡਾ. ਅਮਰਦੀਪ ਗੁਪਤਾ ਦੀ ਵਿਸ਼ੇਸ਼ ਮੌਜੂਦਗੀ ਵਿਚ ਸ਼ੁਰੂ ਹੋਈ । ਆਪਣੇ ਸੰਬੋਧਨ ਵਿਚ ਪ੍ਰਿੰਸੀਪਲ ਗੁਪਤਾ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕੀ ਰੁਝਾਨਾਂ ਤੋਂ ਜਾਣੂੰ ਕਰਵਾਉਣ ਅਤੇ ਉਨ੍ਹਾਂ ‘ਚ ਖੋਜ ਅਤੇ ਨਵੀਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ‘ਚ ਮਦਦ ਕਰਦੀਆਂ ਹਨ । ਉਨ੍ਹਾਂ ਨੇ ਗਣਿਤ ਵਿਭਾਗ ਅਤੇ ਆਈ. ਆਈ. ਸੀ. ਦੁਆਰਾ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋ. ਸ਼ਿਵਾਨੀ ਸਨਨ ਅਤੇ ਪ੍ਰੋ. ਵਿਕਰਮ ਸ਼ਰਮਾ ਨੇ ਵਰਕਸ਼ਾਪ ਲਈ ਮੁੱਖ ਬੁਲਾਰਿਆਂ ਵਜੋਂ ਸੇਵਾ ਨਿਭਾਈ। ਦੋਵੇਂ ਬੁਲਾਰਿਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਮਸ਼ੀਨ ਲਰਨਿੰਗ ( ਐੱਮ. ਐੱਲ.) ਦੀਆਂ ਗੁੰਝਲਦਾਰ ਧਾਰਨਾਵਾਂ ਨੂੰ ਸਮਝਣ ’ਚ ਗਣਿਤਿਕ ਸਿਧਾਂਤਾਂ ਦੀ ਭੂਮਿਕਾ ਬਾਰੇ ਡੂੰਘਾਈ ਨਾਲ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਗਣਿਤਿਕ ਬੁਨਿਆਦ-ਜਿਵੇਂ ਕਿ ਰੇਖਿਕ ਅਲਜਬਰਾ, ਕੈਲਕੂਲਸ, ਸੰਭਾਵਨਾ ਅਤੇ ਅੰਕੜੇ-ਏ. ਆਈ. ਮਾਡਲਾਂ ਦੀਆਂ ਫੈਸਲੇ ਲੈਣ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਗਣਿਤ ਵਿਭਾਗ ਦੀ ਮੁਖੀ ਪ੍ਰੋ. ਮੀਨੂੰ ਅਗਰਵਾਲ ਨੇ ਵਿਭਾਗ ਵਲੋਂ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਵਰਕਸ਼ਾਪ ਦੇ ਆਯੋਜਨ ਦੇ ਉਦੇਸ਼ਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ’ਚ ਏ. ਆਈ. ਅਤੇ ਐੱਮ. ਐੱਲ. ਹੁਣ ਕੰਪਿਊਟਰ ਵਿਗਿਆਨ ਦੇ ਖੇਤਰ ਤੱਕ ਸੀਮਤ ਨਹੀਂ ਹਨ। ਇਨ੍ਹਾਂ ਖੇਤਰਾਂ ਦੀ ਡੂੰਘੀ ਸਮਝ ਲਈ ਇਕ ਗਣਿਤਿਕ ਦ੍ਰਿਸ਼ਟੀਕੋਣ ਜ਼ਰੂਰੀ ਹੋ ਗਿਆ ਹੈ। ਆਈ. ਆਈ. ਸੀ. ਕਨਵੀਨਰ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵਰਕਸ਼ਾਪ ‘ਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ਨੂੰ ਗਿਆਨਵਾਨ ਅਤੇ ਪ੍ਰੇਰਨਾਦਾਇਕ ਦੱਸਦਿਆਂ, ਭਾਗੀਦਾਰਾਂ ਨੇ ਬੇਨਤੀ ਕੀਤੀ ਕਿ ਭਵਿੱਖ ’ਚ ਵੀ ਇਸੇ ਤਰ੍ਹਾਂ ਦੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇ। ਇਸ ਮੌਕੇ ਗਣਿਤ ਵਿਭਾਗ ਦੇ ਸਾਰੇ ਫੈਕਲਟੀ ਮੈਂਬਰ ਅਤੇ ਆਈ. ਆਈ. ਸੀ. ਟੀਮ ਦੇ ਮੈਂਬਰ ਵਰਕਸ਼ਾਪ ’ਚ ਮੌਜੂਦ ਸਨ
Ad Position 22
No active advertisement
ਪਿਛਲੀ ਖ਼ਬਰ ਸਟਰੋਕ ਦੀ ਰੋਕਥਾਮ ਅਤੇ ਪ੍ਰਬੰਧਨ ‘ਚ ਫਿਜ਼ਿਓਥੈਰੇਪੀ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ਨਸ਼ਾਮੁਕਤ ਅਤੇ ਮੁੱਲ ਆਧਾਰਿਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ
Ad Position 24