27 ਅਗਸਤ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਕੀਤਾ ਜਾਵੇਗਾ ‘ਮਹਾਂ ਪੰਜਾਬ ਬੰਦ’
ਅੰਮ੍ਰਿਤਸਰ, 19 ਅਗਸਤ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਦੀ ਵਾਧਾ ਖਿਲਾਫੀਆਂ ਦੇ ਵਿਰੋਧ ’ਚ 27 ਅਗਸਤ ਨੂੰ ਪੰਜਾਬ ਸਰਕਾਰ ਦੇ ਸਾਰੇ ਦਫਤਰ ‘ਮਹਾਂ ਪੰਜਾਬ ਬੰਦ’ ਕਰਨ ਦਾ ਮੁਲਾਜ਼ਮਾਂ ਅਤੇ ਪੈਨਸ਼ਨਰ ਤਾਲਮੇਲ ਕਮੇਟੀ ਪੰਜਾਬ ਵਲੋਂ ਐਲਾਨ ਕੀਤਾ ਗਿਆ ਹੈ। ਇਸ ਸਬੰਧ ਵਿਚ ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਰਣਜੀਤ ਐਵੀਨਿਊ ਦਫਤਰ ਵਿਖੇ ਹੋਈ।
ਅੰਮ੍ਰਿਤਸਰ, 19 ਅਗਸਤ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਦੀ ਵਾਧਾ ਖਿਲਾਫੀਆਂ ਦੇ ਵਿਰੋਧ ’ਚ 27 ਅਗਸਤ ਨੂੰ ਪੰਜਾਬ ਸਰਕਾਰ ਦੇ ਸਾਰੇ ਦਫਤਰ ‘ਮਹਾਂ ਪੰਜਾਬ ਬੰਦ’ ਕਰਨ ਦਾ ਮੁਲਾਜ਼ਮਾਂ ਅਤੇ ਪੈਨਸ਼ਨਰ ਤਾਲਮੇਲ ਕਮੇਟੀ ਪੰਜਾਬ ਵਲੋਂ ਐਲਾਨ ਕੀਤਾ ਗਿਆ ਹੈ। ਇਸ ਸਬੰਧ ਵਿਚ ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਰਣਜੀਤ ਐਵੀਨਿਊ ਦਫਤਰ ਵਿਖੇ ਹੋਈ। ਜਿਸ ‘ਚ ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਵਾਲੀਆ, ਪੈਨਸ਼ਨਰਜ਼ ਯੂਨੀਅਨ ਪ੍ਰਧਾਨ ਕਰਮਜੀਤ ਸਿੰਘ ਕੇ. ਪੀ., ਟੈਕਨੀਕਲ ਯੂਨੀਅਨ ਜਨਰਲ ਸਕੱਤਰ ਚਰਨਜੀਤ ਸਿੰਘ ਫਤਿਹਗੜ੍ਹ, ਸੇਵਾਦਾਰ ਇੰਪਲਾਈਜ਼ ਯੂਨੀਅਨ ਪ੍ਰਧਾਨ ਰਾਜੇਸ਼ ਕੁਮਾਰ, ਮੁਲਾਜ਼ਮ ਤਾਲਮੇਲ ਦਲ ਪ੍ਰਧਾਨ ਨਿਰਮਲਜੀਤ ਸਿੰਘ ਕੰਬੋਜ, ਫਾਇਰ ਬ੍ਰਿਗੇਡ ਜਸਪਾਲ ਸਿੰਘ ਤੇ ਹਜ਼ੂਰਾ ਸਿੰਘ, ਸੀਟੂ ਯੂਨੀਅਨ ਹਰਜੀਤ ਸਿੰਘ ਤੇ ਪਰਵਿੰਦਰ ਸਿੰਘ ਨੇ ਮੀਟਿੰਗ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ। ਬੁਲਾਰਿਆਂ ਨੇ ਕਿਹਾ ਭਗਵੰਤ ਮਾਨ ਸਰਕਾਰ ਸਭ ਤੋਂ ਵੱਧ ਮੁਲਾਜ਼ਮ ਤੇ ਪੈਨਸ਼ਨਰ ਮਾਰੂ ਸਰਕਾਰ ਸਾਬਿਤ ਹੋਈ ਹੈ। ਜਿਸ ਨੇ 18ਫੀਸਦੀ ਡੀ. ਏ., ਪੁਰਾਣੀ ਪੈਨਸ਼ਨ ਬਹਾਲ ਕਰਨ, ਪੈਨਸ਼ਨਰਾਂ ਦਾ 2.59 ਗੁਣਾਂਕ, ਕੱਚੇ ਮੁਲਾਜ਼ਮ ਪੱਕੇ ਕਰਨ ਆਦਿ ਮੰਗਾਂ ਨੂੰ ਸਾਢੇ ਚਾਰ ਸਾਲ ਤੋਂ ਲਾਰਿਆਂ ਵਿਚ ਰੱਖਿਆ। ਸਾਂਝੀ ਸੰਘਰਸ਼ ਕਮੇਟੀ ਨੇ ਨਗਰ ਨਿਗਮ ਮੁਲਾਜ਼ਮਾਂ ਨੂੰ ਅਪੀਲ ਕੀਤੀ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਨਗਰ ਨਿਗਮ ਮੁੱਖ ਦਫਤਰ ਅਤੇ ਸਾਰੇ ਜ਼ੋਨਲ ਦਫਤਰ ਬੰਦ ਕਰਕੇ ਪੰਜਾਬ ਮਹਾਂ ਬੰਦ ਵਿਚ ਯੋਗਦਾਨ ਪਾਇਆ ਜਾਵੇ । ਇਸ ਮੌਕੇ ਗੁਰਦੇਵ ਸਿੰਘ ਚੱਠਾ, ਭੁਪਿੰਦਰ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ, ਮਨਿੰਦਰ ਸਿੰਘ, ਤਰਸੇਮ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ ।